ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਈ ਭੁੱਖ ਹੜਤਾਲ ਦਾ 45ਵਾਂ ਦਿਨ

Share and Enjoy !

Shares

ਜੇ ਰਜੀਵ ਗਾਂਧੀ ਦੇ ਕਤਲ ਮਾਮਲੇ ‘ਚ ਛੱਡੇ ਜਾ ਸਕਦੇ ਨੇ ਤਾਂ ਸਜਾਵਾਂ ਪੂਰੀਆਂ ਕਰਨ ਦੇ ਬਾਵਜ਼ੂਦ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ, ਵਿਤਕਰਾ ਕਿਉਂ ?
ਹੁਸ਼ਿਆਰਪੁਰ /ਸਰਾਭਾ (ਤਰਸੇਮ ਦੀਵਾਨਾ ) : ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਮੁੱਦੇ ‘ਤੇ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਧਿਆਨ ਖਿੱਚਣ ਲਈ ਕਰੀਬ ਡੇਢ ਮਹੀਨੇ ਤੋਂ ਰੋਜਾਨਾ ਜੰਗ-ਏ-ਅਜਾਦੀ ਦੇ ਪਰਵਾਨੇ ਜਾਬਾਜ਼ ਸੂਰਮਿਆਂ ‘ਚੋਂ ਬਾਲਾ ਜਰਨੈਲ ਵਜ਼ੋਂ ਪ੍ਰਸਿੱਧੀ ਪ੍ਰਾਪਤ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਮੁਬਾਰਕ ਜੱਦੀ ਪਿੰਡ ਦੇ ਹੀ ਜੰਮਪਲ ਬਲਦੇਵ ਸਿੰਘ ‘ਦੇਵ ਸਰਾਭਾ’, ਜਿਨ੍ਹਾਂ ਅਨੁਸਾਰ ਪੱਤਰਕਾਰੀ ਖੇਤਰ ਦੀ ਨਾਮਵਰ ਸ਼ਖਸ਼ੀਅਤ  ਜਸਪਾਲ ਸਿੰਘ ‘ਹੇਰਾਂ’ ਦੀ ਕਲਮ ‘ਚੋਂ ਨਿਕਲਦੇ ਸ਼ਬਦਾਂ ਤੋਂ ਜੀਵਨ ਸੇਧਾਂ ਲੈਂਦਿਆਂ ਸ਼ਾਂਤਮਈ ਰੂਪ ‘ਚ ਆਪਣੇ ਸਹਿਯੋਗੀਆਂ ਨਾਲ ਭੁੱਖ ਹੜਤਾਲ ‘ਤੇ ਬੈਠਣ ਦਾ ਤਹੱਈਆ ਕੀਤਾ ਹੋਇਆ ਹੈ, ਨੇ ਅੱਜ ਮੀਡੀਏ ਨੂੰ ਭੇਜੀ ਜਾਣਕਾਰੀ ‘ਚ ਸਪੱਸ਼ਟ ਕੀਤਾ ਕਿ ਉਸਦਾ ਮਿਸ਼ਨ ਕਿਸੇ ਵੀ ਕਿਸਮ ਦੇ ਸਿਆਸੀ ਲਾਹੇ ਨਾਲ ਸਬੰਧਿਤ ਨਹੀਂ। ਮੇਰਾ ਮੰਤਵ ਮਾਨਵਤਾ ਦੇ ਪ੍ਰਤੀ ਆਪਣੇ ਫਰਜ਼ਾਂ ਲਈ ਕਾਰਜ਼ਸ਼ੀਲ ਰਹਿਣਾ ਹੈ। ਅਦਾਰਾ ਪਹਿਰੇਦਾਰ ਨਾਲ ਜੁੜੇ ਹੋਣ ਕਰਕੇ ਸ੍ਰ: ਹੇਰਾਂ ਦੀਆਂ ਸੰਪਾਦਕੀਆਂ ‘ਚੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਗੰਭੀਰ ਮੁੱਦੇ ਸਾਹਮਣੇ ਆਇਆ। ਹੈਰਾਨੀ ਹੋਈ, ਕਿ ਮਰਹੂਮ ਪ੍ਰਧਾਨ ਮੰਤਰੀ ਰਜੀਵ ਗਾਂਧੀ ਕਤਲ ਮਾਮਲੇ ਨਾਲ ਸਬੰਧਿਤ ਸਜਾਵਾਂ ਪੂਰੀਆਂ ਕਰਨ ਵਾਲੇ ਜੇ ਛੱਡੇ ਜਾ ਸਕਦੇ ਨੇ, ਤਾਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਕਿਉਂ ਨਹੀਂ ਰਿਹਾਅ ਕੀਤੇ ਜਾ ਸਕਦੇ? ਕੀ ਉਨ੍ਹਾਂ ਦਾ ਕਸੂਰ ਸਿੱਖ ਜਾਂ ਪੰਜਾਬੀ ਹੋਣਾ ਹੈ? ਇਸ ਲਈ ਸਰਕਾਰਾਂ ਵਿਚਲੀਆਂ ਸਿਆਸੀ ਧਿਰਾਂ ਨੂੰ ਬਿਆਨਬਾਜੀ ਕਰਨ ਨਾਲੋਂ, ਇਸ ਪੱਖ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਤੁਰੰਤ ਫੈਸਲਾ ਲੈਂਦਿਆਂ ਰਿਹਾਈ ਦਾ ਰਾਹ ਪੱਧਰਾ ਕਰਨਾ ਚਾਹੀਦਾ ਹੈ।ਅੱਜ ਦੀ ਭੁੱਖ ਹੜਤਾਲ ‘ਚ ਗੁਰਮੀਤ ਸਿੰਘ ਮੀਤਾ ਢੱਟ,ਪਰਵਿੰਦਰ ਸਿੰਘ ਟੂਸੇ,ਕੁਲਜੀਤ ਸਿੰਘ ਭੰਮਰਾ ਸਰਾਭਾ, ਜਸਵਿੰਦਰ ਸਿੰਘ ਕਾਲਖ ‘ਦੇਵ ਸਰਾਭਾ; ਨਾਲ ਭੁੱਖ ਹੜਤਾਲ ‘ਤੇ ਬੈਠੇ, ਜਦਕਿ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ,ਕੈਪਟਨ ਰਾਮ ਲੋਕ ਸਿੰਘ ਸਰਾਭਾ,ਹਰਦੀਪ ਸਿੰਘ ,ਗੁਰਮੀਤ ਸਿੰਘ, ਨਵਤੇਜ ਸਿੰਘ ਸਰਾਭਾ, ਗੁਰਸਰਨ ਸਿੰਘ ਸਰਾਭਾ,ਦਵਿੰਦਰ ਸਿੰਘ ਭਨੋਹਡ਼,ਭੁਪਿੰਦਰ ਸਿੰਘ ਬਿੱਲੂ ਸਰਾਭਾ  ,ਜਸਪਾਲ ਸਿੰਘ ਸਰਾਭਾ,ਬਲਦੇਵ ਸਿੰਘ ਈਸ਼ਨਪੁਰ ,ਕੁਲਦੀਪ ਸਿੰਘ ਬਿੱਲੂ ਕਿਲਾ ਰਾਏਪੁਰ, ਤਰਸੇਮ ਸਿੰਘ ਸਰਾਭਾ, ਅਰਮਾਨਪ੍ਰੀਤ ਸਿੰਘ ਸਰਾਭਾ,ਨਿਰਭੈ ਸਿੰਘ ਅੱਬੂਵਾਲ     ਉਪਕਾਰ ਸਿੰਘ ਪਾਰਾ ਟੂਸੇ, ਹਰਮਿੰਦਰ ਸਿੰਘ ਟੂਸੇ,ਤੁਲਸੀ ਸਰਾਭਾ  ਆਦਿ ਨੇ ਵੀ ਹਾਜ਼ਰੀ ਭਰੀ।

About Post Author

Share and Enjoy !

Shares

Leave a Reply

Your email address will not be published.