ਖਡੂਰ ਸਾਹਿਬ 23 ਮਾਰਚ ( ਜੀ ਖਾਲਸਾ, ਗਿੱਲ ) : ਕਿਸਾਨ ਮਜਦੂਰ ਸੰਘਰਸ਼ ਪੰਜਾਬ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦੇ ਆਗੂਆਂ ਵੱਲੋਂ ਕਿਸਾਨੀ ਲਹਿਰ ਦੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਅਤੇ ਹੋਰ ਕਿਸਾਨੀ ਲਹਿਰ ਦੇ ਸ਼ਹੀਦਾਂ ਦੀ ਯਾਦ ‘ਚ 29 ਮਾਰਚ ਨੂੰ ਦਾਣਾ ਮੰਡੀ ਪੱਟੀ ਵਿਖੇ ਹੋ ਰਹੀ ਮਹਾ ਰੈਲੀ ਦੇ ਸੰਬੰਧ ‘ਚ ਅੱਜ ਪਿੰਡ ਮੰਢਾਲਾ ਸਾਹਿਬ, ਵੜਿੰਗ, ਖਡੂਰ ਸਾਹਿਬ, ਮੁਗਲਾਣੀ, ਨਿੱਕੀ ਸਰਲੀ, ਏਕਲਗੱਡਾ, ਕਾਜੀਵਾਲ, ਜਵੰਦੇ, ਸ਼ੇਖ ਚੱਕ ਆਦਿ ਪਿੰਡਾਂ ‘ਚ ਵੱਡੀ ਗਿਣਤੀ ਨਾਲ ਮੀਟਿੰਗਾਂ ਕਰਵਾਈਆਂ ਗਈਆਂ। ਜਿਸ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਨੂੰ ਵਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 29 ਤਰੀਕ ਨੂੰ ਮਹਾ ਰੈਲੀ ਮੌਕੇ ਕਿਸਾਨੀ ਲਹਿਰ ਦੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਤੇ ਹੋਰ ਕਿਸਾਨੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਮੌਕੇ ਜੋਨ ਪ੍ਰਧਾਨ ਹਰਬਿੰਦਰ ਜੀਤ ਸਿੰਘ ਕੰਗ, ਸਕੱਤਰ ਇਕਬਾਲ ਸਿੰਘ ਵੜਿੰਗ, ਬਚਿੱਤਰ ਸਿੰਘ ਪੱਖੋਕੇ, ਚਮਕੌਰ ਸਿੰਘ, ਬਲਜਿੰਦਰ ਸਿੰਘ ਮੰਢਾਲਾ, ਮੇਜ਼ਰ ਸਿੰਘ ਵੜਿੰਗ, ਮੁਖਵਿੰਦਰ ਸਿੰਘ, ਭੁਪਿੰਦਰ ਸਿੰਘ ਖਡੂਰ ਸਾਹਿਬ, ਲਖਵੰਤ ਸਿੰਘ ਸਰਲੀ, ਦਵਿੰਦਰ ਸਿੰਘ ਮੁਗਲਾਣੀ, ਪਿ੍ਥੀਪਾਲ ਸਿੰਘ ਏਕਲਗੱਡਾ, ਸ਼ਮਸ਼ੇਰ ਸਿੰਘ ਕਾਜੀਵਾਲ, ਹਰਮੀਤ ਸਿੰਘ ਸੇ਼ਖਚੱਕ, ਪਰਮਪਾਲ ਸਿੰਘ ਜਵੰਦਾ ਆਦਿ ਆਗੂ ਹਾਜ਼ਰ ਸਨ।