ਪਾਸਟਰਜ਼ ਐਸੋਸੀਏਸ਼ਨ ਫਗਵਾੜਾ ਵੈਲਫੇਅਰ ਸੁਸਾਇਟੀ ਦੀ ਬੋਰਡ ਮੈਂਬਰਜ਼ ਕਮੇਟੀ ਦਾ ਹੋਇਆ ਪੁਨਰਗਠਨ

Share and Enjoy !

Shares
ਫਗਵਾੜਾ (ਸ਼ਿਵ ਕੋੜਾ) : ਪਾਸਟਰਜ਼ ਐਸੋਸੀਏਸ਼ਨ ਫਗਵਾੜਾ ਵੈਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਮੀਟਿੰਗ ਪਾਸਟਰ ਪੀਟਰ ਫਗਵਾੜਾ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਐਸੋਸੀਏਸ਼ਨ ਦੇ ਪਤਵੰਤੇ ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਐਸੋਸੀਏਸ਼ਨ ਦੀ ਬੋਰਡ ਮੈਂਬਰਜ ਕਮੇਟੀ ਦਾ ਪੁਨਰਗਠਨ ਕਰਨ ਦਾ ਫੈਸਲਾ ਲਿਆ ਗਿਆ। ਸਮੂਹ ਮੈਂਬਰਾਂ ਵਲੋਂ ਆਪਸੀ ਵਿਚਾਰ ਵਟਾਂਦਰਾ ਕਰਨ ਉਪਰੰਤ ਪਾਸਟਰ ਸੁੱਚਾ ਮਸੀਹ ਨੂੰ ਪ੍ਰਧਾਨ, ਪਾਸਟਰ ਅਨਿਲ ਕੁਮਾਰ ਨੂੰ ਮੀਤ ਪ੍ਰਧਾਨ, ਪਾਸਟਰ ਹਰਮੇਸ਼ ਚੰਦਰ ਨੂੰ ਜਨਰਲ ਸਕੱਤਰ, ਪਾਸਟਰ ਬਲਵਿੰਦਰ ਸਿੰਘ ਨੂੰ ਸਹਿ ਸਕੱਤਰ, ਬਿਸ਼ਪ ਸਤਨਾਮ ਸਿੰਘ ਨੂੰ ਕੈਸ਼ੀਅਰ, ਪਾਸਟਰ ਰਾਮ ਲਾਲ ਨੂੰ ਜੁਆਇੰਟ ਕੈਸ਼ੀਅਰ ਐਲਾਨਿਆ ਗਿਆ। ਸਲਾਹਕਾਰ ਮੰਡਲ ਵਿਚ ਪਾਸਟਰ ਪਿਆਰਾ ਲਾਲ ਅਤੇ ਪਾਸਟਰ ਓ.ਬੀ. ਜਾਰਜ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਪਾਸਟਰ ਮਨੋਜ ਕੁਮਾਰ ਨੂੰ ਕਾਰਜਕਾਰੀ ਮੈਂਬਰ ਅਤੇ ਪਾਸਟਰ ਸ਼ਿਵਾ ਹੰਸ ਨੂੰ ਮੀਡੀਆ ਸਲਾਹਕਾਰ ਦੀ ਜਿੰਮੇਵਾਰੀ ਦਿੱਤੀ ਗਈ। ਨਵ ਨਿਯੁਕਤ ਪ੍ਰਧਾਨ ਸੁੱਚਾ ਰਾਮ ਅਤੇ ਸਮੂਹ ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਮਸੀਹੀ ਭਾਈਚਾਰੇ ਦੀ ਭਲਾਈ ਲਈ ਹਰ ਸੰਭਵ ਯਤਨ ਕਰਨਗੇ ਅਤੇ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਪੰਜਾਬ ਸਰਕਾਰ ਤੋਂ ਹਲ ਕਰਵਾਉਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਪਾਸਟਰ ਲਲਿਤ, ਪਾਸਟਰ ਪੀਟਰ, ਪਾਸਟਰ ਬੂਟਾ ਮਸੀਹ, ਪਾਸਟਰ ਕਰਨ ਅਤੇ ਬ੍ਰਦਰ ਰਾਜਕੁਮਾਰ ਆਦਿ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.