
ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ ) : ਸਥਾਨਕ ਸ਼ਹਿਰ ਦੇ ਅਜੇ ਮਸਤਾਨੀ ਵਾਈਸ ਚੇਅਰਮੈਨ ਕਰਿਆਣਾ ਐਸ਼ੋਸਿਏਸ਼ਨ ਸੁਨਾਮ ਅਤੇ ਸਤੀਸ਼ ਜਿੰਦਲ ਕਮਿਸ਼ਨ ਏਜੰਟ ਦੇ ਮਾਤਾ ਜੀ ਸ੍ਰੀਮਤੀ ਆਸ਼ਾ ਰਾਣੀ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁਡ਼ ਪੁਰਾਣ ਦੇ ਪਾਠ ਦਾ ਭੋਗ 8 ਅਪ੍ਰੈਲ ਦਿਨ ਸ਼ੁੱਕਰਵਾਰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਰਾਮੇਸ਼ਵਰ ਸ਼ਿਵ ਮੰਦਿਰ ਇੰਦਰਾ ਬਸਤੀ ਵਿਖੇ ਪਾਏ ਜਾਣਗੇ। ਮਾਤਾ ਸਵ: ਸ੍ਰੀਮਤੀ ਆਸ਼ਾ ਰਾਣੀ ਦੇ ਦੇਹਾਂਤ ਤੇ ਪ੍ਰਮੋਦ ਗੁਪਤਾ ਜ਼ਿਲਾ ਪ੍ਰਧਾਨ ਕਰਿਆਣਾ ਐਸ਼ੋਸਿਏਸਨ, ਰਜਨੀਸ਼ ਗੋਇਲ ਸੈਕਟਰੀ, ਜਗਜੀਤ ਸਿੰਘ ਅਹੁਜਾ ਚੇਅਰਮੈਨ, ਅਸ਼ੋਕ ਗੋਇਲ ਸਰਪ੍ਰਸਤ, ਰਾਜੇਸ਼ ਅਗਰਵਾਲ, ਸੰਦੀਪ ਜੈਨ, ਨਰੇਸ਼ ਭੋਲਾ, ਰਾਜੀਵ ਸਿੰਗਲਾ, ਅਮਰੀਕ ਸਿੰਘ ਧਾਲੀਵਾਲ, ਰਾਜੇਸ਼ ਪਾਲੀ, ਸੈਲਰ ਐਸੋਸਿਏਸ਼ਨ ਪ੍ਰਧਾਨ, ਮੁਨੀਸ਼ ਸੋਨੀ ਚੇਅਰਮੈਨ ਮਾਰਕਿਟ ਕਮੇਟੀ, ਦੀਪੀਕਾ ਗੋਇਲ ਕੌਂਸਲਰ ਆਦਿ ਅਤੇ ਹੋਰ ਸ਼ਹਿਰ ਦੇ ਪਤਵੰਤਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।