ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਇਕਾਈ  ਮਾਛੀਵਾੜਾ ਦੀ ਮਾਸਿਕ ਮੀਟਿੰਗ ਹੋਈ  

Share and Enjoy !

Shares
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) : ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਇਕਾਈ ਮਾਛੀਵਾੜਾ ਦੀ ਭਰਵੀਂ ਮਾਸਿਕ ਮੀਟਿੰਗ  ਸ.ਪਰੇਮ ਸਿੰਘ ਸਰੋਏ ਦੀ ਪ੍ਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਚ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਕਮੇਟੀ ਦੇ ਸਕੱਤਰ ਰਾਮ ਸਿੰਘ ਕਾਲੜਾ ਵੱਲੋਂ ਸਟੇਟ ਕਮੇਟੀ ਦੀ ਹੋਈ ਚੋਣ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਇਸ ਮੌਕੇ ਏਜੰਡਿਆਂ ਅਨੁਸਾਰ ਸਾਰੇ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਮਨਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਚਲੰਤ ਮਸਲਿਆਂ ਬਾਰੇ ਬਰੀਕੀ ਨਾਲ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਪਾਰਟੀਆਂ ਨੇ ਪੰਜਾਬ ਚ ਰਾਜ ਕੀਤਾ ਹੈ ਉਨ੍ਹਾਂ ਨੇ ਮੁਲਾਜ਼ਮਾਂ ਤੇ ਮਜ਼ਦੂਰਾਂ ਦਾ ਬਣਦਾ ਹੱਕ ਕਦੇ ਵੀ ਨਹੀਂ ਦਿੱਤਾ। ਇਸ ਮੌਕੇ ਹਰਨੇਕ ਪਾਲ ਸਿੰਘ ਅਤੇ ਸਵਰਨ ਕੁਮਾਰ ਵੱਲੋਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਸਾਰੇ ਸਾਥੀਆਂ ਵੱਲੋਂ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨਣ ਲਈ ਕਿਹਾ ਗਿਆ। ਮੀਟਿੰਗ ਵਿਚ ਬਸੰਤ ਸਿੰਘ, ਹਰਜਿੰਦਰ ਸਿੰਘ, ਬਖ਼ਸ਼ੀ ਰਾਮ, ਲਖਵਿੰਦਰ ਸਿੰਘ, ਤਾਰਾ ਸਿੰਘ, ਕੁਲਵੰਤ ਸਿੰਘ, ਨਾਹਰ ਸਿੰਘ, ਗੁਰਦਿਆਲ ਸਿੰਘ, ਰਾਮ ਕ੍ਰਿਸ਼ਨ, ਹੰਸਰਾਜ, ਭਾਰਤ ਭੂਸ਼ਣ, ਰਾਮਦਿਆਲ, ਸਮਸ਼ੇਰ ਸਿੰਘ, ਸੋਹਣ ਸਿੰਘ ਸੁਰਜੀਤ ਸਿੰਘ, ਮੇਹਰ ਚੰਦ ਤੇ ਧਰਮਪਾਲ ਆਦਿ ਮੌਜੂਦ ਸਨ

About Post Author

Share and Enjoy !

Shares

Leave a Reply

Your email address will not be published.