ਮਾਂ ਦੂਰਗਾ ਨੂੰ ਮਾੜਾ ਬੋਲਣ ਵਾਲੇ ਨਿਹੰਗ ਨੂੰ ਹਿਮਾਚਲ ਤੋਂ ਗਿਰਫਤਾਰ ਕਰਣ ਵਾਲੀ ਟੀਮ ਸਮੇਤ ਪੁਲਿਸ ਅਧਿਕਾਰੀਆਂ ਦਾ ਹਿੰਦੂ ਤੱਖਤ ਕਰੇਗੀ ਸਨਮਾਨ :  ਜਗਦਗੁਰੁ ਪੰਚਾਨੰਦ ਗਿਰੀ

Share and Enjoy !

Shares


– ਅਦਾਲਤ ਨੇ ਮਾਂ ਦੂਰਗਾ ਨੂੰ ਮਾੜਾ ਬੋਲਣ ਵਾਲੇ ਨਿਹੰਗ ਦਾ 4 ਦਿਨਾਂ ਲਈ ਦਿੱਤਾ ਪੁਲਿਸ ਰਿਮਾਂਡ :  ਪੰਚਾਨੰਦ ਗਿਰੀ
ਪਟਿਆਲਾ  (Check Post) : ਹਿੰਦੂ ਸੁਰੱਖਿਆ ਸਮਿਤੀ ਦੇ ਰਾਸ਼ਟਰੀ ਪ੍ਰਧਾਨ, ਕਾਮਖਿਆ ਪਿੱਠ ਆਸਾਮ ਅਤੇ ਸ਼੍ਰੀ ਹਿੰਦੂ ਤਖ਼ਤ ਦੇ ਪੀਠਾਧੀਸ਼ਵਰ ਅਤੇ ਜੂਨਾ ਅਖਾੜਾ ਦੇ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ 29 ਮਈ ਨੂੰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿਖੇ ਹੋਈ ਹਿਸੰਕ ਘਟਨਾਵਾਂ ਵਾਲੇ ਦਿਨ ਪਟਿਆਲਾ ਦੇ ਫੁਆਰਾ ਚੋਂਕ *ਚ ਮਾਂ ਦੂਰਗਾ ਬਾਰੇ ਬਹੁਤ ਹੀ  ਮਾੜੀ ਅਤੇ ਭੱਦੀ ਸ਼ਬਦਾਵਲੀ ਬੋਲਣ ਵਾਲੇ ਨਿਹੰਗ ਰਵਿੰਦਰ ਸਿੰਘ ਉਰਫ ਅਮਰੀਕ ਸਿੰਘ ਉਰਫ ਰਣਜੀਤ ਸਿੰਘ ਉਰਫ ਕਾਕਾ ਨੂੰ ਜ਼ਿਲ੍ਹਾ ਮੰਡੀ ਦੇ ਪਿੰਡ ਰੰਧਾੜਾ, ਮੰਡੀ ਤੋਂ ਰਿਵਾਲਸਰ ਰੋਡ ਥਾਣਾ ਸਦਰ ਮੰਡੀ (ਹਿਮਾਚਲ ਪ੍ਰਦੇਸ਼) ਤੋਂ ਗਿਰਫਤਾਰ ਕਰਣ ਵਾਲੀ ਟੀਮ ਸਮੇਤ ਪੁਲਿਸ ਅਧਿਕਾਰੀਆਂ ਦਾ ਹਿੰਦੂ ਤੱਖਤ ਸਨਮਾਨ ਕਰੇਗੀ। ਸ਼੍ਰੀ ਹਿੰਦੂ ਤਖ਼ਤ ਦੇ ਪੀਠਾਧੀਸ਼ਵਰ ਅਤੇ ਜੂਨਾ ਅਖਾੜਾ ਦੇ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਪਟਿਆਲਾ ਰੇਂਜ ਦੇ ਆਈ ਜੀ ਮੁਖਵਿੰਦਰ ਸਿੰਘ ਛੀਨਾ, ਐਸ ਐਸ ਪੀ ਦੀਪਕ ਪਾਰੀਕ, ਐਸ ਪੀ  ਡਿਟੇਕਟਿਵ ਡਾH ਮਹਿਤਾਬ ਸਿੰਘ ਤੇ ਐਸ ਪੀ  ਸਿਟੀ ਵਜੀਰ ਸਿੰਘ, ਡੀ ਐਸ ਪੀ ਡਿਟੇਕਟਿਵ ਅਜੈਪਾਲ ਸਿੰਘ, ਡੀ ਐਸ ਪੀ  ਸਿਟੀ 1 ਕ੍ਰਿਸ਼ਨ ਕੁਮਾਰ ਪਾਂਥੇ,  ਡੀ ਐਸ ਪੀ  ਮੋਹਿਤ ਅਗਰਵਾਲ,  ਡੀ ਐਸ ਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਤੇ ਇੰਚਾਰਜ ਸੀ ਆਈ ਏ ਸਟਾਫ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਉਹਨਾਂ ਨਾਲ ਕੰਮ ਕਰਦੀਆਂ ਟੀਮਾਂ ਅਤੇ ਪੰਜਾਬ ਪੁਲਿਸ ਦੇ ਸਾਇਬਰ ਕ੍ਰਾਇਮ ਸਮੇਤ ਵੱਖ ਵੱਖ ਯੂਨਿਟਾਂ ਨੂੰ ਸਨਮਾਨਿਤ ਕਰੇਗੀ।  ਪੰਜਾਬ ਸਮੇਤ ਕਈ ਰਾਜਾਂ ਦੇ ਹਿੰਦੂ ਮਾਤਾ ਦੂਰਗਾ ਬਾਰੇ ਮਾੜੀ ਸ਼ਬਦਾਵਲੀ ਬੋਲਣ ਕਾਰਣ ਗੁੱਸੇ ਵਿੱਚ ਸਨ ਅਤੇ ਹਿੰਦੂਆਂ ਦੇ ਸਭ ਤੋਂ ਵੱਡੇ ਅਖਾੜੇ ਦੇ ਜਗਦਗੁਰੂ ਹੋਣ ਦੇ ਨਾਤੇ ਪਿਛਲੀ ਦਿਨੀ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਐਲਾਨ ਵੀ ਕੀਤਾ ਸੀ ਕਿ ਜੇਕਰ ਇਸ ਨਿਹੰਗ ਨੂੰ ਪਟਿਆਲਾ ਪੁਲਿਸ ਨੇ ਨਾ ਫੜਿਆ ਤਾਂ ਹਥਿਆਰਬੰਦ ਨਾਗਾ ਸਾਧੂ ਪਟਿਆਲਾ ਵਿੱਚ ਰੋਸ਼ ਪ੍ਰਦਰਸ਼ਨ ਕਰਣਗੇ ਜਿਸ ਕਾਰਣ ਪਟਿਆਲਾ ਵਿੱਚ ਤਨਾਅ ਪੂਰਨ ਹਾਲਾਤ ਪੈਦਾ ਹੋ ਸਕਦੇ ਸਨ।
ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਹਿੰਦੂਆਂ ਦੇ ਸਾਰਿਆਂ ਅਖਾੜਿਆਂ ਵਲੋਂ ਉਹਨਾਂ *ਤੇ ਵੀ ਪ੍ਰੈਸ਼ਰ ਸੀ ਕਿ ਉਹਨਾਂ ਦੇ ਆਪਣੇ ਹੀ ਸ਼ਹਿਰ ਵਿੱਚ ਹੋਈ ਅਜਿਹੀ ਮਾੜੀ ਵਾਰਦਾਤ ਨੂੰ ਦੋਸ਼ਿਆਂ ਨੂੰ ਫੜਾ ਕੇ ਸੁਲਝਾਇਆ ਜਾਵੇ ਜਿਸ ਕਾਰਣ ਉਹ ਖੁਦ ਵੀ ਲਗਾਤਾਰ ਪਟਿਆਲਾ ਪੁਲਿਸ ਦੇ ਸਾਰੇ ਅਧਿਕਾਰੀਆਂ ਦੇ ਸੰਪਰਕ ਵਿੱਚ ਸਨ।  ਪਰ ਹੁਣ ਪਟਿਆਲਾ ਪੁਲਿਸ ਅਧਿਕਾਰੀਆਂ ਨੇ 20 ਦਿਨਾਂ ਦੀ ਕਰੜੀ ਮਿਹਨਤ ਨਾਲ ਮਹਾਰਾਸ਼ਟਰਾ, ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਛਾਪੇਮਾਰੀ ਕਰਕੇ ਇਸ ਨੂੰ ਗਿਰਫਤਾਰ ਕਰਣ ਵਿੱਚ ਸਫਲਤਾ ਹਾਸਿਲ ਕੀਤੀ ਹੈ ਅਤੇ ਪੰਜਾਬ ਪੁਲਿਸ ਨੇ ਇਕ ਵਾਰ ਫਿਰ ਤੋਂ ਹਿੰਦੂਆਂ ਵਿੱਚ ਵਾਪਿਸ ਵਿਸ਼ਵਾਸ ਪੈਦਾ ਕੀਤਾ ਹੈ। ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ 60 ਸਾਲਾ ਇਹ ਨਿੰਹਗ ਸਿਰਫ 8ਵੀਂ ਪਾਸ ਹੈ ਤੇ ਪਹਿਲਾਂ ਟਰੱਕ ਡਰਾਇਵਰੀ ਕਰਦਾ ਸੀ, ਅੱਜ ਕੱਲ੍ਹ ਵਿਹਲਾ ਸੀ।  ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਹਿੰਦੂ ਤੱਖਤ ਅਤੇ ਹਿੰਦੂ ਸੁਰਖਿਆ ਸਮਿਤੀ ਵਲੋਂ ਅੱਜ ਮਾਨਯੋਗ ਅਦਾਲਤ ਵਿੱਚ ਇਸ ਨਿਹੰਗ ਵਿਰੁੱਧ 25 ਵਕੀਲਾਂ ਪੇਸ਼ ਹੋਏ ਸਨ ਜਿਸ ਕਾਰਣ ਮਾਨਯੋਗ ਅਦਾਲਤ ਨੇ ਸਾਡਾ ਪੱਖ ਸੁਣਦਿਆਂ ਉਸਨੂੰ 4 ਦਿਨਾਂ ਦੇ ਪੁਲਿਸ ਰਿਮਾਂਡ *ਤੇ ਭੇਜਿਆ ਤਾਂਕਿ ਡੁੰਘਾਈ ਨਾਲ ਉਸਦੀ ਪੁੱਛਗਿੱਛ ਹੋ ਸਕੇ ਅਤੇ ਉਸਦੇ ਪਿੱਛੇ ਅਜਿਹਾ ਕਰਵਾਉਣ ਵਾਲਿਆਂ ਦਾ ਪਰਦਾਫਾਸ਼ ਹੋ ਸਕੇ ਅਤੇ ਹਿੰਦੂ ਸਿੱਖਾਂ ਦਾ ਪੰਜਾਬ ਵਿੱਚ ਭਾਈਚਾਰਾ ਕਾਇਮ ਰਹੇ।

About Post Author

Share and Enjoy !

Shares

Leave a Reply

Your email address will not be published.