
ਮੁਕੰਦਪੁਰ | ਲਾਇਨ ਕਲੱਬ 321ਡੀ ਮੁਕੰਦਪੁਰ ਦੇ ਪ੍ਰਧਾਨ ਲਾਇਨ ਅਰਜੁਨ ਦੇਵ ਦੀ ਅਗਵਾਈ ਵਿਚ ਸਮੂਹ ਅਹੁਦੇਦਾਰਾਂ ਵਲੋਂ ਆਪਣੇ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪਿੰਡ ਗਹਿਲ ਮਜਾਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਕ ਛੋਟੇ ਸਮਾਗਮ ਕੀਤਾ ਗਿਆ।ਜਿਸ ਵਿਚ ਲਾਇਨ ਸੁਰਿੰਦਰ ਪਾਲ ਸੌਂਧੀ ਵਾਈਸ ਡਿਸਟ੍ਰਿਕਟ ਗਵਰਨਰ 1 ਇਲੈਕਟ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਕਲੱਬ ਵਲੋ ਮੁੱਖ ਮਹਿਮਾਨ ਦੇ ਹਾਜ਼ਰੀ ਵਿਚ ਸਕੂਲ ਦੇ ਸਮੂਹ ਬੱਚਿਆਂ ਨੂੰ ਬੂਟ ਅਤੇ ਸਕੂਲ ਬੈਗ ਵੰਡੇ ਗਏ। ਮੁੱਖ ਮਹਿਮਾਨ ਵਲੋ ਲਾਇਨ ਕਲੱਬ ਵਲੋ ਕੀਤੇ ਜਾ ਰਹੇ ਕਾਰਜਾਂ ਨੂੰ ਸਲਾਹਿਆ ਅਤੇ ਕਲੱਬ ਦਾ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਦਸਿਆ। ਇਸ ਮੌਕੇ ਲਾਇਨ ਕਲੱਬ ਦੇ ਪ੍ਰਧਾਨ ਅਰਜੁਨ ਦੇਵ, ਵਲੋ ਵੀ ਸਾਰੇ ਬਚਿਆ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਨ ਲਈ ਉਤਸ਼ਾਹਤ ਕੀਤਾ ਤੇ ਸਕੂਲੀ ਬੱਚਿਆਂ ਨੂੰ ਸੰਬੋਧਨ ਵਿਚ ਕਿਹਾ ਪੜ੍ਹਾਈ ਦੇ ਨਾਲ ਨਾਲ ਮਾਂ-ਬਾਪ ਦੀ ਸੇਵਾ ਵੱਲ ਵੀ ਧਿਆਨ ਦੇ ਕੇ ਆਪਣਾ ਤੇ ਮਾਂ-ਬਾਪ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਮਾਸਟਰ ਪੰਨਾ ਲਾਲ ਸਿੰਘ, ਲਾਇਨ ਅਮਰਜੀਤ ਖਟਕੜ ਕਲੱਬ ਸੈਕਟਰੀ, ਲਾਇਨ ਅਰਜਨ ਦੇਵ ਕਲੱਬ ਪ੍ਰਧਾਨ, ਲਾਇਨ ਕਿਸ਼ਨ ਚੰਦ ਕਲੱਬ ਚੇਅਰਮੈਨ, ਲਾਇਨ ਸੁਖਜਿੰਦਰ ਸਿੰਘ, ਲਾਇਨ ਗੁਰਮੁੱਖ ਸਿੰਘ, ਬਲਜੀਤ ਸਿੰਘ, ਲਾਇਨ ਕੁਲਦੀਪ ਗਹਿਲ ਮਜਾਰੀ, ਲਾਇਨ ਬਲਜਿੰਦਰ ਕੁਮਾਰ, ਲਾਇਨ ਰਾਜੀਵ ਸ਼ਰਮਾ, ਲਾਇਨ ਕੁਲਦੀਪ ਤਲਵੰਡੀ, ਸੰਦੀਪ ਕੌਰ, ਸੁਰਜੀਤ ਬੰਗਾ, ਸੋਹਨ ਲਾਲ ਨੰਬਰਦਾਰ, ਪਰਮਿੰਦਰ ਕੁਮਾਰ, ਪਰਮਜੀਤ ਕੌਰ, ਕਿਰਨ ਕੁਮਾਰੀ, ਰਾਣੀ ਤੋਂ ਇਲਾਵਾ ਸਕੂਲ ਦੇ ਬੱਚੇ ਵੀ ਹਾਜਰ ਸਨ।