
(ਰਣਜੀਤ ਕਲਸੀ) ਭਰੋਮਜਾਰਾ। ਹਜਰਤ ਪੀਰ ਲੱਖਦਾਤਾ ਸੂਫੀ ਦਰਗਾਹ ਪਿੰਡ ਭਰੋਮਜਾਰਾ ਵਿਖੇ 10 ਅਪ੍ਰੈਲ ਨੂੰ ਸੂਫੀਆਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਸਾਂਈ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ, ਪੰਜਾਬ ਨੇ ਦੱਸਿਆ ਕਿ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਵਿਸ਼ਵ ਪ੍ਰਸਿੱਧ ਸੂਫੀ ਗਾਇਕਾ ਨੂਰਾ ਸਿਸਟਰਜ ਆਪਣੀ ਸੂਫੀ ਹਾਜਰੀ ਭਰਨਗੀਆ। ਸਮਾਜ ਸੇਵਾ ਅਤੇ ਖੇਡਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲਿਆ ਦਾ ਸਨਮਾਨ ਵੀ ਕੀਤਾ ਜਾਵੇਗਾ। ਉਨਾ ਹੋਰ ਦੱਸਿਆ ਕਿ ਵੱਖ-ਵੱਖ ਦਰਗਾਹਾ ਤੋਂ ਫੱਕਰ ਫਕੀਰ ਵੀ ਸੰਗਤਾਂ ਨੂੰ ਆਸ਼ੀਰਵਾਦ ਦੇਣ ਚ’ ਸ਼ਮੂਲੀਅਤ ਕਰਨਗੇ। ਇਸ ਮੌਕੇ ਪ੍ਰੋ: ਹੁਸਨ ਲਾਲ, ਹਰਬਲਾਸ ਬਸਰਾ ਬੁਰਜ ਕੰਧਾਰੀ, ਮਨਜੀਤ ਜੀਤਾ, ਇੰਦਰਜੀਤ ਕੁਲਥਮ, ਅਜੇ ਸਿੱਧੂ, ਹੈਪੀ ਤਲਵੰਡੀ ਫੱਤੂ, ਜਤਿਨ ਕੁਲਥਮ, ਦੂਨੀ ਚੰਦ, ਕੁਲਵਿੰਦਰ ਫਰਾਲਾ, ਜਸਵਿੰਦਰ ਪੱਪੀ, ਬਲਵੀਰ ਅਪਰਾ, ਸੁਰਿੰਦਰ ਵਾਲੀਆ, ਰਵੀ ਰੋਪੜ, ਕੁਲਵੰਤ ਸਿੰਘ ਚੱਕ ਰਾਮੂੰ, ਗੋਪੀ ਕੁਲਥਮ ਆਦਿ ਹਾਜਰ ਸਨ।