
(ਜਗਸੀਰ ਲੌਂਗੋਵਾਲ) ਸੰਗਰੂਰ। ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ ਰਜਿ: 23 ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ,ਗੁਰਜੰਟ ਸਿੰਘ ਧੂਰੀ,ਪ੍ਰਦੀਪ ਕੁਮਾਰ ਚੀਮਾ ਅਤੇ ਨਰਾਇਣ ਦੱਤ ਧੂਰੀ ਦੀ ਅਗਵਾਈ ਹੇਠ ਰਣਬੀਰ ਕਲੱਬ ਰੋਡ ਸੰਗਰੂਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ । ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਅਸੀ ਵਾਟਰ ਸਪਲਾਈ ਅਤੇ ਸੀਵਰੇਜ ਸਕੀਮਾਂ ਉੱਪਰ 15-20 ਸਾਲਾਂ ਤੋਂ ਲਗਾਤਾਰ ਠੇਕੇਦਾਰਾਂ,ਸੁਸਾਇਟੀਆਂ ਅਤੇ ਕੰਪਨੀਆਂ ਰਾਹੀਂ ਕੰਮ ਕਰਦੇ ਆ ਰਹੇ ਹਾਂ ਇਸ ਤੋਂ ਪਹਿਲਾਂ ਬਹੁਤ ਵਾਰੀ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗਾਂ ਕਰ ਚੁੱਕੇ ਪਰ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ । ਉਨਾ ਕਿਹਾ ਸਾਨੂੰ ਕਿਰਤ ਕਾਨੂੰਨਾਂ ਅਨੁਸਾਰ ਪੂਰੀਆਂ ਉਜਰਤਾਂ ਨਹੀਂ ਦਿੱਤੀਆਂ ਜਾ ਰਹੀਆਂ,ਕਿਸੇ ਵਰਕਰ ਦੀ ਹਾਜਰੀ ਨਹੀਂ ਲਗਾਈ ਜਾਂਦੀ। ਸੀਵਰੇਜ ਬੋਰਡ ਦੀ ਮਿਲੀਭੁਗਤ ਨਾਲ ਪਿਛਲੇ 2-2 ਸਾਲਾਂ ਤੋਂ ਵਰਕਰਾਂ ਦਾ ਬਣਦਾ ਈ,ਪੀ,ਐੱਫ, ਜਮਾ ਨਹੀਂ ਕਰਵਾਇਆ ਗਿਆ ਸਾਨੂੰ ਈ,ਐੱਸ,ਆਈ, ਕਾਰਡ ਜਾਰੀ ਨਹੀਂ ਕੀਤੇ ਗਏ । ਕੰਪਨੀ ਵਲੋਂ ਕੱਚੇ ਵਰਕਰਾਂ ਪਿਛਲੇ ਚਾਰ ਸਾਲਾਂ ਤੋਂ ਪੀ,ਟੀ,ਫੰਡ ਨਜਾਇਜ ਤੌਰਤੇ ਕੱਟਿਆ ਜਾ ਰਿਹਾ ਹੈ।ਪੰਜਾਬ ਸਰਕਾਰ ਵਲੋਂ ਕਿਰਤ ਵਿਭਾਗ ਵਲੋਂ ਜਾਰੀ ਕੀਤੇ ਪੱਤਰ ਅਨੁਸਾਰ ਸਾਨੂੰ ਬਣਦਾ ਬਕਾਇਆ ਜਾਰੀ ਕੀਤਾ ਜਾਵਾ।ਕਿਸੇ ਵੀ ਵਰਕਰ ਨੂੰ ਹਫਤਾਵਾਰੀ ਛੁੱਟੀ ਨਹੀਂ ਦਿੱਤੀ ਜਾਂਦੀ। ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਸਿਹਤ ਵਿਭਾਗ ਤੋਂ ਅਮਰੀਕ ਸਿੰਘ,ਜਲ ਸਪਲਾਈ ਤੋਂ ਮਦਨ ਸਿੰਘ, ਗੁਰਬਿੰਦਰ ਸਿੰਘ ਲਹਿਰਾ,ਹਾਕਮ ਖਾਨ,ਸੰਜੂ ਧੂਰੀ,ਪ੍ਰਮੋਦ ਖਨੌਰੀ,ਨਿੱਕਾ ਸਿੰਘ ਧੂਰੀ,ਬਲਵੰਤ ਸਿੰਘ ਲੌਂਗੋਵਾਲ,ਚਮਕੌਰ ਸਿੰਘ,ਗੁਰਸੇਵਕ ਸਿੰਘ ਲਹਿਰਾ,ਰਾਮ ਆਸਰਾ,ਹਰਬੰਸ ਸਿੰਘ ਧੂਰੀ ਆਦਿ ਹਾਜਰ ਸਨ।