ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੀ ਵਿਸ਼ੇਸ਼ ਮੀਟਿੰਗ 13 ਮਾਰਚ ਨੂੰ 

Share and Enjoy !

Shares
ਸੰਗਰੂਰ, 7 ਮਾਰਚ (ਜਗਸੀਰ ਲੌਂਗੋਵਾਲ ) : ਆਲ ਇੰਡੀਆ ਕਸ਼ੱਤਰੀ (ਟਾਂਕ) ਪ੍ਰਤੀਨਿਧੀ ਸਭਾ ਦੀ ਵਿਸ਼ੇਸ ਮੀਟਿੰਗ 13 ਮਾਰਚ 2022 ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਗੁਰਦੁਆਰਾ ਭਗਤ ਨਾਮਦੇਵ ਜੀ , ਨਾਮਦੇਵ ਮਾਰਗ, ਕਿਸਨਪੁਰਾ ਰੋਡ ਸੰਗਰੂਰ ਵਿਖੇ ਹੋਵੇਗੀ। ਗੁਰਦੁਆਰਾ ਭਗਤ ਨਾਮਦੇਵ ਜੀ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਰਤਨ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬਾਗੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਨਵੇਂ ਚੁਣੇ ਗਏ ਪ੍ਰਧਾਨ ਭਾਈ ਸਤਨਾਮ ਸਿੰਘ ਦਮਦਮੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ   ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ  ਹਰਿਆਣਾ ਹਿਮਾਚਲ ਦਿੱਲੀ ਰਾਜਸਥਾਨ ਅਤੇ ਹੋਰ ਵੱਖ ਵੱਖ ਜ਼ਿਲ੍ਹਿਆਂ ਦੀਆਂ ਇਕਾਈਆਂ ਤੋਂ ਵੱਡੀ ਗਿਣਤੀ ਵਿੱਚ ਡੈਲੀਗੇਟ ਪਹੁੰਚ ਰਹੇ ਹਨ। ਇਸ ਮੌਕੇ ਪਹੁੰਚੇ ਡੈਲੀਗੇਟਾਂ ਵਿਚੋਂ ਕਾਰਜਕਾਰਨੀ ਦੀ ਟੀਮ ਚੁਣੀ ਜਾਵੇਗੀ  ਤਾਂ ਜੋ ਇਹ  ਚੁਣੀ ਹੋਈ ਟੀਮ  ਵਲੋਂ ਆਉਣ ਵਾਲੇ ਤਿੰਨ ਸਾਲਾਂ ਦੇ ਕੰਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ  ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਕਾਰਜਕਾਰਨੀ ਦੀ ਟੀਮ ਵਿਚ ਵੱਧ ਤੋਂ ਵੱਧ ਜ਼ਿਲਿਆਂ ਤੇ ਸਟੇਟਾਂ ਦੀਆਂ ਇਕਾਈਆਂ ਦੇ ਸਰਗਰਮ ਅਤੇ ਮਿਹਨਤੀ ਅਹੁਦੇਦਾਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ।

About Post Author

Share and Enjoy !

Shares

Leave a Reply

Your email address will not be published.