
ਸਰਕਾਰ ਕਰੇ ਪੰਚਾਇਤਾਂ ਦੇ ਹੱਕ ਬਹਾਲ—ਮਾਵੀ
ਸ਼ਹੀਦ ਭਗਤ ਸਿੰਘ ਨਗਰ| ਪ੍ਰਸਿੱਧ ਲੇਖਕ/ਪੱਤਰਕਾਰ ਤੇ ਅਨੇਕਾਂ ਵਾਰ ਸਨਮਾਨੀ ਜਾ ਚੁੱਕੀ ਨਾਮਵਾਰ ਸਖ਼ਸ਼ੀਅਤ ਤੇ ਪਿੰਡ ਚੱਕ ਕਲਾਲ ਦੇ ਕਈ ਵਾਰ ਰਹੇ ਸਰਪੰਚ ਸ੍ਰੀ ਸੰਤੋਖ ਸਿੰਘ ਜੱਸੀ ਨੂੰ ਪੰਚਾਇਤ ਯੂਨੀਅਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਵਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਐਲਾਨ ਪੰਚਾਇਤ ਯੂਨੀਅਨ ਦੇ ਪ੍ਰਧਾਨ ਸ੍ਰੀ ਹਰਮਿੰਦਰ ਸਿੰਘ ਮਾਵੀ ਨੇ ਕਰਦਿਆ ਕਿਹਾ ਕਿ ਸ੍ਰੀ ਜੱਸੀ ਪਿਛਲੇ ਕਰੀਬ 20—22 ਸਾਲ ਤੋਂ ਲਗਾਤਾਰ ਯੂਨੀਅਨ ਨਾਲ ਜੁੜੇ ਹੋਏ ਹਨ ਤੇ ਯੂਨੀਅਨ ਦੇ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਦੇ ਆ ਰਹੇ ਹਨ। ਸ੍ਰੀ ਜੱਸੀ ਬੰਗਾ ਬਲਾਕ ਦੇ ਪ੍ਰਧਾਨ ਵੀ ਲੰਮਾ ਸਮੇਂ ਰਹੇ। ਹੁਣ ਜਿਲ੍ਹਾ ਪ੍ਰਧਾਨ ਬਣਨ ਤੇ ਉਨ੍ਹਾਂ ਕਿਹਾ ਕਿ ਉਹ 24 ਅਪ੍ਰੈਲ ਨੂੰ ਪੰਚਾਇਤ ਦਿਵਸ ਨੂੰ ਜਿਲ੍ਹੇ ਭਰ ਵਿੱਚ ਮਨਾਉਣਗੇ ਤੇ ਹਰ ਬਲਾਕ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਪੰਚਾ/ਪੰਚਾ ਨੂੰ ਆ ਰਹੀਆ ਲਗਾਤਾਰ ਮੁਸ਼ਕਲਾ ਦਾ ਹੱਲ ਸਰਕਾਰ ਪ੍ਰਸ਼ਾਸ਼ਨਕ ਉੱਚ ਅਧਿਕਾਰੀਆ ਤੇ ਪੰਚਾਇਤੀ ਨੁਮਾਇੰਦੀਆ ਨਾਲ ਪਹਿਲਾ ਮੁੜ ਬੈਠ ਕੇ ਹੱਲ ਕਰਨ ਨੂੰ ਤਰਜੀਹ ਦੇਣਗੇ। ਉਹਨਾ ਮੰਗਾਂ ਸਬੰਧੀ ਕਿਹਾ ਕਿ ਪੰਚਾਇਤਾ 29 ਵਿਭਾਗਾ ਦੇ ਵਿੱਤੀ ਤੇ ਪ੍ਰਸ਼ਾਸ਼ਨੀ ਹੱਲ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਸਰਪੰਚਾ ਤੇ ਮੰਚਾ ਦੀਆ ਸਮੱਸਿਆਵਾ ਪਹਿਲਾ ਹੀ ਸਰਕਾਰ ਤੇ ਸਰਕਾਰ ਦੇ ਨੁਮਾਇੰਦਿਆ ਦੇ ਧਿਆਨ ਚ ਲਿਖਤੀ ਤੇ ਜਬਾਨੀ ਤੌਰ ਤੇ ਲਿਆਦਾ ਜਾ ਚੁੱਕਾ ਹੈ। ਸ੍ਰੀ ਜੱਸੀ ਦੀ ਇਸ ਨਿਯੁਕਤੀ ਤੇ ਜਿਲ੍ਹੇ ਦੀਆ ਪ੍ਰਮੱਖ ਹਸਤੀਆ, ਸਰਪੰਚ, ਪੰਚਾ ਨੇ ਖੁਸ਼ੀ ਦਾ ਇਜਹਾਰ ਕੀਤਾ। ਸ੍ਰੀ ਜੱਸੀ ਨੇ ਅਪੀਲ ਕਰਦਿਆ ਕਿਹਾ ਕਿ ਕਿਸੇ ਵੀ ਪੰਚਾਇਤ ਦੇ ਹੱਕਾ ਮਾਰਨ ਵਾਲੇ ਤੇ ਬਿਨਾ ਵਜ੍ਹਾ ਪ੍ਰੇਸ਼ਾਨ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਉਨ੍ਹਾ ਅਖੀਰ ਵਿੱਚ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡਾ ਜਿਲ੍ਹਾ ਸ਼ਹੀਦਾਂ ਦੇ ਨਾਮ ਤੇ ਬਣਿਆ ਹੋਇਆ ਹੈ। ਇਸ ਨੂੰ ਹੋਰ ਬੁਲੰਦੀਆ ਤੇ ਲਿਜਾਉਣ ਲਈ ਯੂਨੀਅਨ ਪ੍ਰਸ਼ਾਸ਼ਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਨੂੰ ਤਰਜੀਹ ਦੇਵੇਗੀ।