ਦਫਤਰੀ ਕੰਟਰੈਕਟ/ਆਊਟਸੋਰਸਡ ਵਰਕਰਾਂ ਵੱਲੋ ਮਿਤੀ 09-04-2022 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਜੀ ਦੀ ਰਿਹਾਇਸ਼ ਵੱਲ ਰੋਸ਼ ਰੈਲੀ ਕਰਨ ਦਾ ਐਲਾਨ-

Share and Enjoy !

Shares

ਸੰਗਰੂਰ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੰਟਰੈਕਟ/ਆਊਟਸੋਰਸਿੰਗ ਦਫਤਰੀ ਕਾਮਿਆਂ ਦੀ ਜੱਥੇਬੰਦੀ ਸਬ ਕਮੇਟੀ/ਦਫਤਰੀ ਸਟਾਫ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ:ਨੰ.31) ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸੌਰਵ ਕਿੰਗਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪੈ੍ਰਸ ਨੂੰ ਜਾਰੀ ਕਰਦੇ ਹੋਏ ਸੁਖਵਿੰਦਰ ਸਿੰਘ ਪੈਸ ਸਕੱਤਰ ਵੱਲੋ ਦੱਸਿਆ ਗਿਆ ਕਿ ਵਿਭਾਗ ਵਿੱਚ ਦਫਤਰੀ ਕਾਮੇ ਇਨਲਿਸਟਮੈਟਂ, ਵੱਖ-ਵੱਖ ਠੇਕੇਦਾਰਾਂ, ਕੰਪਨੀਆਂ, ਸੋਸਾਇਟੀਆਂ ਆਦਿ ਰਾਹੀ ਵੱਖ-ਵੱਖ ਪੋਸਟਾਂ ਜਿਵੇ ਕਿ ਕੰਪਿਊਟਰ ਉਪਰੇਟਰ, ਡਾਟਾ ਐਟਂਰੀ ਓਪਰੇਟਰ, ਬਿੱਲ ਕਲਰਕ, ਲੈਜ਼ਰ ਕੀਪਰ, ਲੈਬ ਕੈਮਿਸਟ ਆਦਿ ਪੋਸਟਾਂ ਤੇ ਲੰਮੇ ਸਮੇ ਤੋ ਕੰਮ ਕਰਦੇ ਆ ਰਹੇ ਹਨ। ਜੱਥੇਬੰਦੀ ਵੱਲੋਂ ਲੰਮੇ ਸਮੇ ਤੋ ਮੰਗ ਕੀਤੀ ਜਾ ਰਹੀ ਹੈ ਕਿ ਵਿਭਾਗ ਦੇ ਸਮੁੱਚੇ ਵਰਕਰਾਂ ਨੂੰ ਵਿਭਾਗ ਵਿੱਚ ਲਿਆਕੇ ਰੈਗੂਲਰ ਕੀਤਾ ਜਾਵੇ, ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਇਹਨਾਂ ਤੋ ਇਲਾਵਾ ਹੋਰ ਮੰਗਾਂ ਲਈ ਸੰਘਰਸ਼ਾਂ ਦੌਰਾਨ ਵਿਭਾਗ ਦੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗ ਵਿੱਚ ਅਧਿਕਾਰੀਆਂ ਵੱਲੋ ਸਿਰਫ ਟਾਲ ਮਟੋਲ ਦੀ ਨੀਤੀ ਅਪਣਾਈ ਗਈ ਅਤੇ ਕਿਸੇ ਵੀ ਮੰਗ ਦਾ ਨਿਪਟਾਰਾ ਨਹੀ ਕੀਤਾ। ਇਸ ਲਈ ਜੱਥੇਬੰਦੀ ਵਿਭਾਗ ਅਤੇ ਪੰਜਾਬ ਸਰਕਾਰ ਤੋ ਮੰਗ ਕਰਦੀ ਹੈ ਕਿ ਵਰਕਰਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਜੇਕਰ ਸਮੁੱਚੇ ਵਰਕਰਾਂ ਨਾਲ ਇਨਸਾਫ ਨਾ ਕੀਤਾ ਗਿਆ ਤਾਂ ਸੂਬਾ ਕਮੇਟੀ ਵੱਲੋ ਲਏ ਗਏ ਫੈਸਲੇ ਅਨੁਸਾਰ ਵਿਭਾਗ ਪ੍ਰਤੀ ਰੋਸ਼ ਵਜੋਂ ਮਿਤੀ 09-04-2022 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਜੀ ਦੀ ਰਿਹਾਇਸ਼ ਵੱਲ ਵਰਕਰਾਂ ਵੱਲੋ ਸੂਬਾ ਪੱਧਰੀ ਰੋਸ਼ ਰੈਲੀ ਕੀਤੀ ਜਾਵੇਗੀ। ਮੀਟਿੰਗ ਵਿੱਚ ਕੁਲਵਿੰਦਰ ਸਿੰਘ ਮੋਹਾਲੀ, ਜਸਵਿੰਦਰ ਕੌਰ ਰੋਪੜ, ਸੰਦੀਪ ਕੋਰ ਖੰਨਾ, ਪਵਨ ਕੁਮਾਰ ਫਾਜਿਲਕਾ, ਰੁਪਿੰਦਰ ਕੁਮਾਰ ਅਤੇ ਤੇਜਿੰਦਰ ਸਿੰਘ ਫਿਰੋਜ਼ਪੁਰ, ਅਖਤਰ ਹੂਸੇਨ ਬਰਨਾਲਾ, ਮੁਕੇਸ਼ ਕੁਮਾਰ ਫਰੀਦਕੋਟ, ਗਗਨਦੀਪ ਸਿੰਘ ਅਤੇ ਸੁਰਜੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ ਤੋ ਆਗੂ ਹਾਜਿਰ ਹੋਏ।

About Post Author

Share and Enjoy !

Shares

Leave a Reply

Your email address will not be published.