ਕੈਬਨਿਟ ਮੰਤਰੀ ਜਿੰਪਾ ਨੇ ਮਾਨਵਤਾ ਮੰਦਰ ਸਕੂਲ ਦੇ ਵਿਦਿਆਰਥੀਆਂ ਨੂੰ ਭੇਟ ਕੀਤੀਆਂ ਸਕੂਲ ਵਰਦੀਆਂ

Share and Enjoy !

Shares

 

(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਮਾਨਵਤਾ ਮੰਦਰ ਵਿੱਚ ਆਯੋਜਿਤ ਵਿਸਾਖੀ ਸਮਾਰੋਹ ਵਿਚ ਸ਼ਿਰਕਤ ਕਰਕੇ ਜਿੱਥੇ ਲੋਕਾਂ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਉੱਥੇ ਫਕੀਰ ਲਾਇਬ੍ਰੇਰੀ ਚੈਰੀਟੇਬਲ ਟਰੱਸਟ ਵਲੋਂ ਚਲਾਏ ਜਾ ਰਹੇ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਵਰਦੀਆਂ ਵੀ ਭੇਟ ਕੀਤੀਆਂ। ਇਸ ਮੌਕੇ ਫਕੀਰ ਲਾਇਬ੍ਰੇਰੀ ਟਰੱਸਟ ਦੇ ਸਕੱਤਰ ਰਾਣਾ ਰਣਬੀਰ ਸਿੰਘ, ਦਿਆਲ ਕਮਲ  ਮਹਾਰਾਜ, ਆਚਾਰਿਆ ਛੋਟੇ ਲਾਲ ਆਚਾਰਿਆ ਭੁਪਿੰਦਰ ਸਿੰਘ, ਆਚਾਰਿਆ ਅਹਿਮਾਨੰਦ, ਆਚਾਰਿਆ ਯੂਧਿਸ਼ਟਰ, ਆਚਾਰਿਆ ਐਲ.ਕੇ. ਰਾਵ, ਆਚਾਰਿਆ ਮੋਹਨ ਲਾਲ ਵਿਸ਼ਕਰਮਾ, ਆਚਾਰਿਆ ਦਿਲਬਾਗ, ਕਮਲਾ, ਆਚਾਰਿਆ ਮਨੋਜ ਤਿਆਗੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.