ਬੈਂਸ ਭਰਾ ਤੀਜੀ ਵਾਰ ਜਿੱਤਕੇ ਰਚਣਗੇ ਇਤਿਹਾਸ

Share and Enjoy !

Shares

– ਲੋਕਾਂ ਦੇ ਕੀਤੇ ਕੰਮ, ਭਿ੍ਰਸ਼ਟਾਚਾਰੀਆਂ ਨੂੰ ਨੱਥ ਪਾਉਣਾ ਬੈਂਸਾਂ ਦੇ ਹਿੱਸੇ ਹੀ ਆਇਆ
ਚੰਡੀਗੜ ਤੋਂ ਰਣਜੀਤ ਕਲਸੀ ਦੀ ਵਿਸ਼ੇਸ ਰਿਪੋਰਟ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਨੂੰ ਸਿਰਫ ਕੁਝ ਘੰਟੇ ਹੀ ਬਾਕੀ ਰਹਿ ਗਏ ਹਨ, ਚੋਣ ਸਰਵੇਖਣ ਮੁਤਾਬਿਤ ਜਿੱਥ ਪੰਜਾਬ ਭਰ ਆਮ ਆਦਮੀ ਦੀ ਹਨੇਰੀ ਚੱਲ ਰਹੀ ਹੈ ਉੱਥੇ ਦੂਜੇ ਪਾਸ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਹਲਕਾ ਦੱਖਣੀ ਦੇ ਲੋਕਾਂ ਦਾ ਦਾਅਬਾ ਹੈ ਕਿ ਇਸ ਵਾਰ ਫਿਰ ਵਿਧਾਇਕ ਬੈਂਸ ਭਰਾ ਹੀ ਇਨਾਂ ਦੋਨਾਂ ਸੀਟਾਂ ਦੇ ਜੇਤੂ ਰਹਿਣਗੇ ਅਤੇ ਲਗਾਤਾਰ ਤੀਜੀ ਵਾਰ ਜਿੱਤ ਹਾਸਿਲ ਕਰਕੇ ਇਤਿਹਾਸ ਰਚਣਗੇ। ਉਨਾਂ ਇਹ ਵੀ ਦਾਅਬਾ ਕੀਤਾ ਕਿ ਵਿਧਾਇਕ ਬੈਂਸ ਭਰਾ ਪੰਜਾਬ ਵਿੱਚ ਨਵੀਂ ਬਣ ਰਹੀ ਸਰਕਾਰ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਰਾਜੀਵ ਮੋਰਿਆ, ਪ੍ਰਦੀਪ ਸਿੰਘ ਬੰਟੀ, ਜੱਥੇ. ਜਸਵਿੰਦਰ ਸਿੰਘ ਖਾਲਸਾ, ਜੱਥੇ. ਅਰਣ ਸਿੰਘ ਚੀਮਾ, ਇੰਦਰਜੀਤ ਸਿੰਘ ਰੂਬੀ ਅਤੇ ਹੋਰਨਾਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ 2017 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਆਤਮ ਨਗਰ ਤੋਂ 53,421 ਵੋਟਾਂ ਲੈ ਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਨੂੰ 16,913 ਦੀ ਲੀਡ ਦੇ ਕੇ ਹਰਾਇਆ ਸੀ। ਜਦੋਂ ਕਿ 2012 ਵਿਚ ਵਿਧਾਇਕ ਬੈਂਸ ਨੇ 51,063 ਵੋਟਾਂ ਲੈ ਕੇ ਉਸ ਮੌਕੇ ਦੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜੇਲ ਮੰਤਰੀ ਰਹੇ ਜਥੇਦਾਰ ਹੀਰਾ ਸਿੰਘ ਗਾਬੜੀਆ ਨੂੰ 28,503 ਦੀ ਵੱਡੀ ਲੀਡ ਦਿੱਤੀ ਸੀ। ਇਸੇ ਤਰਾਂ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ 2017 ਦੀਆਂ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਦੱਖਣੀ ਤੋਂ 53,955 ਵੋਟਾਂ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਸਿੱਧੂ ਨੂੰ 30,917 ਦੀ ਲੀਡ ਦਿੱਤੀ ਸੀ ਜਦੋਂ ਕਿ ਅਕਾਲੀ ਦਲ ਦੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੂੰ ਸਿਰਫ 20,554 ਵੋਟਾਂ ਹੀ ਮਿਲੀਆ ਅਤੇ ਉਹ ਤੀਜੇ ਨੰਬਰ ਤੇ ਰਹੇ ਸਨ। 2012 ਵਿਚ ਜਥੇਦਾਰ ਬੈਂਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੁਧਿਆਣਾ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਨੂੰ 32,233 ਵੋਟਾਂ ਦੀ ਲੀਡ ਦੇ ਕੇ ਪਾਣੀ ਪੀਣ ਜੋਗਾ ਵੀ ਨਾ ਛੱਡਿਆ। ਉਕਤ ਆਗੂਆਂ ਅਨੁਸਾਰ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਸਾਫ ਕਿਹਾ ਜਾ ਸਕਦਾ ਹੈ ਕਿ ਵਿਧਾਇਕ ਬੈਂਸ ਭਰਾ ਲਗਾਤਾਰ ਤੀਜੀ ਵਾਰ ਜਿੱਤ ਹਾਸਿਲ ਕਰਕੇ ਪੰਜਾਬ ਵਿੱਚ ਇੱਕ ਨਵਾਂ ਇਤਿਹਾਸ ਸਰਜਣਗੇ। ਕਿਉਕਿ ਅੱਜ ਤੱਕ ਕੋਈ ਵੀ ਦੋ ਰਾਜਨੀਤਿਕ ਭਰਾ ਪੰਜਾਬ ਵਿੱਚ ਅਜਿਹਾ ਮਾਅਰਕਾ ਨਹੀਂ ਮਾਰ ਸਕੇ। ਉਕਤ ਆਗੂਆਂ ਅਨੁਸਾਰ ਪਿਛਲੇ 10 ਸਾਲਾ ਤੋਂ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਣ ਦੇ ਨਾਲ ਨਾਲ ਹਰ ਸਰਕਾਰੀ ਦਫ਼ਤਰ ਵਿੱਚੋਂ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਹਰ ਸੰਭਵ ਕੋਸ਼ਿਸ ਕਰਨਾ ਅਤੇ ਰਿਸ਼ਵਤ ਖੋਰਾਂ ਨੂੰ ਪੈਸਿਆਂ ਸਮੇਤ ਕਾਬੂ ਕਰਕੇ ਉਨਾਂ ਨੂੰ ਲੋਕਾਂ ਸਾਹਮਣੇ ਨੰਗਾਂ ਕਰਨਾ ਬੈਂਸ ਭਰਾਵਾਂ ਦੀ ਪਹਿਲ ਰਹੀ ਹੈ ਜਿਸ ਨੂੰ ਪੰਜਾਬ ਭਰ ਦੇ ਲੋਕਾਂ ਨੇ ਬਹੁਤ ਵਧੀਆ ਉਪਰਾਲਾ ਦੱਸਦਿਆਂ ਉਨਾਂ ਦੀ ਚੋਣ ਮੁਹਿੰਮ ਆਪ ਮੁਹਾਰੇ ਸੰਭਾਲ ਲਈ ਅਤੇ ਇਹੋ ਕਾਰਨ ਹੈ ਕਿ ਪੰਜਾਬ ਦੇ 117 ਵਿਧਾਇਕਾਂ ’ਚੋਂ ਜਦੋਂ ਵੀ ਕੰਮ ਕਰਨ ਵਾਲੇ ਵਿਧਾਇਕਾਂ ਦਾ ਨਾਮ ਆਉਂਦਾ ਹੈ ਤਾਂ ਪੰਜਾਬੀਆਂ ਦੇ ਮਨਾ ’ਚ ਸਭ ਤੋਂ ਪਹਿਲਾਂ ਬੈਂਸ ਭਰਾਵਾਂ ਦਾ ਚੇਹਰਾ ਹੀ ਆਉਦਾ ਹੈ। ਆਉਣ ਵਾਲੇ ਨਤੀਜੇ ਕੁਝ ਵੀ ਹੋਣ ਪਰ ਆਤਮ ਨਗਰ ਤੇ ਦੱਖਣੀ ਹਲਕਾ ਬੈਂਸ ਭਰਾਵਾਂ ਦਾ ਹੈ, ਸੀ ਅਤੇ ਰਹੇਗਾ।

About Post Author

Share and Enjoy !

Shares

Leave a Reply

Your email address will not be published.