
– ਸਾਡਾ ਗ੍ਰਹਿ – ਸਾਡੀ ਸਿਹਤ ” ਵਿਸ਼ੇ ਸਬੰਧੀ ਦਿੱਤੀ ਜਾਣਕਾਰੀ
ਫਰੀਦਕੋਟ| ਸਿਵਲ ਸਰਜਨ ਫ਼ਰੀਦਕੋਟ ਡਾ.ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਹਤ ਵਿਭਾਗ ਵਲੋਂ ਵਿਸ਼ਵ ਸਿਹਤ ਦਿਵਸ ਮੌਕੇ ਟਰੇਨਿੰਗ ਅਨੈਕਸੀ ਵਿੱਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਸੰਜੇ ਕਪੂਰ ਨੇ ਕਿਹਾ ਕਿ ਹਰ ਮਨੁੱਖ ਦੀ ਤੰਦਰੂਸਤ ਸਿਹਤ ਲਈ ਸੰਤੁਲਿਤ ਆਹਾਰ ਦੇ ਨਾਲ ਨਾਲ ਸ਼ਰੀਰਕ ਗਤੀਵਿਧੀਆਂ, ਮਾਨਸਿਕ ਸਿਹਤ ਅਤੇ ਸਾਫ਼ ਵਾਤਾਵਰਨ ਵੀ ਬਹੂਤ ਜ਼ਰੂਰੀ ਹੈ। ਇਨ੍ਹਾਂ ਚੋਂ ਕਿਸੇ ਇੱਕ ਦੀ ਘਾਟ ਨਾਲ ਮਨੁੱਖ ਨੂੰ ਪੂਰੀ ਤਰ੍ਹਾਂ ਸਿਹਤਮੰਦ ਨਹੀ ਕਿਹਾ ਜਾ ਸਕਦਾ। ਡਾ ਸੰਜੇ ਕਪੂਰ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਇੱਸ ਵਰ੍ਹੇ ਵਿਸ਼ਵ ਸਿਹਤ ਦਿਵਸ ਨੂੰ ” ਸਾਡਾ ਗ੍ਰਹਿ, ਸਾਡੀ ਸਿਹਤ ” ਵਿਸ਼ੇ ਤੇ ਮਣਾਇਆ ਜਾ ਰਿਹਾ ਹੈ। ਆਪਾਂ ਸਾਰਿਆਂ ਨੂੰ ਰਲ ਮਿਲ ਕੇ ਹਵਾ, ਪਾਣੀ , ਮਿੱਟੀ ਅਤੇ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣਾ ਚਾਹੀਦਾ ਹੈ। ਚੰਗੀ ਸਿਹਤ ਲਈ ਮੌਸਮੀ ਫ਼ਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਅਤੇ ਸ਼ਰੀਰਕ ਕੰਮ ਜਾਂ ਕਸਰਤ ਵੀ ਜ਼ਰੂਰ ਕਰਨੀ ਚਾਹੀਦੀ ਹੈ। ਜਿਲ੍ਹਾ ਐਪੀਡੀਮੋਲੋਜਿਸਟ ਡਾ ਹਿਮਾਂਸ਼ੂ ਅਤੇ ਡਾ ਮੈਰੀ ਨੇ ਦੱਸਿਆ ਕਿ ਕੰਮ ਤੇ ਜਾਣ ਵੇਲੇ , ਹੋ ਸਕੇ ਤਾਂ ਸਾਈਕਲ ਦੀ ਵਰਤੋਂ ਕੀਤੀ ਜਾਵੇ ਜਾਂ ਮੋਟਰ ਸਾਈਕਲ, ਕਾਰ ਆਦਿ ਦੀ ਵਰਤੋਂ ਪੂਲ ਦੇ ਰੂਪ ਵਿਚ ਸਾਂਝੇ ਤੌਰ ਤੇ ਕੀਤੀ ਜਾਵੇ। ਪਰੀਵਾਰ ਵਿੱਚ ਜਿਆਦਾ ਜਾਂ ਅਲੱਗ ਅਲੱਗ ਵਾਹਨ ਦੀ ਵਰਤੋਂ ਕਰਨ ਨਾਲ ਜਿੱਥੇ ਖ਼ਰਚਾ ਤਾਂ ਵੱਧਦਾ ਹੀ ਹੈ, ਓਥੇ ਹੀ ਵਾਹਨ ਦੀ ਵਰਤੋਂ ਵੇਲ਼ੇ ਨਿਕਲਣ ਵਾਲੇ ਧੂਏਂ ਨਾਲ ਵਾਤਾਵਰਣ ਵੀ ਦੂਸ਼ਤ ਹੁੰਦਾ ਹੈ, ਜੋ ਕਿ ਮਨੁੱਖੀ ਜੀਵਨ ਲਈ ਨੁਕਸਾਨਦੇਹ ਹੈ। ਜਿਲ੍ਹਾ ਮਾਸ ਮੀਡੀਆ ਅਫ਼ਸਰ ਮੀਨਾ ਕੁਮਾਰੀ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਬਾਜ਼ਾਰ ਵਿਖੇ ਖਰੀਦਦਾਰੀ ਤੇ ਜਾਣ ਵੇਲੇ ਘਰੋਂ ਹੀ ਆਪਣੇ ਨਾਲ ਥੈਲਾ ਅਤੇ ਪਾਣੀ ਦੀ ਬੋਤਲ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੌ ਬਾਜ਼ਾਰ ਵਿਚ ਮੋਮਜਾਮੇ ਦੇ ਲਫਾਫਿਆਂ ਦੀ ਵਰਤੋਂ ਘੱਟ ਹੋ ਸਕੇ। ਇਸ ਮੌਕੇ ਨੋਡਲ ਅਫ਼ਸਰ ਆਈ ਈ ਸੀ , ਬੀ ਸੀ ਸੀ ਗਤੀਵਿਧੀਆਂ ਡਾ ਪ੍ਰਭਦੀਪ ਸਿੰਘ ਚਾਵਲਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ ਸੰਜੇ ਕਪੂਰ ਅਤੇ ਬਾਕੀ ਅਧਿਕਾਰੀ ।