
– ਦੇਸ਼ ਭਗਤ ਪ੍ਰੀਵਾਰਾਂ ਦਾ ਸਨਮਾਨ ਕਰਨਾ ਸਾਡਾ ਪਹਿਲਾ ਫਰਜ : ਕੈਬਨਿਟ ਮੰਤਰੀ ਜਿੰਪਾ
(ਤਰਸੇਮ ਦੀਵਾਨਾ) ਹੁਸ਼ਿਆਰਪੁਰ।
ਫਰੀਡਮ ਫਾਇਟਰ, ਉਤਰਾ ਅਧਿਕਾਰੀ ਜਥੇਬੰਦੀ ਰਜਿ 196 ਪੰਜਾਬ ਵੱਲੋਂ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਸਹੀਦੀ ਦਿਹਾੜਾ ਪੰਜਾਬ ਪੱਧਰੀ ਸਮਾਗਮ ਹੁਸ਼ਿਆਰਪੁਰ ਵਿਖੇ ਅਜਾਦੀ ਘੁਲਾਟੀਆਂ ਯਾਦਗਾਰ ਹਾਲ ਰੋਸਨ ਗਰਾਉਂਡ ਵਿਖੇ ਮਨਾਇਆ ਗਿਆ। ਸਮਾਗਮ ਵਿੱਚ ਵੱਖ-ਵੱਖ ਜਿਲਿਆਂ ਤੋਂ ਜਿਲਾ ਪ੍ਰਧਾਨ ਤੇ ਅਹੁਦੇਦਾਰਾਂ ਨੇ ਸਮੂਲੀਅਤ ਕੀਤੀ ਸਮਾਗਮ ਵਿੱਚ ਵਿਸੇਸ ਤੌਰ ਤੇ ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ, ਸੋਭਾ ਰਾਣੀ ਸਮਾਜ ਸੇਵੀ ਆਗੂ ਤੇ ਆਮ ਆਦਮੀ ਪਾਰਟੀ ਦੀ ਜਲੰਧਰ ਤੋਂ ਜਿਲਾ ਪ੍ਰਧਾਨ, ਫਰੀਡਮ ਪਿਆਰਾ ਸਿੰਘ ਦੀ ਧਰਮ ਪਤਨੀ ਮਾਤਾ ਹਰਬੰਸ ਕੌਰ ਅਤੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਵਿਸੇਸ ਤੌਰ ਤੇ ਪਹੁੰਚੇ ਇਸ ਸਮਾਗਮ ਦੀ ਸੁਰੂਆਤ ਸਹੀਦਾਂ ਦੀ ਫੋਟੋ ਤੇ ਸਰਧਾ ਦੇ ਫੁੱਲ ਭੇਟ ਕਰਨ ਉਪਰੰਤ ਜੋਤ ਜਗਾ ਕੇ ਕੀਤਾ ਗਈ। ਇਸ ਮੌਕੇ ਸੂਬਾ ਪ੍ਰਧਾਨ ਖਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਗੱਲ ਦੀ ਖੁਸੀ ਹੈ ਕਿ 75 ਸਾਲਾਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਗਤ ਸਿੰਘ ਦੇ ਜੱਦੀ ਪਿੰਡ ਖਟਕਲ ਕਲਾ ਜਾਕੇ ਸੋਹੰ ਚੁੱਕ ਆਪਣੀ ਸਰਕਾਰ ਦੀ ਸੁਰੂਆਤ ਕੀਤੀ ਜਿਸ ਤੋਂ ਉਮੀਦ ਹੈ ਕਿ ਆਮ ਆਦਮੀ ਪਾਰਟੀ ਅਜਾਦੀ ਘੁਲਾਟੀਏ ਪ੍ਰੀਵਾਰਾਂ ਦੀ ਜਰੂਰ ਸਾਰ ਲਵੇਗੀ ਜਿਨਾਂ ਪ੍ਰੀਵਾਰਾਂ ਨੂੰ ਸਮੇ ਦੀਆਂ ਸਰਕਾਰਾਂ ਨੇ ਹੁਣ ਤੱਕ ਅਣਗੌਲਿਆ ਕੀਤਾ ਹੈ।
ਉਨਾਂ ਕੈਬਨਿਟ ਮੰਤਰੀ ਜਿੰਪਾ ਨੂੰ ਬੇਨਤੀ ਕੀਤੀ ਕਿ ਹੁਣ ਜਦੋਂ ਤੁਹਾਡੀ ਸਰਕਾਰ ਬੋਰਡਾ ਤੇ ਕਮੇਟੀਆਂ ਵਿੱਚ ਚੇਅਰਮੈਨੀਆ ਤੇ ਮੈਂਬਰੀਆਂ ਐਲਾਨ ਕਰੋਗੇ ਤਾਂ ਫਰੀਡਮ ਫਾਇਟਰ ਪ੍ਰੀਵਾਰਾਂ ਨੂੰ ਯਾਦ ਜਰੂਰ ਕਰਨਾ ਤੇ ਉਨਾਂ ਨੂੰ ਨੁਮਾਇੰਦਗੀ ਜਰੂਰ ਦੇਵੋਗੇ ਅਤੇ ਫਰੀਡਮ ਫਾਇਟਰ ਪ੍ਰੀਵਾਰ ਬੋਰਡ ਬਣਾਕੇ ਚੇਅਰਮੈਨ ਤੇ ਮੈਂਬਰ ਨਾਮਜਦ ਕਰੋਗੇ ਇਸ ਮੌਕੇ ਕੈਬਨਿਟ ਮੰਤਰੀ ਜਿੰਪਾ ਨੇ ਬੋਲਦਿਆਂ ਕਿਹਾ ਕਿ ਇਹ ਤੁਹਾਡੀਆਂ ਮੰਗਾਂ ਨਹੀਂ ਸਾਡੀ ਸਰਕਾਰ ਦੀ ਜਿੰਮੇਵਾਰੀ ਹੈ ਕਿ ਤੁਹਾਡੇ ਪਰੀਵਾਰਾਂ ਦੀ ਹਰ ਲੋੜ ਪੂਰੀ ਕਰੇ ਅਤੇ ਸਰਕਾਰ ਦੇ ਅਦਾਰਿਆਂ ਵਿਚ ਤੁਹਾਡੀ ਨੁਮਾਇੰਦਗੀ ਹੋਵੇ। ਉਨਾਂ ਵਿਸਵਾਸ ਦਿਵਾਇਆ ਕਿ ਤੁਹਾਡੇ ਬਜੁਰਗਾਂ ਵੱਲੋਂ ਕੀਤੀ ਕੁਰਬਾਨੀ ਤੇ ਉਹਨਾ ਸਹੀਦਾਂ ਦੇ ਸੁਪਨਿਆਂ ਦਾ ਪੰਜਾਬ ਜਰੁਰ ਬਣਾਵਾਂਗੇ ਜਥੇਬੰਦੀ ਵੱਲੋਂ ਇੱਕ ਮੰਗ ਪੱਤਰ ਵੀ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਦਿੱਤਾ ਗਿਆ ਇਸ ਮੌਕੇ ਵੱਖ ਵੱਖ ਬੁਲਾਰਿਆਂ ਜਿਨਾਂ ਵਿਚ ਰਵਿੰਦਰ ਕਪੁਰ ਜੋਨਲ ਇਨਚਾਰਜ ਲੁਧਿਆਣਾ, ਪਰਮਜੀਤ ਕੌਰ ਸੂਬਾ ਮੀਤ ਪ੍ਰਧਾਨ ਇਸਤਰੀ ਵਿੰਗ ਆਲ ਇੰਡੀਆ ਕਮੇਟੀ ਮੈਂਬਰ ਗੁਰਇੰਦਰ ਪਾਲ ਸਿੰਘ ਸੰਗਰੂਰ, ਸਤਨਾਮ ਸਿੰਘ ਜਿਲਾ ਪ੍ਰਧਾਨ ਤਰਨਤਾਰਨ ਬਲਦੇਵ ਸਿੰਘ ਜਿਲਾ ਪ੍ਰਧਾਨ ਫਰੀਦਕੋਟ, ਅਜੀਤਪਾਲ ਪਾਲੀ ਜ ਿਲਾ ਪ੍ਰਧਾਨ ਸੰਗਰੂਰ ਅਵਤਾਰ ਸਿੰਘ ਜਿਲਾ ਪ੍ਰਧਾਨ ਮੋਗਾ, ਜੋਗਿੰਦਰ ਸਿੰਘ ਯੋਗੀ ਪੰਜਾਬ ਪ੍ਰਧਾਨ ਯੁਥ ਆਮ ਆਦਮੀ ਪਾਰਟੀ, ਹੀਰਾ ਪੁਰੀ ਟਾਂਡਾ ਮੀਤ ਪ੍ਰਧਾਨ ਨੇ ਸਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ। ਜਥੇਬੰਦੀ ਦੇ ਜਿਲਾ ਪ੍ਰਧਾਨ ਅਵਤਾਰ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਸਿਰੋਪਾਓ ਤੇ ਸਨਮਾਨ ਚਿੰਨ ਭੇਂਟ ਕਰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ ਖਾਲਸਾ, ਓਂਕਾਰ ਸਿੰਘ ਖਜਾਨਚੀ, ਗਿਆਨ ਚੰਦ ਸੈਕਟਰੀ, ਕੈਲਾਸ ਰਾਣੀ, ਜਰਨੈਲ ਸਿੰਘ, ਰੀਤੁ ਰਾਜ ਸਿੰਘ, ਰਮੇਸ ਚੰਦ ਸੈਕਟਰੀ, ਹਰਦੀਪ ਸਮਰਾ ਮੀਤ ਪ੍ਰਧਾਨ, ਕੁਲਵੰਤ ਸਿੰਘ ਐਸ ਡੀ ਓ, ਸੁਖਮਿੰਦਰ ਸਿੰਘ ਭੋਲਾ ਬਡਰੁੱਖਾਂ, ਬਲਜੀਤ ਕੁਮਾਰ ਸਾਹਪੁਰ, ਸਵਰਨਜੀਤ ਸਿੰਘ ਧੀਮਾਨ ਨੇ ਸਮੂਲੀਅਤ ਕੀਤੀ।