ਡੇਰਾ ਬਾਬਾ ਸੀਤਲ ਦਾਸ ਵਿਖੇ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ 

Share and Enjoy !

Shares
ਲੌਂਗੋਵਾਲ ਜਗਸੀਰ ਸਿੰਘ ) – ਸਥਾਨਕ ਪੱਤੀ ਦੁੱਲਟ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੌਂਗੋਵਾਲ ਦੇ ਡੇਰਾ ਬਾਬਾ ਸ਼ੀਤਲ ਦਾਸ ਵਿਖੇ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਆਯੋਜਿਤ ਕੀਤਾ ਗਿਆ । ਇਸ ਟੂਰਨਾਮੈਂਟ ਦਾ ਉਦਘਾਟਨ ਬਾਬਾ ਸੀਤਲ ਦਾਸ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਸ ਸਮੇਂ ਲੌਂਗੋਵਾਲ ਘਰਾਂਚੋਂ,ਜਖੇਪਲ, ਸੇਰੋਂ ਆਦਿ ਪਿੰਡਾਂ ਦੀਆਂ ਕੱਬਡੀ ਟੀਮਾਂ ਨੇ ਭਾਗ ਲਿਆ। ਇਸ ਮੌਕੇ ਹੋਏ ਮੁਕਾਬਲਿਆਂ ਦੌਰਾਨ 50 ਕਿੱਲੋ ਭਾਰ ਵਰਗ ਵਿੱਚ ਘਰਾਚੋਂ ਦੀ ਟੀਮ,58 ਕਿੱਲੋ ਭਾਰ ਵਰਗ ਵਿੱਚ ਲੌਂਗੋਵਾਲ ਦੀ ਟੀਮ ਜੇਤੂ ਰਹੀ ਅਤੇ   ਟੂਰਨਾਮੈਂਟ ਦੌਰਾਨ 50 ਕਿਲੋ ਭਾਰ ਵਰਗ ਵਿੱਚ ਬੈਸਟ ਰੇਡਰ ਸਾਧ ਸਿੰਘ ਘਰਾਂਚੋਂ,ਬੈਸਟ ਜਾਫੀ ਕਰਨ ਘਰਾਂਚੋਂ  ਇਸੇ ਤਰ੍ਹਾਂ 58 ਕਿੱਲੋ ਭਾਰ ਵਰਗ ਵਿਚ ਬੈਸਟ ਰੇਡਰ ਸਨੀ ਜਖੇਪਲ ਅਤੇ ਬੈਸਟ ਜਾਫੀ ਬਿੰਦਰ ਲੌਂਗੋਵਾਲ ਨੂੰ ਚੁਣਿਆ ਗਿਆ । ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਲੌਂਗੋਵਾਲ ਦੇ ਨੌਜਵਾਨ ਕੌਂਸਲਰ ਰਣਜੀਤ ਸਿੰਘ ਕੁੱਕਾ, ਕਿਸਾਨ ਆਗੂ ਲਖਵਿੰਦਰ ਸਿੰਘ ਭਾਲ ਅਤੇ ਸਰਪੰਚ ਜਗਦੇਵ ਸਿੰਘ ਬਹਿਣੀਵਾਲ ਵੱਲੋਂ ਕੀਤੀ ਗਈ । ਇਸ ਮੌਕੇ ਗੁਰਚਰਨ ਦਾਸ,ਲਵਪ੍ਰੀਤ ਬਾਵਾ,ਜਗਸੀਰ ਸਿੰਘ, ਲਾਡੀ ਚੀਮਾ, ਲਵਲੀ ਸਿੰਘ ,ਨਰਿੰਦਰ ਸਿੰਘ, ਸੇਮੀ ਸਿੰਘ, ਕੁਲਦੀਪ ਸਿੰਘ ਕੀਪਾ, ਬੱਲੀ ਮਹੰਤ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ। ਟੂਰਨਾਮੈਂਟ ਦੇ ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਕੌਂਸਲਰ ਰਣਜੀਤ ਸਿੰਘ ਕੁੱਕਾ, ਕਿਸਾਨ ਆਗੂ ਲਖਵਿੰਦਰ ਸਿੰਘ ਭਾਲ ਅਤੇ ਸਰਪੰਚ ਜਗਦੇਵ ਸਿੰਘ ਬਹਿਣੀਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ ।

About Post Author

Share and Enjoy !

Shares

Leave a Reply

Your email address will not be published.