ਕਿਸਾਨਾਂ ਦੀ ਤਰ੍ਹਾਂ ਮਜ਼ਦੂਰਾਂ ਦਾ ਵੀ ਕਰਜ਼ਾ ਪਹਿਲ ਦੇ ਆਧਾਰ ਤੇ ਮੁਆਫ ਕੀਤਾ ਜਾਵੇ : ਬੇਗਮਪੁਰਾ ਟਾਈਗਰ ਫੋਰਸ

Share and Enjoy !

Shares

ਬੇਗਮਪੁਰਾ ਟਾਈਗਰ ਫੋਰਸ ਵੱਲੋਂ ਪਿੰਡ ਡੱਲੇਵਾਲ ਵਿਖੇ ਲਗਾਇਆ ਗਿਆ ਯੂਨਿਟ
ਹੁਸ਼ਿਆਰਪੁਰ ( ਤਰਸੇਮ ਦੀਵਾਨਾ ) | ਬੇਗਮਪੁਰਾ ਟਾਈਗਰ ਫੋਰਸ ਵੱਲੋਂ ਲਗਾਤਾਰ ਪਿੰਡਾਂ ਕਸਬਿਆ ਅਤੇ ਸਹਿਰਾ ਵਿੱਚ ਮੀਟਿੰਗਾਂ ਕੀਤੀਆਂ  ਜਾ ਰਹੀਆਂ ਹਨ । ਇਸੇ ਤਹਿਤ ਪਿੰਡ ਡੱਲੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬੇਗਮਪੁਰਾ ਟਾਈਗਰ ਫੋਰਸ ਦੇ  ਅਹੁਦੇਦਾਰਾਂ ਵੱਲੋਂ ਮੀਟਿੰਗ ਕਰਕੇ ਨਵਾਂ ਯੂਨਿਟ ਲਗਾਇਆ ਗਿਆ  ਇਸ ਮੌਕੇ ਪਿੰਡ ਡੱਲੇਵਾਲ ਤੋਂ ਪ੍ਰਧਾਨ ਸ਼ੁਭਾਸ਼ ਚੰਦਰ, ਉਪ ਪ੍ਰਧਾਨ ਰਵਿੰਦਰ ਕੁਮਾਰ ,ਮੈਂਬਰ ਜਸ਼ਨਪ੍ਰੀਤ, ਮੈਂਬਰ ਜਤਿਨ ਕੁਮਾਰ, ਮੈਂਬਰ ਬਲਜਿੰਦਰ ਕੁਮਾਰ ,ਮੈਂਬਰ ਦਿਨੇਸ਼ ਕੁਮਾਰ ,ਮੈਂਬਰ ਧੀਰਜ ਕੁਮਾਰ  ਨੂੰ ਪਿੰਡ ਤੋਂ ਅਹੁਦੇ ਦਿੱਤੇ  ਗਏ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਤਾਰਾ ਚੰਦ ਅਤੇ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੀ ਨਵੀਂ ਬਣੀ ਸਰਕਾਰ ਕਿਸਾਨਾਂ ਦੀ ਤਰ੍ਹਾਂ ਮਜ਼ਦੂਰਾਂ ਦਾ ਵੀ ਕਰਜ਼ਾ ਪੰਜਾਬ ਸਰਕਾਰ ਪਹਿਲ ਦੇ ਆਧਾਰ ਤੇ ਮੁਆਫ ਕਰੇ । ਜੇਕਰ ਕਿਸਾਨਾਂ ਦਾ ਕਰਜ਼ਾ ਪੰਜਾਬ ਸਰਕਾਰ ਮੁਆਫ਼ ਕਰ ਸਕਦੀ ਹੈ ਤੇ ਮਜ਼ਦੂਰਾਂ ਦਾ ਕਿਉਂ ਨਹੀਂ ? ਮਜ਼ਦੂਰ ਵੀ ਮਿਹਨਤ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ ।  ਕਰੋਨਾ ਕਾਲ ਦੇ ਵਿੱਚ ਮਜ਼ਦੂਰਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ ।ਇਨ੍ਹਾਂ ਦੋ ਸਾਲਾਂ ਦੇ ਵਿੱਚ ਕੋਰੋਨਾ ਦੇ ਆਉਣ ਕਰਕੇ ਮਜ਼ਦੂਰਾਂ ਦੀ ਜ਼ਿੰਦਗੀ ਬਹੁਤ ਹੀ ਔਖੀ ਹੋ ਚੁੱਕੀ ਹੈ । ਉਹ ਆਪਣੇ ਘਰ ਦਾ ਗੁਜ਼ਾਰਾ ਪਤਾ ਨਹੀਂ ਕਿਸ ਤਰ੍ਹਾਂ ਚਲਾਉਂਦੇ ਹਨ ਤੇ ਕਰਜ਼ੇ ਦੀਆਂ ਕਿਸ਼ਤਾਂ ਕਿੱਥੋਂ ਦੇਣਗੇ । ਬੇਗਮਪੁਰਾ ਟਾਈਗਰ ਫੋਰਸ ਨੇ ਮੰਗ ਕਰਦਿਆਂ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਪਹਿਲ ਦੇ ਆਧਾਰ ਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ ਤਾਂ ਜੋ ਮਜ਼ਦੂਰ ਵੀ ਆਪਣੀ ਜ਼ਿੰਦਗੀ ਆਰਾਮ ਨਾਲ ਬਤੀਤ ਕਰ ਸਕਣ ਇਸ ਮੌਕੇ ਪੰਜਾਬ ਪ੍ਰਧਾਨ ਤਾਰਾ ਚੰਦ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਜ਼ਿਲ੍ਹਾ ਸਕੱਤਰ ਈਸ਼ ਕੁਮਾਰ  ਸਰਪੰਚ ਜੀਤ ਲਾਲ ਜੀ ਮੈਂਬਰ ਪੰਚਾਇਤ ਗੁਰਮੇਲ ਚੰਦ ਰਾਕੇਸ਼ ਕੁਮਾਰ ਸੁਭਾਸ਼ ਚੰਦਰ ਰਵਿੰਦਰ ਕੁਮਾਰ ਗਿਆਨ ਚੰਦ ਪਵਨ ਕੁਮਾਰ ਜਤਿਨ ਕੁਮਾਰ ਧੀਰਜ ਕੁਮਾਰ ਜਸਵਿੰਦਰ ਬਲਵਿੰਦਰ ਕੁਮਾਰ ਦਿਨੇਸ਼ ਕੁਮਾਰ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ ।

About Post Author

Share and Enjoy !

Shares

Leave a Reply

Your email address will not be published.