
ਗੁਰਦਾਸਪੁਰ (ਜਤਿੰਦਰ ਪਾਲ ਸਿੰਘ ਕਲੇਰ) : ਗੁਰਦਾਸਪੁਰ ਦੇ ਬਾਟਾ ਚੋਂਕ ਨੇੜੇ ਇਕ ਕਾਰ ਨਾਲ ਮਾਮੂਲੀ ਜਿਹਾ ਈ ਰਿਕਸ਼ਾ ਟਕਰਾਉਣ ਨਾਲ ਦੋ ਕਾਰ ਸਵਾਰਾਂ ਨੇ ਰਿਕਸਾ ਚਾਲਕ ਨਾਲ ਮਾਰ-ਕੁਟਾਈ ਕਰਕੇ ਉਸ ਨੂੰ ਜਖਮੀ ਕਰ ਦਿੱਤਾ ਜਿਸ ਨੂੰ ਇਲਾਜ ਦੇ ਸਿਵਿਲ ਹਸਪਤਾਲ ਵਿਖੇ ਪਹੁੰਚਿਆ ਗਿਆ ਹੈ ਅਤੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਿਕਸਾ ਚਾਲਕ ਵਿਨੋਦ ਕੁਮਾਰ ਵਾਸੀ ਪ੍ਰੇਮ ਨਗਰ ਨੇ ਦੱਸਿਆ ਕਿ ਉਹ ਕਮੇਟੀ ਘਰ ਦੇ ਬਾਹਰ ਆਪਣੇ ਈ ਰਿਕਸਾ ਉਪਰ ਸਵਾਰ ਹੋ ਕੇ ਜਾ ਰਿਹਾ ਸੀ ਕਿ ਨੇੜੇ ਤੋਂ ਲੰਘ ਰਹੇ ਦੋ ਕਾਰ ਸਵਾਰਾਂ ਨਾਲ ਉਹਨਾਂ ਦਾ ਮਾਮੂਲੀ ਜਿਹਾ ਰਿਕਸ਼ਾ ਖਹਿ ਗਿਆ ਤਾਂ ਕਾਰ ਚਾਲਕਾਂ ਨੇ ਕਾਰ ਰੋਕ ਕੇ ਉਸ ਨਾਲ ਝਗੜਾ ਕਰਨਾ ਸੁਰੂ ਕਰ ਦਿੱਤਾ ਅਤੇ ਕਹਿਣ ਲੱਗੇ ਕਿ ਉਸ ਨੇ ਈ ਰਿਕਸਾ ਨਾਲ ਨਵੀਂ ਕਾਰ ਨੂੰ ਟੱਕਰ ਮਾਰੀ ਹੈ ਜਦ ਕਿ ਅਜਿਹਾ ਕੁਝ ਨਹੀਂ ਹੋਇਆ ਸੀ। ਜਦ ਉਸ ਨੇ ਕਿਹਾ ਕਿ ਕਾਰ ਨੂੰ ਦੇਖੋ ਰਗੜ ਤੱਕ ਨਹੀਂ ਲੱਗੀ ਤਾਂ ਕਾਰ ਸਵਾਰਾਂ ਨੇ ਉਸ ਨੂੰ ਮਾਰਨਾ ਸੁਰੂ ਕਰ ਦਿੱਤਾ ਜਿਸ ਕਾਰਨ ਉਸ ਦੀ ਅੱਖ ਦੇ ਉੱਪਰ ਵਾਲੇ ਹਿੱਸੇ ਉੱਤੇ ਸੱਟ ਲੱਗ ਗਈ ਅਤੇ ਖੂਨ ਵਗਣਾ ਸੁਰੂ ਹੋ ਗਿਆ। ਮੌਕੇ ਤੇ ਪੁੱਜੇ ਪੁਲਿਸ ਕਰਮਚਾਰੀ ਕਾਰ ਨੂੰ ਥਾਣੇ ਲੈ ਗਏ ਅਤੇ ਉਸ ਨੂੰ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਜਿੱਥੇ ਉਸ ਦੀ ਅੱਖ ਦੇ ਉੱਪਰਲੇ ਹਿੱਸੇ ਵਿੱਚ ਟਾਂਕੇ ਲੱਗੇ ਹਨ। ਈ ਰਿਕਸਾ ਚਾਲਕ ਨੇ ਮੰਗ ਕੀਤੀ ਹੈ ਕਿ ਕਾਰ ਸਵਾਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਪੁਲਿਸ ਨੇ ਦਾ ਕਹਿਣਾ ਕਿ ਪੀੜਤ ਦੇ ਬਿਆਨ ਦਰਜ ਕਰਨ ਤੋਂ ਬਾਦ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਜ਼ਖਮੀ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ।
![]()