ਗਰੀਬਾਂ ਨੂੰ ਘਰ ਘਰ ਰਾਸ਼ਨ ਦੇਣ ਦੇ ਫੈਸਲੇ ਦਾ ਟੀਐਸ ਕਾਕਾ ਨੇ ਕੀਤਾ ਨਿੱਘਾ ਸਵਾਗਤ

Share and Enjoy !

Shares

– ਇਸ ਤਰਾਂ ਨਾਲ ਲੋਕਾਂ ਦੀ ਹੋ ਰਹੀ ਖਜਲ-ਖੁਆਰੀ ਹੋਵੇਗੀ ਬੰਦ : ਸਮਾਜ ਸੇਵੀ ਟੀਐਸ ਕਾਕਾ
(ਰਣਜੀਤ ਕਲਸੀ/ਆਰ.ਸੀ. ਸਿੰਘ) ਲੁਧਿਆਣਾ। ਚਾਹੇ ਦੇਸ਼ ਨੂੰ ਆਜ਼ਾਦ ਹੋਏ ਕਰੀਬ 70 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਗਰੀਬ ਵਰਗ ਹਰ ਪਾਸਿਓ ਧੱਕੇਸ਼ਾਹੀ ਦਾ ਸ਼ਿਕਾਰ ਹੁੰਦਾ ਆਇਆ ਹੈ, ਪਰ ਸਮੇਂ ਸਮੇਂ ’ਤੇ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਲੈਣ ਲਈ ਚਾਹੇ ਉਹ ਰਾਸ਼ਨ ਹੋਵੇ ਜਾ ਕੁਝ ਹੋਰ ਖਲਜ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਜਿੱਥੇ ਹਰ ਆਮ ਆਦਮੀ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਘਰ ਘਰ ਰਾਸ਼ਨ ਦੇਣ ਦੇ ਫੈਸਲੇ ਦਾ ਨਿੱਘਾ ਸਵਾਗਤ ਕਰਦਾ ਹਾਂ। ਟੀ.ਐਸ. ਕਾਕਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਪੰਜਾਬ ਵਾਸੀਆਂ ਦੇ ਦਰਦ ਨੂੰ ਸਮਝਦੇ ਹਨ, ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਨ ਅਤੇ ਭਿ੍ਰਸ਼ਟਾਚਾਰ ਦਾ ਖਾਤਮਾ ਕਰਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਨ। ਆਓ ਆਪਾਂ ਮਿਲਕੇ ਭਿ੍ਰਸ਼ਟਾਚਾਰ ਦਾ ਜੜੋ ਖਾਤਮਾ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਤਾਂਕਿ ਪਟੜੀ ਤੋਂ ਲਹਿ ਚੁੱਕੇ ਸੋਹਣ ਪੰਜਾਬ ਨੂੰ ਵਿਕਾਸ ਦੀਆਂ ਲਿਹਾਂ ਲੈ ਜਾ ਕੇ ਇੱਕ ਨਵੇਂ ਪੰਜਾਬ ਦੀ ਸਿਰਣਾ ਹੋ ਸਕੇ।

 

About Post Author

Share and Enjoy !

Shares

Leave a Reply

Your email address will not be published.