ਭਾਰਤ ਰਤਨ ਡਾ. ਅੰਬੇਡਕਰ ਦੀ ਸੋਚ ‘ਤੇ ਪਹਿਰਾ ਦੇ ਰਹੀ ਆਮ ਆਦਮੀ ਪਾਰਟੀ : ਮਾਨ

Share and Enjoy !

Shares

(ਸ਼ਿਵ ਕੋੜਾ) ਫਗਵਾੜਾ।  ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਅੱਜ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ਵਿੱਚ ਸਥਾਪਤ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਭੇਂਟ ਕਰਕੇ ਉਹਨਾਂ ਨੂੰ 131ਵੀਂ ਜਨਮ ਜਯੰਤੀ ਮੌਕੇ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਾਬਕਾ ਮੰਤਰੀ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੁਪਨਾ ਸੀ ਕਿ ਸਮਾਜ ਵਿਚ ਜਾਤ-ਪਾਤ ਦਾ ਕੋਈ ਭੇਦਭਾਵ ਨਾ ਰਹੇ ਅਤੇ ਸੱਤਾ ਵਿਚ ਹਰ ਕਿਸੇ ਦੀ ਹਿੱਸੇਦਾਰੀ ਹੋਵੇ ਤਾਂ ਜੋ ਸਾਰਾ ਸਮਾਜ ਇਕ ਸਮਾਨ ਤਰੱਕੀ ਕਰ ਸਕੇ। ਉਹਨਾਂ ਦੀ ਇਸ ਸੋਚ ਤੇ ਆਮ ਆਦਮੀ ਪਾਰਟੀ ਪਹਿਰਾ ਦੇ ਰਹੀ ਹੈ ਤੇ ਉਹਨਾਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਇਸਦਾ ਪ੍ਰਤੱਖ ਪ੍ਰਮਾਣ ਹੈ ਜੋ ਕਿ ਦਲਿਤਾਂ, ਪਛੜਿਆਂ, ਔਰਤਾਂ ਅਤੇ ਗਰੀਬਾਂ ਦੀ ਭਲਾਈ ਲਈ ਡਟ ਕੇ ਕੰਮ ਕਰ ਰਹੀ ਹੈ। ਇਸ ਮੌਕੇ ਆਪ ਆਗੂ ਇੰਦਰਜੀਤ ਸਿੰਘ ਖਲਿਆਣ, ਦਲਜੀਤ ਸਿੰਘ ਰਾਜੂ, ਕਿ੍ਰਸ਼ਨ ਕੁਮਾਰ ਹੀਰੋ, ਵਿਜੇ ਬਸੰਤ ਨਗਰ, ਨਰੇਸ਼ ਸ਼ਰਮਾ, ਹਰਮੇਸ਼ ਪਾਠਕ, ਸੁਭਾਸ਼ ਕਵਾਤਰਾ, ਰਾਜੇਸ਼ ਕੁਮਾਰ, ਪਿ੍ਰਤਪਾਲ ਕੌਰ ਤੁਲੀ, ਜਤਿੰਦਰ ਕੌਰ, ਮਨਜੀਤ ਸਿੰਘ, ਕੁਲਵਿੰਦਰ ਚੱਠਾ, ਰਾਜੇਸ਼ ਪਲਟਾ, ਹਰਜੀਤ ਸਿੰਘ, ਨਰਿੰਦਰ ਪਰਮਾਰ, ਗੁਰਜੀਤ ਸਿੰਘ, ਪਵਿੱਤਰ ਸਿੰਘ, ਵਿਸ਼ਾਲ ਵਾਲੀਆ, ਬਲਜੀਤ ਸਿੰਘ ਲਵਲੀ, ਸੌਰਵ ਹਾਂਡਾ, ਉਮੇਸ਼ ਕੁਮਾਰ, ਮੋਨੂੰ ਸਰਵਟਾ, ਸ਼ੁਭਮ, ਕੇਸ਼ੀ ਗੰਢਵਾ, ਚਰਨਜੀਤ ਸਿੰਘ ਟੋਨੀ, ਜੀਤ ਦਾਸ, ਤਰਸੇਮ ਲਾਲ ਕਾਲਾ, ਮਦਨ ਲਾਲ, ਇੰਦਰਜੀਤ ਸਿੰਘ ਬਸਰਾ, ਦਿਲਬਾਗ ਸਿੰਘ ਮਲਕਪੁਰ, ਉਂਕਾਰ ਸਿੰਘ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.