ਹੈਲਪਏਜ ਇੰਡੀਆ ਨੇ ਟੀਕਾਕਰਨ ਹਫ਼ਤਾ ਮਨਾਇਆ 

Share and Enjoy !

Shares

ਹੁਸ਼ਿਆਰਪੁਰ ( ਤਰਸੇਮ ਦੀਵਾਨਾ ) : ਬਜ਼ੁਰਗਾਂ ਲਈ ਕੰਮ ਕਰਨ ਵਾਲੀ ਸੰਸਥਾ ਹੈਲਪਏਜ ਇੰਡੀਆ ਨੇ ਟੀਕਾਕਰਨ ਹਫ਼ਤੇ ਦੇ ਤਹਿਤ ਵਿਸ਼ੇਸ਼ ਕੋਰੋਨਾ ਟੀਕਾਕਰਨ ਕੈਂਪ ਲਗਾਇਆ। ਇਸ ਕੈਂਪ ਦਾ ਸੰਚਾਲਨ ਹਰਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਹੈਲਪਏਜ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤਾ ਗਿਆ। ਇਹ ਵਿਸ਼ੇਸ਼ ਕੈਂਪ ਸ਼ਿਵ ਮੰਦਰ, ਸੁੰਦਰ ਨਗਰ ਵਿਖੇ ਲਗਾਇਆ ਗਿਆ ਅਤੇ ਕੈਂਪ ਦੌਰਾਨ ਹੈਲਪਏਜ ਦੇ ਵਲੰਟੀਅਰਾਂ ਮੈਡਮ ਸੋਨੂੰ ਬਾਲਾ, ਰਿਤਿਕਾ ਅਤੇ ਖੁਸ਼ਬੂ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਕੈਂਪ ਵਿਚ 60 ਸਾਲ  ਤੋਂ ਵੱਧ ਉਮਰ ਦੇ ਬਜ਼ੁਰਗਾਂ ਸਮੇਤ  170 ਲੋਕਾਂ ਨੂੰ  ਟੀਕੇ ਲਗਾਏ ਗਏ। ਕੈਂਪ ਵਿਚ ਆਏ ਲੋਕਾਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਰਿਫਰੈਸ਼ਮੈਂਟ ਵੀ  ਦਿੱਤੀ ਗਈ । ਇਸ ਮੌਕੇ ਸ੍ਰੀਮਤੀ ਚੰਦਰਾਵਤੀ ਦੇਵੀ ਐਮ.ਸੀ. ਵਾਰਡ ਨੰ.  15, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਗੰਗਾ ਪ੍ਰਸਾਦ, ਮੰਦਰ ਕਮੇਟੀ ਸ਼ਕਤੀ ਵਰਮਾ, ਸੀਮਾ ਸੈਣੀ, ਸੁਰਿੰਦਰ ਕੁਮਾਰ, ਨੇਮਾ ਨੰਦ, ਪ੍ਰੇਮ ਚੰਦ ਅਤੇ ਰਾਮ ਵਿਲਾਸ ਨੇ ਵੀ ਆਪਣਾ ਸਹਿਯੋਗ ਦਿੱਤਾ।

About Post Author

Share and Enjoy !

Shares

Leave a Reply

Your email address will not be published.