
ਮੁਕੰਦਪੁਰ (ਕੁਲਦੀਪ ਗਹਿਲ ਮਜਾਰੀ) : ਚਾਰ ਚੁਫੇਰੇ ਜਿੱਥੇ ਵੀ ਨਜਰ ਮਾਰੋ ਸ਼ਿਵ ਦੀ ਅਰਾਧਨਾ ਹੋ ਰਹੀ ਹੈ। ਇਸੇ ਦੇ ਚੱਲਦੇ ਰਾਜਾ ਸਾਹਿਬ ਸਕੂਲ ਝਿੰਗੜਾਂ ਵਿਖੇ ਵਿਦਿਆਰਥੀਆਂ ਨੇ ਸ਼ਿਵ ਦੀ ਅਰਾਧਨਾ ਕੀਤੀ ਅਤੇ ਭਜਨ ਗਾਇਨ ਵੀ ਕੀਤਾ ਗਿਆ। ਸਕੂਲ ਦੇ ਅਧਿਆਪਕਾਂ ਨੇ ਸ਼ਿਵ ਅਤੇ ਪਾਰਵਤੀ ਜੀ ਦੇ ਜੀਵਨ ਨਾਲ ਸੰਬੰਧਿਤ ਕਥਾ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ। ਇਸੇ ਲੜੀ ਵਿਚ ਬੋਲਦਿਆਂ ਅਧਿਆਪਕਾ ਨਰਿੰਦਰ ਕੌਰ, ਮਮਤਾ ਅਤੇ ਤਲਵਿੰਦਰ ਕੌਰ ਨੇ ਇਸ ਦੇ ਨਾਲ ਜੁੜੀ ਕਹਾਣੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਅਤੇ ਦੱਸਿਆ ਕਿ ਇਸ ਦਿਨ ਸ਼ਿਵ ਅਤੇ ਪਾਰਵਤੀ ਜੀ ਦਾ ਸੁਭ ਵਿਵਾਹ ਹੋਇਆ ਸੀ ਇਸੇ ਲਈ ਇਸ ਦਿਨ ਨੂੰ ਸ਼ਿਵਰਾਤਰੀ ਵੀ ਕਿਹਾ ਜਾਂਦਾ ਹੈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਲਾਕਾਰੀ ਦਿਖਾਉਂਦਿਆਂ ਉਹਨਾਂ ਦੇ ਚਿੱਤਰ ਉਲੀਕੇ। ਜਿਸ ਦੀ ਸਲਾਘਾ ਪਿ੍ਰੰਸੀਪਲ ਸਾਹਿਬ ਨੇ ਕੀਤੀ ਅਤੇ ਬੱਚਿਆਂ ਨੂੰ ਸਾਬਾਸ ਦਿੰਦਿਆਂ ਕਿਹਾ ਕਿ ਜੋ ਵਿਦਿਆਰਥੀ ਆਪਣੇ ਅੰਦਰ ਦੇ ਕਲਾਕਾਰ ਨੂੰ ਨਿਖਾਰਦਾ ਹੈ ਉਹੀ ਜਿੰਦਗੀ ਵਿੱਚ ਕਾਮਯਾਬ ਹੁੰਦਾ ਹੈ।
