– ਸੌਰਵ, ਪ੍ਰੀਤ ਤੇ ਅਮਰ ਨੇ ਜਿੱਤੇ ਇਨਾਮ
ਮੁਕੰਦਪੁਰ| ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਅੱਜ ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿੱਚ ਲਿਖਤੀ ਪ੍ਰਤੀਯੋਗਤਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਬਾਹਰਵੀਂ (ਸਾਇੰਸ) ਜਮਾਤ ਦੇ ਵਿਦਿਆਰਥੀ ਸੌਰਵ ਕੌਸ਼ਲ ਪਿੰਡ ਸ਼ੇਖੂਪੁਰ ਨੇ ਪਹਿਲਾ ਇਨਾਮ ਜਿੱਤਿਆ, ਇਸੇ ਜਮਾਤ ਦੀ ਪ੍ਰੀਤ ਕੌਰ ਪਿੰਡ ਲਿੱਦੜ ਕਲਾਂ ਨੇ ਦੂਜਾ ਅਤੇ ਅਮਰਪ੍ਰੀਤ ਕੌਰ ਪਿੰਡ ਗਹਿਲ ਮਜਾਰੀ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ ਅਤੇ ਸਾਰੇ ਪ੍ਰਤੀਯੋਗੀਆਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।
ਸੰਸਥਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਲਵੰਡੀ ਅਤੇ ਸਕੱਤਰ ਸੁਰਜੀਤ ਮਜਾਰੀ ਨੇ ਦੱਸਿਆ ਕਿ ਉਹਨਾਂ ਵਿਦਿਆਰਥੀਆਂ ਨੂੰ ਆਮ ਗਿਆਨ ਨਾਲ ਜੋੜਨ ਦੇ ਉਪਰਾਲੇ ਵਜੋਂ ਇਸ ਮਿਸ਼ਨ ਨੂੰ ਲੈ ਕੇ ਵੱਖ ਵੱਖ ਵਿੱਦਿਅਕ ਅਦਾਰਿਆਂ ਨਾਲ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ ਨਾਲ ਜਨ ਜੀਵਨ ਦੇ ਹੋਰ ਪਹਿਲੂਆਂ ਨਾਲ ਜੁੜਨ ਨਾਲ ਵਿਦਿਆਰਥੀ ਵਰਗ ਲਈ ਇਹ ਪ੍ਰਤੀਯੋਗਤਾ ਭਰਪੂਰ ਸਹਿਯੋਗੀ ਸਾਬਤ ਹੋਵੇਗੀ। ਸਕੂਲ ਦੇ ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਨੇ ਸੰਸਥਾ ਦੀਆਂ ਉਸਾਰੂ ਸਰਗਰਮੀਆਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਵਕਤੀ ਝਲਕਾਰਿਆਂ ਤੋਂ ਬਚਦਿਆਂ ਅਜਿਹੀਆਂ ਖੋਜੀ ਵਿਵਸਥਾਵਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ, ਜਸਵੀਰ ਸਿੰਘ ਨੂਰਪੁਰੀ, ਅਮਰੀਕ ਸਿੰਘ ਢੀਂਡਸਾ, ਕੁਲਦੀਪ ਗਹਿਲ ਮਜਾਰੀ, ਮੁਲਖ ਰਾਜ ਛਿੰਜੀ, ਸੰਜੀਵ ਭਨੋਟ, ਕੁਲਦੀਪ ਸਿੰਘ ਝਿੰਗੜ੍ਹ, ਸ਼ਕੁੰਤਲਾ ਸਰੋਏ, ਅਮਰੀਕ ਕਟਾਰੀਆ ਤੋਂ ਿੲਲਾਵਾ ਸਕੂਲ ਸਟਾਫ ਅਦਿ ਸ਼ਾਮਲ ਸਨ।