ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ ਗਿਆਰਵਾਂ ਦਿਨ

Share and Enjoy !

Shares
– ਬੰਦੀ ਸਿੰਘਾਂ ਦੀ ਰਿਹਾਈ ਤੋਂ ਪਾਸਾ ਵੱਟਣ ਵਾਲੇ ਰਾਜਨੀਤੀਕ ਲਾਣੇ ‘ਚ ਕੋਈ ਘੱਟ ਨਹੀਂ : ਦੇਵ ਸਰਾਭਾ
ਹੁਸ਼ਿਆਰਪੁਰ  ( ਤਰਸੇਮ ਦੀਵਾਨਾ ) : ਜੰਗ-ਏ-ਅਜ਼ਾਦੀ ਲਈ ਜੂਝਣ ਤੇ ਦੇਸ਼ ਲਈ ਕੁਰਬਾਨ ਹੋਣ ਵਾਲੇ ‘ਬਾਲਾ ਜਰਨੈਲ’ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਗਿਆਰਵੇਂ ਦਿਨ ਬਲਦੇਵ ਸਿੰਘ ‘ਦੇਵ ਸਰਾਭਾ ਨਾਲ  ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਮਾਸਟਰ ਜੋਗਿੰਦਰ ਸਿੰਘ ਬੱਧਨੀ ਕਲਾਂ ,ਮਿਸਤਰੀ ਲਾਲ ਸਿੰਘ ਬੁੱਟਰ ,ਇੰਦਰਜੀਤ ਸਿੰਘ ਸਹਿਜਾਦ   ਭੁੱਖ ਹੜਤਾਲ ‘ਤੇ ਬੈਠੇ।ਪੱਤਰਕਾਰਾਂ ਦੇ ਰੂ-ਬ-ਰੂ ਉਨ੍ਹਾਂ ਵਲੋਂ ਬੀਤੇ ਕੱਲ ਦੇ ਇਸ਼ਾਰੇ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਟਲ਼ੀ ਰਿਹਾਈ ਪ੍ਰਥਾਏ ਪੁੱਛੇ ਸਵਾਲ ‘ਤੇ ਜਜ਼ਬਾਤੀ ਸੁਰਾਂ ‘ਚ ‘ਦੇਵ ਸਰਾਭਾ’ ਨੇ ਨਿੱਡਰ ਨਿਰਪੱਖ ਤੇ ਬੇਬਾਕੀ ਨਾਲ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੋਂ ਪਾਸਾ ਵੱਟਣ ਵਾਲੇ ਰਾਜਨੀਤੀਕ ਲਾਣੇ ‘ਚ ਕੋਈ ਘੱਟ ਨਹੀਂ, ਪਹਿਲਾਂ ਕਾਂਗਰਸ ਫੇਰ ਇਹ ਅੱਜ ਦੇ ਸੱਤ੍ਹਾ ‘ਤੇ ਬੈਠਣ ਵਾਲੇ ਇਕੋ-ਜਿਹੇ ਨੇ। ਉਨ੍ਹਾਂ ਕੇਜ਼ਰੀਵਾਲ ‘ਤੇ ਨਿਸ਼ਾਨਾ ਸਾਧ ਦਿਆਂ ਕਿਹਾ ਕਿ ਇਹ ਉਹ ਲੋਕ ਨੇ ਜਿਹੜੇ ਪੰਜਾਬ ‘ਚ ਵੋਟਾਂ ਮੰਗਣ ਵੇਲੇ ਮਸੂਮ ਬਣ ਕੇ ਕਹਿੰਦੇ ਕੁਝ ਹੋਰ ਨੇ, ਪਰ ਦਿੱਲੀ ਜਾਂਦਿਆਂ ਤੇਵਰ ਬਦਲ ਦਿੰਦੇ ਨੇ।ਇਸੇ ਤਰ੍ਹਾਂ ਸਿਰਸਾ ਸਾਬ੍ਹ ਨੇ ਜਿਹੜੇ ਕੇਜ਼ਰੀਵਾਲ ਨੂੰ ਤਿੱਖੇ ਤੇਵਰ ਵਿਖਾਉਦੇ ਨੇ ਪਰ ਆਪਣੀ ਪਾਰਟੀ ਬੀ.ਜੇ.ਪੀ. ਨੂੰ ਕਰਨਾਟਕ ‘ਚ ਬੰਦ ਗੁਰਦੀਪ ਸਿੰਘ ਖਹਿਰਾ ਬਾਬਤ ਇਕ ਬੋਲ ਨਹੀਂ ਬੋਲਦੇ। ਇਸ ਮੌਕੇ ਜਸਬੀਰ ਸਿੰਘ ਟੂਸੇ , ਸ੍ਰ: ਇੰਦਰਜੀਤ ਸਿੰਘ ਸ਼ਹਿਜ਼ਾਦ ਨੇ 4 ਮਾਰਚ ਦੇ ਪਿੰਡ ਸਰਾਭਾ ਦੇ ਮੁੱਖ ਚੌਕ ‘ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ “ਮੋਰਚਾ ਭੁੱਖ ਹੜਤਾਲ ਸਥਾਨ ‘ਤੇ ਵੱਡੇ ਇਕੱਠ ‘ਚ ਪੰਜਾਬ ਦੇ ਭਵਿੱਖ ਲਈ ਦੂਰਦਰਸ਼ੀ ਸੋਚ ਦੇ ਧਾਰਨੀ ਸ੍ਰ: ਜਸਪਾਲ ਸਿੰਘ ਹੇਰਾਂ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਦੇ ਵਿਚਾਰ ਸੁਣਨ ਲਈ ਪੁੱਜਣ ਦੀ ਬੇਨਤੀ ਕੀਤੀ”। ਅੱਜ ਦੀ ਭੁੱਖ ਹੜਤਾਲ ਵਿਚ ਤਰਸੇਮ ਸਿੰਘ ਬੱਬੂ ਸਰਾਭਾ,ਜਸਵਿੰਦਰ ਸਿੰਘ ਜੱਸੀ ਆਂਡਲੂ, ਬਲਦੇਵ ਸਿੰਘ ਈਸਨਪੁਰ,  ਜਥੇਦਾਰ ਮਨਪ੍ਰੀਤ ਸਿੰਘ ਅਕਾਲਗਡ਼੍ਹ ,ਜਤਿੰਦਰ ਸਿੰਘ ਖੰਨਾ ਜੰਡ,ਮਾਸਟਰ ਪਿਆਰਾ ਸਿੰਘ ਸ਼ਹਿਜ਼ਾਦ ,ਕੁਲਜਿੰਦਰ ਸਿੰਘ ਬੌਬੀ ਸ਼ਹਿਜ਼ਾਦ ,ਕਮਲਜੀਤ ਸਿੰਘ ਸਹਿਜਾਦ ,ਕੁਲਦੀਪ ਸਿੰਘ ਕਿਲਾ ਰਾਏਪੁਰ, ਇੰਦਰਜੀਤ ਸਿੰਘ ਸਹਿਜਾਦ, ਮਹਿੰਦਰ ਸਿੰਘ ਮਾਸੜ ਸਹਿਜਾਦ ,ਨਿਰਭੈ ਸਿੰਘ ਅੱਬੂਵਾਲ, ਠੇਕੇਦਾਰ ਗੁਰਮੀਤ ਸਿੰਘ ਦੋਲੋਂ, ਬਿੰਦਰ ਸਿੰਘ ਸਰਾਭਾ, ਹਰਪ੍ਰੀਤ ਸਿੰਘ ਤਲਵੰਡੀ, ਗੁਰਪ੍ਰੀਤ ਸਿੰਘ ਤਲਵੰਡੀ,ਜਗਦੇਵ ਸਿੰਘ ਲੰਬੜਦਾਰ ,ਸਰੰਗੀ ਮਾਸਟਰ  ਦਲਜੀਤ ਸਿੰਘ ਅੱਬੂਵਾਲ ਆਦਿ ਨੇ ਵੀ ਹਾਜ਼ਰੀ ਭਰੀ।
ਫੋਟੋ ਮੁਨੀਰ

About Post Author

Share and Enjoy !

Shares

Leave a Reply

Your email address will not be published.