ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ:) ਪੰਜਾਬ ਵਲੋਂ ਵਧੀਕ ਡੀ.ਸੀ. ਨੂੰ ਦਿੱਤਾ ਮੰਗ ਪੱਤਰ

Share and Enjoy !

Shares

ਸੰਤ ਬਾਬਾ ਨਿਰਮਲ ਦਾਸ ਵੱਲੋਂ ਕੱਢੀ ਜਾਣ ਵਾਲੀ ਦਮੜੀ ਯਾਤਰਾ ਤੇ ਲਗਾਈ ਜਾਵੇ ਰੋਕ, ਨਹੀਂ ਤਾਂ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ : ਸੰਤ ਕੁਲਵੰਤ ਰਾਮ ਭਰੋਮਜਾਰਾ
ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਅਤੇ ਬੇਗਮਪੁਰਾ ਆਸ਼ਰਮ ਦਾ ਕਬਜਾ ਛੱਡ ਕੀਤਾ ਜਾਵੇ ਸੰਗਤਾਂ ਦੇ ਹਵਾਲੇ : ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ
(ਰਣਜੀਤ ਕਲਸੀ) ਫਗਵਾੜਾ।
ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ) ਪੰਜਾਬ ਵਲੋਂ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਅਗਵਾਈ ਹੇਠ ਵਧੀਕ ਡੀ.ਸੀ. ਅਮਰਜੀਤ ਬੈਂਸ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਰਾਹੀਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸੰਤ ਬਾਬਾ ਨਿਰਮਲ ਦਾਸ ਗੱਦੀ ਨਸ਼ੀਨ ਜੋੜੇ ਵਾਲਿਆ ਵੱਲੋਂ 8 ਅਪ੍ਰੈਲ, 2022 ਨੂੰ ਸਕੂਲ ਚੂਹੜਵਾਲੀ ਤੋਂ ਦਮੜੀ ਸੋਭਾ ਯਾਤਰਾ ਕੱਢੀ ਜਾ ਰਹੀ ਹੈ। ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਇਹ ਇਤਿਹਾਸਕ ਦਮੜੀ ਯਾਤਰਾ 1 ਅਪ੍ਰੈਲ ਨੂੰ ਬੂਟਾ ਮੰਡੀ ਧਾਮ ਤੋਂ ਕੱਢੀ ਗਈ ਸੀ। ਉਨਾਂ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਸੰਤ ਬਾਬਾ ਨਿਰਮਲ ਦਾਸ ਗੱਦੀ ਨਸ਼ੀਨ ਬਾਬੇ ਜੋੜੇ ਵਾਲਿਆ ਨੇ ਇਹ ਸੋਭਾ ਯਾਤਰਾ ਸਾਡੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਵੱਲੋਂ ਕੱਢੀ ਜਾ ਰਹੀ ਹੈ, ਜੋ ਬਹੁਤ ਹੀ ਨਿੰਦਯੋਗ ਹੈ। ਉਨਾਂ ਕਿਹਾ ਕਿ ਜੇਕਰ ਸੰਤ ਬਾਬਾ ਨਿਰਮਲ ਦਾਸ ਬਾਬਾ ਜੋੜੇ ਸੰਗਤਾਂ ਨੂੰ ਗੁੰਮਰਾਹ ਕਰਨ ਵਿੱਚ ਲਗਿਆ ਹੋਇਆ ਹੈ। ਉਨਾਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਨਵੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਵੱਲੋਂ ਦਮੜੀ ਸ਼ੋਭਾ ਯਾਤਰਾ ਕੱਢੀ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ। ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਨੇ ਇਹ ਵੀ ਕਿਹਾ ਕਿ ਜੇਕਰ ਸੰਤ ਨਿਰਮਲ ਦਾਸ ਬਾਬਾ ਜੋੜੇ ਦਮੜੀ ਯਾਤਰਾ ਕੱਢਣਾ ਚਾਹੁੰਦਾ ਹੈ ਤਾਂ ਉਹ ਆਪਣੇ ਰਾਏਪੁਰ ਰਸੂਲਪੁਰ ਵਿਖੇ ਬਣੇ ਡੇਰੇ ’ਚੋਂ ਕੱਢੇ ਨਾ ਕਿ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਪੰਜਾਬ ਵੱਲੋਂ ਬਣਾਏ ਗਏ ਸਕੂਲ ’ਚੋਂ ਕੱਢੇ। ਸਮੂਹ ਸੰਤ ਸਮਾਜ ਨੇ ਸਾਂਝੇ ਤੌਰ ਤੇ ਕਿਹਾ ਕਿ ਬਾਬਾ ਨਿਰਮਲ ਦਾਸ ਨੇ ਜੋ ਚੂਹੜਵਾਲੀ ਵਿਖੇ ਸੁਸਾਇਟੀ ਵੱਲੋਂ ਬਣਾਇਆ ਗਿਆ ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਅਤੇ ਹਰਿਦੁਆਰ ਵਿਖੇ ਸ਼੍ਰੀ ਗੁਰੂ ਰਵਿਦਾਸ ਬੇਗਮਪੁਰਾ ਆਸਰਮ ਤੇ ਕਬਜੇ ਕੀਤਾ ਹੋਇਆ ਹੈ ਨੂੰ ਛੱਡ ਕੇ ਸੰਗਤਾਂ ਦੇ ਹਵਾਲੇ ਕੀਤਾ ਜਾਵੇ। ਅੰਤ ਵਿੱਚ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਨੇ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸ਼ਨ ਨੇ ਇਸ ਯਾਤਰਾ ਤੇ ਰੋਕ ਨਾ ਲਗਾਈ ਤਾਂ ਸਮੂਹ ਗੁਰੂ ਰਵਿਦਾਸ ਸਭਾਵਾਂ, ਡਾ. ਅੰਬੇਡਕਰ ਸਭਾਵਾਂ ਤੇ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਮਜਬੂਰ ਹੋ ਕੇ ਇਸ ਦਾ ਵਿਰੋਧ ਕਰਨਗੀਆਂ, ਜੇਕਰ ਵਿਰੋਧ ਪ੍ਰਦਰਸ਼ਨ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾਂ ਹੁੰਦੀ ਹੈ ਤਾਂ ਇਸ ਦੀ ਜਿੰਮੇਵਾਰੀ ਸਰਕਾਰ, ਪ੍ਰਸ਼ਾਸਨ ਤੇ ਬਾਬਾ ਨਿਰਮਲ ਦਾਸ ਬਾਬੇ ਜੋੜੇ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੈਅਰਮੈਨ ਸੰਤ ਮਹਿੰਦਰਪਾਲ ਪੰਡਵਾ, ਉੱਪ ਚੇਅਰਮੈਨ ਸੰਤ ਸੀਤਲ ਦਾਸ, ਸੈਕਟਰੀ ਸੰਤ ਨਿਰਮਲ ਸਿੰਘ ਆਬਾਦਾਨ ਵਾਲੇ, ਸੰਤ ਬੀਬੀ ਮੀਨਾ ਦੇਵੀ, ਸੰਤ ਆਤਮਾ ਦਾਸ, ਸੰਤ ਹਰਵਿੰਦਰ ਸਿੰਘ, ਸੰਤ ਕਪੂਰ ਦਾਸ, ਸੰਤ ਟਹਿਲ ਨਾਥ, ਸੰਤ ਸ਼ਾਮ ਲਾਲ, ਸੰਤ ਹਾਕਮ ਦਾਸ, ਸੰਤ ਬਲਰਾਮ ਦਾਸ, ਸੰਤ ਬਖਸੀਸ ਸਿੰਘ, ਸੰਤ ਰਾਜੇਸ ਗਿਰ, ਸੰਤ ਧਰਮਿੰਦਰ ਸਿੰਘ, ਸੰਤ ਕੇਸਵ ਬੰਗਾ, ਸੰਤ ਗੁਰਮੁੱਖ ਦਾਸ, ਕਮਲਜੀਤ ਬੰਗਾ, ਸੁਰਜੀਤ ਖੇੜਾ, ਮਦਨ ਰੰਧਾਵਾ, ਜਗਦੀਸ ਸੁੰਮਨ, ਹਰਮੇਸ ਲਾਲ, ਸਾਬੀ, ਰਾਕੇਸ ਆਦਿ ਹਾਜ਼ਰ ਸਨ।
****************

About Post Author

Share and Enjoy !

Shares

Leave a Reply

Your email address will not be published.