
– 300 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਵੇਗਾ
ਲੁਧਿਆਣਾ (ਆਰ.ਸੀ. ਸਿੰਘ) : ਸਮਾਜ ਸੇਵਕ ਟੀ.ਐਸ. ਕਾਕਾ ਲੁਹਾਰਾ ਨੇ ਲੁਹਾਰਾ ਵਿਖੇ ਦੱਸਿਆ ਕਿ ਸਵ. ਬਾਪੂ ਗੁਰਦੇਵ ਸਿੰਘ ਦੀ ਨਿੱਘੀ ਯਾਦ ’ਚ ਉਨਾਂ ਦੀ ਸਾਲਾਨਾ ਬਰਸੀ ’ਤੇ 19 ਮਾਰਚ, ਸ਼ਨੀਵਾਰ ਨੂੰ ਰਾਸ਼ਨ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ। ਰਾਸ਼ਨ ਵੰਡ ਸਮਾਰੋਹ ’ਚ ਸੰਤ ਮਹਾਂਪੁਰਸ਼ ਸ਼ਾਮਲ ਹੋਣਗੇ ਅਤੇ ਉਨਾਂ ਵੱਲੋਂ ਇਲਾਕੇ ਦੇ 300 ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣਗੇ। ਇਸ ਮੌਕੇ ਉਂਕਾਰ ਸਿੰਘ ਹੈਪੀ, ਲਖਵੀਰ ਸਿੰਘ ਲੱਕੀ ਅਤੇ ਹੋਰ ਹਾਜ਼ਰ ਸਨ।