ਪਿੰਡ ਬੇਗਮਪੁਰ ਵਿਖੇ ਕਰਵਾਇਆ ਬਾਬਾ ਸਾਹਿਬ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ

Share and Enjoy !

Shares
ਫਗਵਾੜਾ (ਸ਼ਿਵ ਕੋੜਾ) : ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਬੇਗਮਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ ਸਮੂਹ ਨਗਰ ਨਿਵਾਸੀਆਂ ਅਤੇ ਮਿਸ਼ਨਰੀ ਲੇਖਕ ਅਮਰਜੀਤ ਬੇਗਮਪੁਰ (ਕਨੇਡਾ) ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਸੰਤ ਪ੍ਰੀਤਮ ਦਾਸ ਸੰਗਪੁਰ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਰਹਿਬਰਾਂ ਦੀਆਂ ਸਿੱਖਿਆਵਾਂ ‘ਤੇ ਚਲਣਾ ਚਾਹੀਦਾ ਹੈ। ਬਾਬਾ ਸਾਹਿਬ ਡਾ. ਅੰਬੇਡਕਰ ਨੇ ਪੜ੍ਹੋ ਲਿਖੋ ਅਤੇ ਨਰੋਏ ਸਮਾਜ ਦੀ ਸਥਾਪਨਾ ਲਈ ਸੰਘਰਸ਼ ਕਰੋ ਦਾ ਜੋ ਨਾਅਰਾ ਦਿੱਤਾ ਹੈ ਉਸ ਦੀ ਪਾਲਣਾ ਕਰਦੇ ਹੋਏ ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾ ਕੇ ਇਕ ਚੰਗੇ ਤੇ ਜਾਗਰੁਕ ਨਾਗਰਿਕ ਬਣਾਈਏ ਜੋ ਦੇਸ਼ ਨੂੰ ਨਵੀਂ ਦਿਸ਼ਾ ਦੇਣ ਦੇ ਯੋਗ ਬਣ ਸਕਣ। ਸਮਾਗਮ ਦੌਰਾਨ ਮਾਸਟਰ ਸੋਮਰਾਜ ਗੋਲਡ ਮੈਡਲਿਸਟ ਨੇ ਕਿਹਾ ਕਿ ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਵਿਚ ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ ਇਸ ਲਈ ਸਾਨੂੰ ਲੜਕੇ ਅਤੇ ਲੜਕੀ ਵਿਚ ਫਰਕ ਕੀਤੇ ਬਿਨਾਂ ਦੋਵਾਂ ਨੂੰ ਜੀਵਨ ਵਿੱਚ ਅੱਗੇ ਵਧਣ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ। ਉਹਨਾਂ ਅਜੌਕੀ ਨੌਜਵਾਨ ਪੀੜ੍ਹੀ ਨੂੰ ਵੀ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਅਤੇ ਜੀਵਨ ਸੰਘਰਸ਼ ਤੋਂ ਸੇਧ ਲੈਣ ਦੀ ਪ੍ਰੇਰਣਾ ਦਿੱਤੀ। ਮਿਸ਼ਨਰੀ ਕਲਾਕਾਰ ਐਸ.ਐਸ. ਆਜਾਦ ਅਤੇ ਰਾਜ ਦਦਰਾਲ ਐਂਡ ਮਿਊਜੀਲ ਗਰੁਪ ਨੇ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਵਿਚ ਜੋਸ਼ ਭਰਿਆ। ਪ੍ਰਬੰਧਕਾਂ ਵਲੋਂ ਪ੍ਰਮੁਖ ਸ਼ਖਸੀਅਤਾਂ, ਸਹਿਯੋਗੀਆਂ ਅਤੇ ਸੇਵਾਦਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਤੇਜਪਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਕਮੇਟੀ ਪ੍ਰਧਾਨ ਪਰਮਜੀਤ, ਬੀਬੀ ਕਸ਼ਮੀਰ ਕੌਰ ਸਰਪੰਚ ਬੇਗਮਪੁਰ, ਬਲਵੰਤ ਸਿੰਘ ਤੇ ਚਮਨ ਲਾਲ ਸਾਬਕਾ ਸਰਪੰਚ, ਮਾਸਟਰ ਹੰਸਰਾਜ, ਬਲਵੀਰ ਪਾਲ, ਕਮਲ ਕੁਮਾਰ ਸੋਨੂੰ ਬਲਾਕ ਸੰਮਤੀ ਮੈਂਬਰ, ਅਵਤਾਰ ਤਾਰੀ, ਕੁਲਦੀਪ ਗਾਮਾ, ਨਿਰਮਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.