ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਦਿੱਤੇ ਜਾਂਦੇ ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਲਈ ਇਨਾਮੀ ਰਾਸੀ ਵਧਾਉਣ ਲਈ ਇੱਕ ਲੱਖ ਰੁਪਏ ਹੋਰ ਭੇਂਟ

Share and Enjoy !

Shares

 

(ਬਿਊਰੋ ਚੈਕ ਪੋਸਟ) ਲੁਧਿਆਣਾ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪਿਛਲੇ ਕਈ ਸਾਲਾਂ ਤੋਂ  ਦਿੱਤੇ ਜਾਂਦੇ ਪ੍ਰੋ ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਦੀ ਇਨਾਮੀ ਰਾਸੀ ਅਗਲੇ ਸਾਲਾਂ ਤੋਂ ਵਧਾਉਣ ਲਈ ਪਿ੍ਰੰਸੀਪਲ( ਡਾ) ਰਮੇਸ ਇੰਦਰ ਕੌਰ ਬੱਲ ਨੇ ਅਕਾਡਮੀ ਨੂੰ ਇੱਕ ਲੱਖ ਰੁਪਿਆ ਇਸ ਪੁਰਸਕਾਰ ਲਈ ਜਮਾਂ ਪੂੰਜੀ ਵਧਾਉਣ ਹਿਤ ਦਾਨ ਦਿੱਤਾ ਹੈ। ਪ੍ਰੋ. ਨਿਰਪਜੀਤ ਕੌਰ ਗਿੱਲ ਪੰਜਾਬੀ ਸਾਹਿੱਤ ਅਰਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ ਗੁਰਭਜਨ ਸਿੰਘ ਗਿੱਲ ਦੀ ਜੀਵਨ ਸਾਥਣ ਸਨ ਜਿੰਨਾਂ ਦੀ ਕੈਂਸਰ ਰੋਗ ਕਾਰਨ 8ਨਵੰਬਰ 1993 ਨੂੰ ਮੌਤ ਹੋ ਗਈ ਸੀ। ਉਹ ਰਾਮਗੜੀਆ ਗਰਲਜ ਕਾਲਿਜ ਲੁਧਿਆਣਾ ਵਿੱਚ ਪੰਜਾਬੀ ਲੈਕਚਰਰ ਸਨ ਅਤੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਗੁਰਬਚਨ ਸਿੰਘ ਭੁੱਲਰ ਦੀ ਰਚਨਾਕਾਰੀ ਬਾਰੇ ਪਹਿਲੀ ਆਲੋਚਨਾ ਪੁਸਤਕ ਗੁਰਬਚਨ ਸਿੰਘ ਭੁੱਲਰ ਦੀ ਕਥਾ ਵਿਧੀ ਪੁਸਤਕ ਦੇ ਲੇਖਕ ਸਨ। ਆਪਣੀ ਪਿਆਰ ਪਾਤਰ ਪ੍ਰੋ ਨਿਰਪਜੀਤ ਕੌਰ ਗਿੱਲ ਦੀ ਯਾਦ ਵਿੱਚ  ਇੱਕ ਲੱਖ ਰੁਪਏ ਦੀ ਰਾਸੀ ਡਾ ਰਮੇਸ ਇੰਦਰ ਕੌਰ ਬੱਲ ਨੇ  ਅਕਾਡਮੀ ਦੇ ਪ੍ਰਧਾਨ ਡਾ ਲਖਵਿੰਦਰ ਸਿੰਘ ਜੌਹਲ ਤੇ ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ ਨੂੰ ਪ੍ਰੋ ਗੁਰਭਜਨ ਗਿੱਲ ਦੀ ਹਾਜਰੀ ਵਿੱਚ ਸੌਂਪੀ। ਅਕਾਡਮੀ ਦੇ ਪ੍ਰਧਾਨ ਡਾ ਲਖਵਿੰਦਰ ਸਿੰਘ ਜੌਹਲ ਨੇ ਡਾ ਬੱਲ ਪਰਿਵਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ  ਪਹਿਲਾਂ ਜਮਾਂ ਢਾਈ ਲੱਖ ਰੁਪਏ ਵਿੱਚ ਇਹ ਇੱਕ ਲੱਖ ਵੀ ਮਿਆਦੀ ਜਮਘਾਂ ਪੂੰਜੀ ਵਿੱਚ ਸਾਮਿਲ ਕਰਾਂਗੇ ਅਤੇ ਮਿਲਣ ਵਾਲੇ ਵਿਆਜ ਨਾਲ ਅਗਲੇ ਸਾਲ ਤੋਂ ਇਨਾਮ ਰਾਸੀ ਵਿੱਚ ਵਾਧਾ ਕੀਤਾ ਜਾਵੇਗਾ। ਅਕਾਡਮੀ ਦੇ ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪ੍ਰੋ ਗੁਰਭਜਨ ਸਿੰਘ ਗਿੱਲ ਪਰਿਵਾਰ ਨੇ ਸਾਲ 2015 ਵਿੱਚ ਇਹ ਪੁਰਸਕਾਰ ਸਥਾਪਿਤ ਕੀਤਾ  ਸੀ ਜੋ ਯੂਨੀਵਰਸਿਟੀ ਅਤੇ ਕਾਲਿਜਾਂ ਦੇ ਉਨਾਂ ਸੇਵਾ ਮੁਕਤ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ ਜੋ ਕਲਾਸ ਰੂਮ ਅਧਿਆਪਨ ਦੇ ਨਾਲ ਨਾਲ ਸਾਹਿੱਤ ਸਿਰਜਣਾ ਜਾਂ ਸਭਿਆਚਾਰਕ ਸਰਗਰਮੀਆਂ ਰਾਹੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਹਿੱਸਾ ਪਾ ਚੁਕੇ ਹੋਣ। ਹੁਣ ਤੀਕ ਇਹ ਪੁਰਸਕਾਰ ਪ੍ਰੋ ਤੇਜ ਕੌਰ ਦਰਦੀ, ਡਾ ਜਸਬੀਰ ਕੌਰ ਕੇਸਰ ਤੇ ਡਾ ਰਮੇਸ ਇੰਦਰ ਕੌਰ ਬੱਲ ਨੂੰ ਭੇਂਟ ਕੀਤਾ ਜਾ ਚੁਕਾ ਹੈ। ਕਰੋਨਾ ਕਹਿਰ ਕਾਰਨ ਪਿਛਲੇ ਤਿੰਨ ਸਾਲਾਂ ਦੇ ਪੁਰਸਕਾਰਾਂ ਦੀ ਚੋਣ ਵੀ ਡਾ ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ 11ਅਪ੍ਰੈਲ ਨੂੰ ਕਰ ਲਈ ਗਈ ਹੈ ਜਿਸ ਵਿੱਚ ਡਾ ਇਕਬਾਲ ਕੌਰ ਸੌਂਦ ਰੀਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ, ਡਾ ਬਲਜੀਤ ਕੌਰ ਰੀਟ ਪ੍ਰੋਫੈਸਰ ਰੀਜਨਲ ਸੈਂਟਰ ਗੁਰੂ ਨਾਨਕ ਦੇਵ ਯੂਨੀ ਤੇ ਡਾ ਵਨੀਤਾ ਰੀਟ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਨੂੰ ਚੁਣਿਆ ਗਿਆ ਹੈ। ਚੋਣ ਕਮੇਟੀ ਵਿੱਚ ਡਾ ਲਖਵਿੰਦਰ ਸਿੰਘ ਜੌਹਲ, ਡਾ ਸਯਾਮ ਸੁੰਦਰ ਦੀਪਤੀ, ਡਾ ਸੁਰਜੀਤ ਪਾਤਰ, ਡਾ ਸੁਰਜੀਤ ਸਿੰਘ, ਪ੍ਰੋ ਰਵਿੰਦਰ ਸਿੰਘ ਭੱਠਲ, ਕਹਾਣੀਕਾਰ ਸੁਖਜੀਤ ਸਾਮਲ ਸਨ। ਦੋ ਆਮੰਤਰਿਤ ਮੈਂਬਰਾਂ ਡਾ ਸ ਪ ਸਿੰਘ ਤੇ ਡਾ ਰਮੇਸ ਇੰਦਰ ਕੌਰ ਬੱਲ ਨੇ ਵੀ ਇਨਾਂ ਨਾਵਾਂ ਤੇ ਆਪਣੀ ਸੰਮਤੀ ਪ੍ਰਗਟਾਈ।

10

About Post Author

Share and Enjoy !

Shares

Leave a Reply

Your email address will not be published.