ਜਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸੀਐਚਸੀ ਚੱਕਸ਼ੇਰੇਵਾਲਾ ਵਿਖੇ ਲਗਾਇਆ ਗਿਆ ਦੂਜਾ ਬਲਾਕ ਪੱਧਰੀ ਸਿਹਤ ਮੇਲਾ

Share and Enjoy !

Shares

–ਸਿਹਤ ਮੇਲੇ ਦਾ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਕੀਤਾ ਉਦਘਾਟਨ।
ਸੀਐਚਸੀ ਚੱਕਸ਼ੇਰੇਵਾਲਾ ਵਿਖੇ ਸਿਹਤ ਮੇਲੇ ਦਾ 840 ਮਰੀਜਾਂ ਨੇ ਲਿਆ ਲਾਭ-ਡਾ.ਰੰਜੂ ਸਿੰਗਲਾ ਸਿਵਲ ਸਰਜਨ
(ਪ੍ਰੇਮ ਗਰਗ) ਮਲੋਟ/ਮੁਕਤਸਰ। ਸਿਹਤ ਮੰਤਰੀ ਪੰਜਾਬ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਮਿਤੀ 19 ਅਪ੍ਰੈਲ ਨੂੰ ਦੂਜਾ ਬਲਾਕ ਸਿਹਤ ਮੇਲਾ ਸੀਐਚਸੀ ਚੱਕਸ਼ੇਰੇਵਾਲਾ ਵਿਖੇ ਲਗਾਇਆ ਗਿਆ। ਇਸ ਮੇਲੇ ਵਿੱਚ ਡਾ.ਬਲਜੀਤ ਕੌਰ ਇਸਤਰੀ ਤੇ ਬਾਲ ਵਿਕਾਸ ਕੈਬਨਿਟ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸ.ਜਗਦੀਪ ਸਿੰਘ ਕਾਕਾ ਬਰਾੜ ਐਮਐਲਏ ਸ੍ਰੀ ਮੁਕਤਸਰ ਸਾਹਿਬ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਰਾਜਦੀਪ ਕੌਰ ਬਤੌਰ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮੇਂ ਡਾ.ਰੰਜੂ ਸਿੰਗਲਾ ਸਿਵਲ ਸਰਜਨ, ਡਾ.ਕਿਰਨਦੀਪ ਕੌਰ ਜਿਲਾ ਪਰਿਵਾਰ ਭਲਾਈ ਅਫ਼ਸਰ, ਡਾ.ਸੁਨੀਲ ਬਾਂਸਲ ਜਿਲਾ ਟੀਕਾਕਰਣ ਅਫ਼ਸਰ, ਡਾ.ਕੁਲਤਾਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ, ਡਾ. ਆਲਮਜੀਤ ਸਿੰਘ, ਡਾ.ਅਰਪਨਜੀਤ ਸਿੰਘ, ਡਾ.ਵਿਕਾਸ, ਡਾ.ਵਰੁਣ, ਡਾ.ਰੇਸ਼ਮ ਸਿੰਘ, ਡਾ.ਲਖਵੀਰ ਕੌਰ, ਡਾ. ਜਤਿੰਦਰਪਾਲ ਸਿੰਘ, ਡਾ.ਅਮਿਤਾ, ਡਾ.ਸੀਮਾ ਗੋਇਲ, ਡਾ.ਅਮਨਿੰਦਰ ਸਿੰਘ, ਡਾ.ਅਮਨਪ੍ਰੀਤ ਕੌਰ, ਸੁਖਮੰਦਰ ਸਿੰਘ, ਵਿਨੋਦ ਖੁਰਾਣਾ, ਸ਼ਿਵਪਾਲ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਮਨਬੀਰ ਸਿੰਘ ਹਾਜ਼ਰ ਸਨ। ਸੀਐਚਸੀ ਚੱਕਸ਼ੇਰੇਵਾਲਾ ਵਿਖੇ ਲਗਾਏ ਗਏ ਬਲਾਕ ਸਿਹਤ ਮੇਲੇ ਦਾ ਡਾ.ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ ਰਿਬਨ ਕੱਟ ਕੇ ਉਦਘਾਟਨ ਕੀਤਾ। ਉਹਨਾਂ ਸਿਹਤ ਮੇਲੇ ਵਿੱਚ ਲੱਗੇ ਸਾਰੇ ਕਾਊਂਟਰਾਂ ਤੇ ਜਾ ਕੇ ਜਾਣਕਾਰੀ ਲਈ ਅਤੇ ਕਿਹਾ ਕਿ ਬਲਾਕਾਂ ਵਿਖੇ ਲੱਗਣ ਵਾਲੇ ਸਿਹਤ ਮੇਲੇ ਬਜੁਰਗਾਂ, ਬੱਚਿਆਂ ਅਤੇ ਅੋੌਰਤਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਰਹੇ ਹਨ। ਇੱਕੋ ਥਾਂ ਤੇ ਵੱਖ ਵੱਖ ਬਿਮਾਰੀਆ ਨਾਲ ਸਬੰਧਿਤ ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆਂ ਦੇਣ ਨਾਲ ਮਰੀਜ਼ਾਂ ਦੇ ਸਮੇਂ ਦੀ ਕਾਫੀ ਬੱਚਤ ਹੋਵੇਗੀ। ਇਹ ਮੇਲੇ ਉਹਨਾਂ ਲੋਕਾਂ ਲਈ ਰਾਹਤ ਸਾਬਿਤ ਹੋਣਗੇ, ਜ਼ੋ ਕਿ ਕਿਸੇ ਵਜਾ ਕਰਕੇ ਹਸਪਤਾਲ ਨਹੀਂ ਜਾ ਸਕਦੇ। ਇਸ ਸਮੇਂ ਮੈਡਮ ਰਾਜਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਸਿਹਤ ਮੇਲੇ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਜਰੂਰਤਮੰਦ ਲੋਕਾਂ ਨੂੰ ਖੂਨ ਮੁਹੱਈਆਂ ਕਰਵਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਹਨਾ ਕਿਹਾ ਕਿ ਸਾਰਿਆ ਨੂੰ ਰੋਜ਼ਾਨਾ ਪੌਸ਼ਟਿਕ ਭੋਜਣ ਲੈਣਾ ਚਾਹੀਦਾ ਹੈ, ਜੰਕ ਫੂਡ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਹਰ ਰੋਜ਼ ਇੱਕ ਘੰਟਾ ਵਰਜ਼ਿਸ ਅਤੇ ਸੈਰ ਕਰਨੀ ਚਾਹੀਦੀ ਹੈ।
ਸਿਹਤ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਇਸ ਮੇਲੇ ਵਿੱਚ ਚਮੜੀ, ਅੱਖਾਂ, ਹੱਡੀਆਂ ਅਤੇ ਜੋੜਾਂ, ਸਰਜਰੀ, ਗਾਇਨੀ ਦੇ ਮਾਹਿਰ, ਜਨਰਲ, ਡਾਕਟਰਾਂ ਤੋਂ ਇਲਾਵਾ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਲਗਭਗ 840 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਲੈਬਾਟਰੀ ਟੈਸਟ, ਐਕਸਰੇ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਆਯੂਰਵੈਦਿਕ ਵਿਭਾਗ ਵੱਲੋਂ ਡਾ. ਅਮਿਤਾ ਗੁਪਤਾ ਦੀ ਦੇਖ ਰੇਖ ਵਿੱਚ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਅਤੇ ਯੋਗਾ ਕੈਂਪ ਲਗਾਇਆ ਗਿਆ। ਇਸ ਸਮੇਂ ਬਲੱਡ ਬੈਂਕ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ। ਸਪੋਰਟਸ ਵਿਭਾਗ ਵੱਲੋਂ ਫਿੱਟ ਇੰਡੀਆ ਮੁਹਿੰਮ ਤਹਿਤ ਜਾਣਕਾਰੀ ਦਿੱਤੀ ਗਈ। ਫੂਡ ਸੇਫ਼ਟੀ ਅਫ਼ਸਰ ਸ੍ਰੀ ਅਭਿਨਵ ਖੋਸਲਾ ਦੀ ਅਗਵਾਈ ਵਿੱਚ ਫੂਡ ਐਕਟ ਸਬੰਧੀ ਜਾਗਰੁੂਕਤਾ ਕੈਂਪ ਲਗਾਇਆ ਗਿਆ। ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ ਅਭਿਆਨ ਤਹਿਤ ਸੰਤੁਲਿਤ ਭੋਜਨ ਤਿਆਰ ਕਰਕੇ ਆਮ ਲੋਕਾਂ ਨੂੰ ਦਿਖਾਏ ਗਏ ਅਤੇ ਸੰਤੁਲਿਤ ਭੋਜਨ ਖਾਣ ਦਾ ਸੁਨੇਹਾ ਦਿੱਤਾ। ਮਾਸ ਮੀਡੀਆ ਵਿੰਗ ਅਤੇ ਮਲੇਰੀਆ ਵਿੰਗ ਵੱਲੋਂ ਸਿਹਤ ਸਕੀਮਾਂ ਸਬੰਧੀ ਪ੍ਰਦਰਸ਼ਨੀ ਲਗਾਈ ਗਈ ਅਤੇ ਆਡੀਓ ਅਤੇ ਵੀਡੀਓ ਰਾਹੀਂ ਲੋਕਾਂ ਨੂੰ ਸਿਹਤ ਸਕੀਮਾਂ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਡਾ.ਸੁਨੀਲ ਬਾਂਸਲ ਜਿਲਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ ਜਿਲੇ ਵਿੱਚ ਹੋਰ ਬਲਾਕ ਸਿਹਤ ਮੇਲੇ ਮਿਤੀ 21/4/2022 ਨੂੰ ਸੀਐਚਸੀ ਆਲਮਵਾਲਾ ਅਤੇ ਮਿਤੀ 22/4/2022 ਨੂੰ ਸੀਐਚਸੀ ਲੰਬੀ ਵਿਖੇ ਲਗਾਏ ਜਾ ਰਹੇ ਹਨ। ਉਹਨਾਂ ਇਸ ਸਿਹਤ ਮੇਲੇ ਵਿੱਚ ਸਹਿਯੋਗ ਦੇਣ ਲਈ ਜਿਲਾ ਪ੍ਰਸ਼ਾਸਨ, ਨਹਿਰੂ ਯੁਵਾ ਕੇਂਦਰ ਅਤੇ ਹੋਰ ਵਿਭਾਗਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਰਹਿੰਦੇ ਸਿਹਤ ਮੇਲਿਆਂ ਵਿੱਚ ਹੋਰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਸਿਹਤ ਅੰਬੈਸਡਰ ਬਣਾਇਆ ਜਾ ਰਿਹਾ ਹੈ, ਜੋ ਸਵੇਰ ਦੀ ਸਭਾ ਦੌਰਾਨ ਅਤੇ ਕਲਾਸਾਂ ਵਿੱਚ ਜਾ ਕੇ ਬੱਚਿਆਂ ਨੁੰ ਚੰਗਾ ਖਾਣਾ ਖਾਣ ਦੀਆਂ ਆਦਤਾਂ ਬਾਰੇ ਜਾਣਕਾਰੀ ਦੇਵੇਗਾ। ਉਹਨਾਂ ਆਮ ਲੋਕਾਂ ਨੂੰ ਇਨਾਂ ਬਲਾਕ ਸਿਹਤ ਮੇਲਿਆਂ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ।

 

About Post Author

Share and Enjoy !

Shares

Leave a Reply

Your email address will not be published.