ਬਾਰਵੀਂ ਸਦੀ ਵਿੱਚ ਸਤਿਗੁਰੂ ਨਾਮਦੇਵ ਕਹਿ ਗਏ ‘ਸਾਪ ਕੁੰਜ ਛੋਡੇ ਪਰ ਜਹਿਰ ਨਾ ਛੋਡੇ’

Share and Enjoy !

Shares

– ਅਸੀਂ ਬਾਹਰੋਂ ਤਾਂ ਕੱਪੜੇ ਬਦਲ ਲਏ ਪਰ ਅਜੇ ਮੋ ਮਾਇਆ ਦੇ ਜਾਲ ਵਿੱਚ ਫਸੇ ਹੋਏਆ : ਸੰਤ ਸਤਵਿੰਦਰ ਹੀਰਾ
– ਆਲ ਇੰਡੀਆ ਆਦਿ ਧਰਮ ਮਿਸਨ ਵੱਲੋਂ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ
(ਹੁਕਮ ਚੰਦ) ਜੈਤੋ। ਇਥੋਂ ਦੇ ਨੇੜਲੇ ਪਿੰਡ ਚੰਦਭਾਨ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਸ੍ਰੀ ਗੁਰੂ ਰਵਿਦਾਸ ਮੰਦਰ ਚੰਦਭਾਨ ਵਿਖੇ ਵਲੋਂ ਡਾਕਟਰ ਭੀਮ ਰਾਓ ਵੈਲਫੇਅਰ ਸੁਸਾਇਟੀ ਚੰਦਭਾਨ ਪਿੰਡ ਚੰਦਭਾਨ ਤਹਿਸੀਲ ਜੈਤੋ ਜਿਲਾ ਫਰੀਦਕੋਟ ਵਿਖੇ ਮਨਾਇਆ ਗਿਆ। ਇਸ ਮੌਕੇ ਮਾਲਵਾ ਖੇਤਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੁੱਖ ਪ੍ਰਚਾਰਕ ਬਾਬਾ ਰਾਜ ਕੁਮਾਰ ਮਲੋਟ ਵਾਲੇ, ਧੰਨ ਧੰਨ ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਸੇਵੇਵਾਲਾ ਦੇ ਚੇਅਰਮੈਨ ਬਾਬਾ ਗੁਰਬਖਸ ਸਿੰਘ, ਬਾਬਾ ਕੁਲਜੀਤ ਸਿੰਘ ਇੰਗਲੈਂਡ ਵਾਲੇ, ਅਤੇ ਡੇਰਾ ਭਾਈ ਭਗਤੂ ਪਿੰਡ ਭਗਤੂਆਣਾ ਦੇ ਮੁੱਖ ਸੇਵਾਦਾਰ ਗੋਲਡ ਮੈਡਲਿਸਟ ਬਾਬਾ ਕਿ੍ਰਸਨਾ ਨੰਦ ਸਾਸਤਰੀ ਸਟੇਟ ਐਵਾਰਡੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸਨ ਭਾਰਤ ਦੇ ਰਾਸਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇਂ ਬਾਬਾ ਜੀ ਦੱਸਿਆ ਕਿ 12ਵੀ ਸਦੀ ਵਿੱਚ ਭਗਵਾਨ ਨਾਮਦੇਵ ਜੀ ਕਹਿ ਗਏ ਸੱਪ ਕੁੰਜ ਛੱਡ ਦਿੰਦਾ ਹੈ, ਪਰ ਜਹਿਰ ਨਹੀਂ ਛੱਡਦਾ ਇਸੇ ਹੀ ਅਸੀਂ ਹਾਂ ਭਾਵੇਂ ਕੱਪੜੇ ਭਗਵੇ ਪਾ ਲਏ ਹਨ, ਪਰ ਸਾਡੀ ਮੋਹ ਮਾਇਆ ਦੀ ਲਾਲਸਾ ਊਨੀ ਹੀ ਹੈ ਅਸੀਂ ਨਹੀਂ ਸਮਝ ਪਾਏ, ਉਸ ਗੁਰੂ ਰਵਿਦਾਸ ਮਹਾਰਾਜ ਜੀ ਆਏ ਉਨਾਂ ਨੇ ਵੀ ਕੇ ਇਹੀ ਪ੍ਰਚਾਰ ਕੀਤਾ ਅਤੇ ਉਨਾਂ ਨੇ ਕਿਹਾ ‘ਮਾਧੋ ਅਬਿਦਿਆ ਹਿਤ ਕੀਨ ਬਿਬੇਕ ਦੀਪ ਮਲੀਨ’ ਉਸ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਕਿ ਅਬਿਦਿਆ ਜਨੀ ਪੜਾਈ ਬਹੁਤ ਤੋਂ ਜਰੂਰੀ ਹੈ ਜੇਕਰ ਤੁਸੀਂ ਆਪਣੇ ਬੱਚਿਆਂ ਉਚੇਰੀ ਸਿੱਖਿਆ ਹਾਸਲ ਕਰਾ ਦਿੰਦੇ ਔ ਤਾਂ ਤੁਹਾਨੂੰ ਦਾਜ ਦਹੇਜ ਦੇਣ ਦੀ ਲੋੜ ਨਹੀਂ ਪੈਣੀ ਕਿਉਂਕਿ ਬੱਚਾ ਪੜ ਲਿਖ ਕੇ ਅਫਸਰ ਲੱਗ ਜਾਵੇਗਾ ਨਾ ਤਾਂ ਦਾਜ ਦਹੇਜ ਦਾ ਫਿਕਰ ਹੈ ਤੇ ਨਾ ਹੀ ਕੋਈ ਹੋਰ ਕਿਸੇ ਕਿਸਮ ਦੀ ਤੰਗੀ ਪ੍ਰਰੇਸਾਨੀ ਹੋਵੇਗੀ।
ਇਸ ਮੌਕੇ ਸਾਨੂੰ ਪੜਨ ਲਿਖਣ ਦੀ ਲੋੜ ਹੈ। ਜਿਸ ਤਰਾਂ ਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ‘ਸਤਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ’ ਭਾਣੀ ਦੇ ਵਿੱਚ ਸਾਫ ਸਾਫ ਸਮਝਾਇਆ ਗਿਆ ਕਿ ਸਾਨੂੰ ਮਧੁ ਮੱਖੀਆਂ ਵਾਂਗ ਇਕ ਜੁੱਟ ਹੋਣਾ ਚਾਹੀਦਾ ਹੈ। ਜੇਕਰ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਇਸ ਮੌਕੇ ਬੜੀ ਦੁਰ ਦੁਰ ਤੇ ਆ ਕੇ ਸੰਤਾਂ ਮਹਾਪੁਰਸਾਂ ਦੇ ਵਿਚਾਰ ਸੁਣੇ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਭਾ ਸਰਦੂਲਗੜ, ਸ੍ਰੀ ਗੁਰੂ ਰਵਿਦਾਸ ਸਭਾ ਬੁਰਜ ਮਾਨਸਾ, ਸ੍ਰੀ ਗੁਰੂ ਰਵਿਦਾਸ ਸਭਾ ਮੱਲਣ, ਸ੍ਰੀ ਗੁਰੂ ਰਵਿਦਾਸ ਸਭਾ ਪਿੰਡ ਰਾਮੇਆਣਾ, ਸ੍ਰੀ ਗੁਰੂ ਰਵਿਦਾਸ ਸਭਾ ਸੁਰਘੂਰੀ, ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਪਿੰਡ ਕੋਣੀ, ਸ੍ਰੀ ਗੁਰੂ ਰਵਿਦਾਸ ਸਭਾ ਵਾੜਾ ਕਿਸਨ ਪੁਰਾ, ਸ੍ਰੀ ਗੁਰੂ ਰਵਿਦਾਸ ਸਭਾ ਦੋਦਾ, ਸ੍ਰੀ ਗੁਰੂ ਰਵਿਦਾਸ ਸਭਾ ਦਬੜੀਖਾਨਾ, ਸ੍ਰੀ ਗੁਰੂ ਰਵਿਦਾਸ ਸਭਾ ਕਾਸਮ ਭੱਟੀ, ਸ੍ਰੀ ਗੁਰੂ ਰਵਿਦਾਸ ਸਭਾ ਬੀੜ ਤਲਾਬ ਬਠਿੰਡਾ, ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਨੇਹੀਆ ਵਾਲਾ ਬਠਿੰਡਾ, ਸ੍ਰੀ ਗੁਰੂ ਰਵਿਦਾਸ ਮੰਦਰ ਗੋਨਿਆਣਾ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਨੇਹੀਆਂ ਵਾਲਾ, ਸ੍ਰੀ ਗੁਰੂ ਰਵਿਦਾਸ ਧਾਮ ਜੈਤੋ, ਸੰਤ ਰਾਮਾਨੰਦ ਵੈਲਫੇਅਰ ਸੁਸਾਇਟੀ ਜੈਤੋ, ਸ੍ਰੀ ਗੁਰੂ ਰਵਿਦਾਸ ਸਭਾ ਡਾਕਟਰ ਭੀਮ ਰਾਓ ਅੰਬੇਡਕਰ ਨਗਰ ਜੈਤੋ, ਇਸ ਪ੍ਰੋਗਰਾਮ ਵਿੱਚ ਅਹਿਮ ਯੋਗਦਾਨ ਮਾਲਵਾ ਜੋਨ ਬਠਿੰਡਾ ਦੇ ਸ੍ਰੀ ਗੁਰੂ ਰਵਿਦਾਸ ਸੇਵਾ ਸਭਾ ਬਠਿੰਡਾ (ਪੰਜਾਬ) ਦੇ ਸਰਪ੍ਰਸਤ ਵੇਦ ਪ੍ਰਕਾਸ ਬੇਦੀ ਬਠਿੰਡਾ, ਸ੍ਰੀ ਮੂਲ ਚੰਦ ਕੁੱਕੂ, ਬਹੁਜਨ ਸਮਾਜ ਦੇ ਆਗੂ ਡਾਲ ਚੰਦ ਪੰਵਾਰ, ਡਾਕਟਰ ਹਰਚੰਦ ਰਾਮ ਸੁਰਘੂਰੀ, ਤੇਜ ਰਾਮ ਸੁਰਘੁਰੀ, ਸੁਖਪ੍ਰੀਤ ਸਿੰਘ ਰਾਮੇਆਣਾ, ਕਮਲ ਬਾਗੜੀ, ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.