ਦਰਬਾਰ ਖਵਾਜਾ ਪੀਰ ਸਤਲੁਜ ਪੁਲ ਫਿਲੌਰ ਵਿਖੇ ਸਾਲਾਨਾ ਮੇਲਾ ਕਰਵਾਇਆ

Share and Enjoy !

Shares

 

– ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਭਰੀ ਹਾਜ਼ਰੀ

(ਬਿਊਰੋ ਚੈਕ ਪੋਸਟ) ਫਿਲੌਰ। ਵਰੁਣ ਦੇਵ ਝੂਲੇ ਲਾਲ ਖਵਾਜਾ ਜੀ ਵੈੱਲਫ਼ੇਅਰ ਪ੍ਰਬੰਧਕ ਕਮੇਟੀ (ਰਜਿ) ਪੰਜਾਬ ਗੋਪਾਲ ਗਊਸ਼ਾਲਾ ਦੇ ਸਾਹਮਣੇ ਸਤਲੁਜ ਦਰਿਆ ਵੱਲੋਂ ਸਾਲਾਨਾ ਵਿਸਾਖੀ ਮੇਲਾ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਗੱਦੀਨਸ਼ੀਨ ਬਾਬਾ ਕਾਲਾ ਸਾਈਂ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਮੇਲੇ ਦੌਰਾਨ ਮੁੱਖ ਤੌਰ ਤੇ ਬਾਬਾ ਸਿੱਧ ਚਾਨੋ ਕਾਲ ਭੈਰਵ ਮੰਦਿਰ ਨਿਊ ਸ਼ਿਵਪੁਰੀ ਦੇ ਗੱਦੀ ਨਸ਼ੀਨ ਬਾਬਾ ਦਵਿੰਦਰ ਬਿੱਟੂ ਜੀ, ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੂਬੇ ਭਰ ਤੋਂ ਸੰਤਾਂ ਮਹਾਂਪੁਰਸ਼ਾਂ ਨੇ ਹਿੱਸਾ ਲਿਆ ਅਤੇ ਪ੍ਰਬੰਧਕਾਂ ਨੂੰ ਇਸ ਸ਼ੁੱਭ ਕਾਰਜ ਦੀਆਂ ਵਧਾਈਆਂ ਦਿੱਤੀਆਂ। ਜਾਣਕਾਰੀ ਦਿੰਦੇ ਹੋਏ ਬਾਬਾ ਦਵਿੰਦਰ ਬਿੱਟੂ ਜੀ ਅਤੇ ਬਾਬਾ ਕਾਲਾ ਸਾਈਂ ਜੀ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਵੇਰੇ 7 ਵਜੇ ਤੋਂ 8 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਾਹਿਬ ਵਿਖੇ ਆਰੰਭ ਕਰਵਾਏ ਗਏ। ਇਸ ਤੋਂ ਇਲਾਵਾ ਝੰਡੇ ਦੀ ਰਸਮ ਸਵੇਰੇ ਕੀਤੀ ਗਈ ਮਾਇਫਲ ਏ ਕੱਵਾਲ ਦੌਰਾਨ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਅਤੇ ਕੱਵਾਲਾ ਵੱਲੋਂ ਮਹਿਫਿਲ ਵਿਚ ਪਹੁੰਚ ਕੇ ਆਈਆਂ ਸੰਗਤਾਂ ਨੂੰ ਬਾਬਾ ਜੀ ਦੀ ਜੀਵਨੀ ਤੇ ਆਧਾਰਤ ਕਵਾਲੀਆਂ ਸੁਣਾ    ਨਿਹਾਲ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਲਈ ਬਾਬਾ ਜੀ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਦੌਰਾਨ ਸੱਤਿਅਮ ਬਲੱਡ ਸੈਂਟਰ ਦੀ ਟੀਮ ਵੱਲੋਂ ਕੈਂਪ ਦਾ ਆਯੋਜਨ ਕੀਤਾ ਗਿਆ। ਆਏ ਹੋਏ ਮੁੱਖ ਮਹਿਮਾਨਾਂ ਨੂੰ ਬਾਬਾ ਦਵਿੰਦਰ ਬਿੱਟੂ ਜੀ ਅਤੇ ਬਾਬਾ ਕਾਲਾ ਸਾਈਂ ਜੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ  ਕੀਤਾ ਗਿਆ। ਇਸ ਮੌਕੇ ਤੇ ਬਾਬਾ ਕਰਨੈਲ ਸਿੰਘ, ਸਮਾਜ ਸੇਵਕ ਜਤਿੰਦਰ ਜਿੰਦੀ, ਬਾਬਾ ਸੋਨੂੰ, ਬਾਬਾ ਖਲੀ, ਪ੍ਰੀਤਮ ਢਾਬਾ, ਸੌਰਭ, ਅਨਮੋਲ, ਕੁਨਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.