
ਸ੍ਰੀ ਮੁਕਤਸਰ ਸਾਹਿਬ,25 ਮਾਰਚ (ਪ੍ਰੇਮ ਗਰਗ)-ਸ੍ਰੀ ਚੇਤਨ ਪ੍ਰਕਾਸ ਧਾਲੀਵਾਲ ਮੈਂਬਰ ਪੰਜਾਬ ਸਟੇਟ ਫੂਡ ਕਮਿਸਨ ਨੇ ਜਿਲਾ ਪ੍ਰੀਸਦ ਸ੍ਰੀ ਮੁਕਤਸਰ ਸਾਹਿਬ ਵਿਖੇ ਖੁਰਾਕ ਅਤੇ ਸਪਲਾਈ ਵਿਭਾਗ,ਆਂਗਣਵਾੜੀ ਸੈਂਟਰਾਂ ਅਤੇ ਸਕੁੂਲਾਂ ਵਿੱਚ ਚੱਲ ਰਹੀ ਮਿੱਡ ਡੇ ਮੀਲ ਦੇ ਕੰਮਾਂ ਦੀ ਸਮੀਖਿਆਂ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਗੁਰਤਾਰ ਸਿੰਘ ਬੁੱਟਰ ਜਿਲਾ ਫੂਡ ਅਤੇ ਸਪਲਾਈ ਅਫਸਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਹਨਾਂ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਉਹਨਾਂ ਦੇ ਵਿਭਾਗ ਨਾਲ ਸਬੰਧਿਤ ਕਿਸੇ ਵਿਅਕਤੀ ਵਲੋਂ ਕੋਈ ਸਿਕਾਇਤ ਕੀਤੀ ਜਾਂਦੀ ਹੈ ਤਾਂ ਇਸਦਾ ਨਿਪਟਾਰਾ 15 ਦਿਨਾਂ ਦੇ ਅੰਦਰ ਅੰਦਰ ਕੀਤਾ ਜਾਵੇ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਉਹਨਾਂ ਦੇ ਵਿਭਾਗਾਂ ਨਾਲ ਸਬੰਧਿਤ ਸਕੀਮਾਂ ਸਬੰਧੀ ਪੂਰਾ ਵੇਰਵਾ ਜਿਲੇ ਦੇ ਸਾਰੇ ਸਰਕਾਰੀ ਸਕੂਲਾਂ, ਆਂਗਣਵਾੜੀ ਸੈਂਟਰਾਂ, ਸਰਕਾਰੀ ਰਾਸਨ ਡਿਪੂਆਂ ਤੇ ਕਮਿਸਨ ਦਾ ਸੰਪਰਕ ਨੰਬਰ, ਈ.ਮੇਲ ਪਤੇ ਤੋਂ ਇਲਾਵਾ ਸਹੀਦ ਭਗਤ ਸਿੰਘ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਦਕਰ ਦੀ ਫੋਟੋ ਜਰੂਰ ਲਗਾਈ ਜਾਵੇ। ਇਸ ਮੌਕੇ ਤੇ ਸ੍ਰੀ ਧਾਲੀਵਾਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਆਂਗਣਵਾੜੀ ਸੈਂਟਰਾਂ, ਸਰਕਾਰੀ ਰਾਸਨ ਦੇ ਡਿਪੂਆਂ ਅਤੇ ਸਕੂਲਾਂ ਵਿੱਚ ਚਲਾਈ ਜਾ ਰਹੀ ਮਿੱਡ ਡੇ ਮੀਲ ਦਾ ਜਾਇਜਾ ਲਿਆ।