
ਫਗਵਾੜਾ (ਸ਼ਿਵ ਕੋੜਾ) : ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਮੌਜੂਦਾ ਪ੍ਰਧਾਨ ਲਾਇਨ ਅਤੁਲ ਜੈਨ ਨੂੰ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਲ 2022-23 ਲਈ ਲਾਇਨਜ ਇੰਟਰਨੈਸ਼ਨਲ 321-ਡੀ ਦਾ ਜੋਨ ਚੇਅਰਮੈਨ ਥਾਪਿਆ ਗਿਆ ਹੈ। ਇਸ ਸਬੰਧੀ ਨਿਯੁਕਤੀ ਪੱਤਰ ਉਹਨਾਂ ਨੂੰ ਸਾਲ 2022-23 ਲਈ ਚੁਣੇ ਗਏ ਡਿਸਟ੍ਰਿਕਟ ਗਵਰਨਰ 321-ਡੀ ਲਾਇਨ ਦਵਿੰਦਰ ਪਾਲ ਅਰੋੜਾ ਨੇ ਦਿੱਤਾ। ਉਹਨਾਂ ਦੇ ਨਾਲ ਡਿਸਟ੍ਰਿਕਟ ਗਵਰਨਰ 2021-22 ਲਾਇਨ ਜੀ.ਐਸ. ਸੇਠੀ ਤੋਂ ਇਲਾਵਾ ਨਵਨਿਯੁਕਤ ਡਿਸਟ੍ਰਿਕਟ ਵਾਈਸ ਗਵਰਨਰ-1 ਲਾਇਨ ਇੰਜੀ. ਐਸ.ਪੀ. ਸੌਂਧੀ, ਡਿਸਟ੍ਰਿਕਟ ਵਾਈਸ ਗਵਰਨਰ-2 ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਅਤੇ ਲਾਇਨ ਗੁਰਦੀਪ ਸਿਘ ਕੰਗ ਨਵਨਿਯੁਕਤ ਡਿਸਟ੍ਰਿਕਟ ਚੇਅਰਮੈਨ ਸਾਈਟ ਫਸਟ ਵੀ ਖਾਸ ਤੌਰ ਤੇ ਮੋਜੂਦ ਸਨ। ਲਾਇਨ ਅਤੁਲ ਜੈਨ ਨੇ ਆਪਣੀ ਨਿਯੁਕਤੀ ਲਈ ਸਮੂਹ ਸੀਨੀਅਰ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਜਿਸ ਤਰ੍ਹਾਂ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਵਜੋਂ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਹਨ ਉਸੇ ਤਰ੍ਹਾਂ ਹੁਣ ਜੋਨ ਚੇਅਰਮੈਨ ਦੀ ਜੋ ਜਿੰਮੇਦਾਰੀ ਦਿੱਤੀ ਗਈ ਹੈ, ਉਸ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਦੌਰਾਨ ਲਾਇਨ ਗੁਰਦੀਪ ਸਿੰਘ ਕੰਗ ਜੋ ਕਿ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਵੀ ਹਨ, ਉਹਨਾਂ ਜੋਨ ਚੇਅਰਮੈਨ ਚੁਣੇ ਜਾਣ ਤੇ ਲਾਇਨ ਅਤੁਲ ਜੈਨ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਲਾਇਨ ਅਤੁਲ ਜੈਨ ਨੇ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਵਜੋਂ ਸਮਾਜ ਸੇਵਾ ਵਿਚ ਬਹੁਤ ਵਧੀਆ ਯੋਗਦਾਨ ਪਾਇਆ ਅਤੇ ਉਹਨਾਂ ਦੀ ਮਿਹਨਤ ਸਦਕਾ ਕਲੱਬ ਦਾ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਕਲੱਬ ਹੋਣ ਦਾ ਰੁਤਬਾ ਕਾਇਮ ਰਿਹਾ। ਲਾਇਨਜ ਕਲੱਬ ਫਗਵਾੜਾ ਸਿਟੀ ਦੇ ਸਕੱਤਰ ਲਾਇਨ ਸੁਨੀਲ ਢੀਂਗਰਾ, ਕੈਸ਼ੀਅਰ ਲਾਇਨ ਅਮਿਤ ਸ਼ਰਮਾ ਆਸ਼ੂ ਅਤੇ ਪੀ.ਆਰ.ਓ. ਲਾਇਨ ਸੰਜੀਵ ਲਾਂਬਾ ਨੇ ਵੀ ਜੋਨ ਚੇਅਰਮੈਨ ਬਣਨ ਤੇ ਲਾਇਨ ਅਤੁਲ ਜੈਨ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਲਾਇਨ ਜੁਗਲ ਬਵੇਜਾ, ਲਾਇਨ ਜਸਵੀਰ ਮਾਹੀ, ਲਾਇਨ ਸੰਜੇ ਤ੍ਰੇਹਨ, ਲਾਇਨ ਅਜੇ ਕੁਮਾਰ, ਲਾਇਨ ਸ਼ਸ਼ੀ ਕਾਲਿਆ, ਲਾਇਨ ਰਣਧੀਰ ਕਰਵਲ, ਲਾਇਨ ਵਿਪਨ ਸਿੰਘ ਠਾਕੁਰ, ਲਾਇਨ ਵਿਪਨ ਕੁਮਾਰ, ਲਾਇਨ ਅਸ਼ਵਨੀ ਕਵਾਤਰਾ, ਲਾਇਨ ਰਾਜੇਸ਼ ਸੇਠੀ, ਲਾਇਨ ਸੁਮਿਤ ਭੰਡਾਰੀ, ਲਾਇਨ ਸੰਜੀਵ ਸੂਰੀ ਆਦਿ ਹਾਜਰ ਸਨ।