ਅਧਿਆਪਕਾਂ ਨੇ ਰੋਸ ਵਜੋਂ ਕਾਰਵਾਈ ਸੰਬੰਧੀ ਪੱਤਰ ਦੀਆਂ ਕਾਪੀਆਂ ਸਾੜੀਆਂ 

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ) : ਪਿਛਲੇ ਦਿਨੀਂ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਬਾਹਰ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਈ.ਟੀ.ਟੀ. ਅਧਿਆਪਕਾਂ ਖਿਲਾਫ ਕਰਵਾਈ ਕਰਨ ਦੇ ਪੱਤਰ ਕਾਰਨ ਇਲਾਕੇ ਦੇ ਸਮੁੱਚੇ ਅਧਿਆਪਕਾਂ ਵਿੱਚ ਗੁੱਸੇ ਦੀ ਲਹਿਰ  ਦੌੜ ਗਈ। ਸਕੂਲਾਂ ਵਿੱਚ ਈ.ਟੀ.ਟੀ.ਅਧਿਆਪਕਾਂ ਖਿਲਾਫ਼ ਆਏ ਨਾਦਰਸ਼ਾਹੀ ਪੱਤਰ ਦੀਆਂ ਕਾਪੀਆਂ ਸਾੜ ਕੇ ਅਧਿਆਪਕਾਂ ਨੇ ਰੋਸ਼ ਜ਼ਾਹਿਰ ਕੀਤਾ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਇਕਾਈ ਚੀਮਾਂ ਦੇ ਪ੍ਰਧਾਨ ਪਰਵਿੰਦਰ  ਉੱਭਾਵਾਲ ਅਤੇ ਸਕੱਤਰ ਸਤਨਾਮ ਉੱਭਾਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਵੀਂ ਬਣੀ ਸਰਕਾਰ ਅਫ਼ਸਰਸਾਹੀ ਦੇ ਹੱਥ ਖਿਡੌਣਾ ਬਣ ਰਹੀ ਹੈ। ਜਿਨਾਂ ਕੰਮਾਂ ਨੂੰ ਮੀਤ ਹੇਅਰ ਜੀ ਆਪ ਧਰਨਿਆਂ ਵਿੱਚ ਜਾਕੇ ਵਿਰੋਧ ਕਰਦੇ ਨਜ਼ਰ ਆਉਂਦੇ ਸਨ ਉਹੀ ਕੰਮ ਸਰਕਾਰ  ਅਤੇ ਸਿੱਖਿਆ ਮੰਤਰੀ ਬਣਦਿਆਂ ਉਨ੍ਹਾਂ ਨੂੰ ਸਹੀ ਜਾਪਣ ਲੱਗੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਕਿਸੇ ਕਿਸਮ ਦੇ ਹੁੰਦੇ ਧੱਕੇ ਪ੍ਰਤੀ ਧਰਨਾ ਪ੍ਰਦਰਸ਼ਨ ਕਰਨਾ ਕਿਸੇ ਵੀ ਨਾਗਰਿਕ ਨੂੰ ਸੰਵਿਧਾਨ ਦੁਆਰਾ ਦਿੱਤਾ ਗਿਆ ਅਧਿਕਾਰ ਹੈ, ਪਰ ਸਰਕਾਰ ਅਤੇ ਅਫਸਰਸਾਹੀ ਧੱਕੇਸ਼ਾਹੀ ਤੇ ਉੱਤਰ ਆਈ ਹੈ। ਜੋ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਫਸਰਾਂ ਦੇ ਹੱਥਾਂ ਦੀ ਕਠਪੁਤਲੀ ਬਣਨ ਦੀ ਥਾਂ ਸਿੱਖਿਆ ਮੰਤਰੀ ਨੂੰ ਜਮੀਨੀ ਹਾਲਾਤਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਅਗਰ ਈ.ਟੀ.ਟੀ. ਅਧਿਆਪਕਾਂ ਵਿਰੁੱਧ ਕਾਰਵਾਈ ਸੰਬੰਧੀ ਪੱਤਰ ਵਾਪਸ ਨਹੀਂ ਲਿਆ ਜਾਂਦਾ ਤਾਂ ਡੈਮੋਕਰੈਟਿਕ ਟੀਚਰਜ਼ ਫਰੰਟ ਹਮਖਿਆਲ ਜਥੇਬੰਦੀਆਂ ਦੇ ਨਾਲ ਮਿਲਕੇ ਜਿਲ੍ਹਾ ਪੱਧਰ ਤੇ ਬਲਬੀਰ ਲੌਂਗੋਵਾਲ ਅਤੇ ਸੂਬਾ ਪੱਧਰ ਤੇ ਦਿੱਗਵਿਜੇਪਾਲ ਸ਼ਰਮਾਂ ਦੀ ਅਗਵਾਈ ਵਿੱਚ ਸੰਘਰਸ਼ ਵਿੱਢੇਗੀ।” ਇਸ ਸਮੇਂ ਹਾਜ਼ਰ ਸਮੂਹ ਅਧਿਆਪਕਾਂ ਨੇ ਨਾਦਰਸ਼ਾਹੀ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ । ਇਸ ਮੌਕੇ  ਗਗਨਦੀਪ  ਭੰਗੂ, ਜੁਗਰਾਜ ਲੌਂਗੋਵਾਲ ,ਗੁਰਦੀਪ ਬੁਰਜਹਰੀ, ਗੁਰਜੀਤ ਝੱਬਰ,  ਜਸਵੀਰ ਨਮੋਲ, ਚੰਦਰ ਸ਼ੇਖਰ,  ਸਿਕੰਦਰ ਖੰਨਾ, ਨਿਗਮ ਲੌਂਗੋਵਾਲ , ਸੁਖਵਿੰਦਰ ,ਸਤਨਾਮ ਉੱਭਾਵਾਲ, ਮੈਡਮ ਸਤਵੀਰ ਕੌਰ, ਮੈਡਮ ਪੁਸ਼ਪਿੰਦਰ ਵਸ਼ਿਸ਼ਟ, ਮੈਡਮ ਸੋਨੂੰ, ਮੈਡਮ ਕਰਮਜੀਤ ਕੌਰ ਆਦਿ ਸ਼ਾਮਿਲ ਹੋਏ ।

About Post Author

Share and Enjoy !

Shares

Leave a Reply

Your email address will not be published.