– ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਵੱਲੋਂ ਸਮਾਗਮ ਸਬੰਧੀ ਕਾਰਡ ਰਿਲੀਜ਼
(ਆਰ.ਸੀ. ਸਿੰਘ) ਸਾਹਨੇਵਾਲ/ਲੁਧਿਆਣਾ। ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਵੱਲੋਂ 9 ਅਪ੍ਰੈਲ ਨੂੰ 21 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹਾਂ ਕਰਵਾਏ ਜਾ ਰਹੇ ਹਨ, ਇਸ ਸਬੰਧੀ ਕਲੱਬ ਦੀ ਸਮੁੱਚੀ ਟੀਮ ਨੇ ਪ੍ਰਧਾਨ ਗੁਰਦੀਪ ਸਿੰਘ ਕੋਲ ਦੀ ਮੌਜੂਦਗੀ ਵਿੱਚ ਕਾਰਡ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਗੁਰਦੀਪ ਸਿੰਘ ਕੋਲ, ਕੌਂਸਲਰ ਮਨਜਿੰਦਰ ਸਿੰਘ ਭੋਲਾ, ਸਰਬਜੀਤ ਸਿੰਘ ਕਡਿਆਣਾ ਅਤੇ ਮਾਸਟਰ ਗੁਰਸੇਵਕ ਸਿੰਘ ਸੰਦੀਲਾ ਵੱਲੋਂ ਸਾਂਝੇ ਤੌਰ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਹਰ ਸਾਲ ਲੋੜਵੰਦ ਧੀਆਂ ਦੇ ਵਿਆਹ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ 9 ਅਪ੍ਰੈਲ ਨੂੰ 21 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ। ਉਨਾਂ ਦੱਸਿਆ ਕਿ ਜਿਹੜੀਆਂ ਲੜਕੀਆਂ ਦੇ ਕਲੱਬ ਵੱਲੋਂ ਵਿਆਹ ਕੀਤੇ ਜਾਂਦੇ ਹਨ, ਉਨਾਂ ਨੂੰ ਘਰੇਲੂ ਵਰਤੋਂ ਦਾ ਲੋੜੀਂਦਾ ਸਾਮਾਨ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਵਿਆਹ ਮੌਕੇ ਲੜਕੇ ਅਤੇ ਲੜਕੀ ਦੀ ਉਮਰ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਕਲੱਬ ਵੱਲੋਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਿਕ ਹੀ ਵਿਆਹ ਕੀਤੇ ਜਾਂਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 31 ਮਾਰਚ ਤੱਕ ਅਰਜ਼ੀਆਂ ਲੈਣ ਦੀ ਆਖਰੀ ਤਰੀਕ ਮਿੱਥੀ ਗਈ ਹੈ ਅਤੇ ਜਿਨਾਂ ਲੋੜਵੰਦ ਪਰਿਵਾਰਾਂ ਨੇ ਆਪਣੀਆਂ ਧੀਆਂ ਦੇ ਵਿਆਹ ਕਲੱਬ ਵੱਲੋਂ ਕਰਵਾਉਣੇ ਹਨ, ਉਹ 31 ਮਾਰਚ ਤੱਕ ਅਰਜੀਆਂ ਧਾਲੀਵਾਲ ਐਗਰੋ ਸੈਂਟਰ ਪੁਰਾਣੀ ਦਾਣਾ ਮੰਡੀ ਸਾਹਨੇਵਾਲ ਵਿਖੇ ਜਮਾ ਕਰਵਾ ਸਕਦੇ ਹਨ। ਇਸ ਮੌਕੇ ਤੇ ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਸਾਬਕਾ ਸਰਪੰਚ ਅਮਰਜੀਤ ਸਿੰਘ ਰਾਏ, ਨਾਜਰ ਸਿੰਘ ਸਾਹਨੇਵਾਲ, ਹਰਵਿੰਦਰ ਕੁਮਾਰ ਪੱਪੀ, ਕੌਂਸਲਰ ਸੰਦੀਪ ਕੁਮਾਰ ਸੋਨੀ, ਓਮ ਪ੍ਰਕਾਸ਼ ਗੋਇਲ, ਚੰਚਲ ਸਿੰਘ, ਰਾਜਨ ਕੁਮਾਰ ਲਾਡੀ ਆਦਿ ਮੌਜੂਦ ਸਨ।
![]()