ਮਾਤਾ ਨਸੀਬ ਕੌਰ ਦੀ ਯਾਦ ਵਿੱਚ ਪਰਿਵਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ ਕੀਤਾ ਦਾਨ 

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ) : ਪਿਛਲੇ ਦਿਨੀਂ ਮਾਤਾ ਨਸੀਬ ਕੌਰ ਪਤਨੀ ਸਵਰਗੀ ਫੂਲਾ ਸਿੰਘ ਸਰਪੰਚ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦਿਆਂ ਪ੍ਰਮਾਤਮਾਂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਮਾਤਾ ਨਸੀਬ ਕੌਰ ਦੀ ਯਾਦ ਵਿੱਚ ਪਰਿਵਾਰ ਵੱਲੋਂ ਪਿੰਡ ਸ਼ਾਹਪੁਰ ਕਲਾਂ ਦੇ ਪ੍ਇਮਰੀ ਸਕੂਲ ਵਿਚ ਵਿਦਿਆਰਥੀਆਂ ਦੀ ਠੰਡੇ ਪਾਣੀ ਦੀ ਲੋੜ ਨੂੰ ਸਮਝਦਿਆਂ ਵਾਟਰ ਕੂਲਰ ਦਾਨ ਕਰਕੇ ਚੰਗਾ ਉੱਦਮ ਕੀਤਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਨਰਿੰਦਰ ਸਰਮਾਂ ਨੇ ਦੱਸਿਆ ਕਿ ਬੱਚਿਆਂ ਨੂੰ ਗਰਮੀ ਦੇ ਮੌਸਮ ਵਿੱਚ ਠੰਡੇ ਪਾਣੀ ਦੀ ਜਰੂਰਤ ਸੀ ਅਤੇ ਪਰਿਵਾਰ ਵੱਲੋਂ ਜੋ ਸਲਾਹੁਣਯੋਗ ਉਪਰਾਲਾ ਕੀਤਾ ਗਿਆ ਹੈ ਉਸ ਲਈ ਸਾਡਾ ਸਮੁੱਚਾ ਸਕੂਲ ਸਟਾਫ ਸਵ: ਮਾਤਾ ਨਸੀਬ ਕੌਰ ਦੇ ਪਰਿਵਾਰ ਦਾ ਧੰਨਵਾਦੀ ਹੈ । ਇਸ ਮੌਕੇ ਸਵ.ਮਾਤਾ ਨਸੀਬ ਕੌਰ ਦੇ ਦੋਹਤੇ ਸੁਖਵਿੰਦਰ ਸਿੰਘ ਤੇ ਬੂਟਾ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਕਲਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਸ ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਕਲਾਂ ਦੇ ਪ੍ਰਧਾਨ ਮਾਸਟਰ ਗੁਰਪ੍ਰੀਤ ਸਿੰਘ ਟੋਨੀ, ਚੇਅਰਮੈਨ ਚਮਕੌਰ ਸਿੰਘ ਸ਼ਾਹਪੁਰ ਕਲਾਂ, ਮੱਖਣ ਸਿੰਘ ਸਾਬਕਾ ਪੰਚ,ਮਾਸਟਰ ਹਰਦੇਵ ਸਿੰਘ, ਬਲਵਿੰਦਰ ਸਰਮਾਂ, ਕੁਲਦੀਪ ਸਰਮਾਂ ਤੇ ਮੈਡਮ ਹਰਦੀਪ ਕੌਰ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.