– ਸਿਹਤ ਵਿਭਾਗ ਦੇ ਮੁਲਾਜਮਾਂ ਨੂੰ ਵੀ ਦਿੱਤੀ ਜਾਵੇਗੀ ਮੁੱਢਲੀ ਟ੍ਰੇਨਿੰਗ
ਫ਼ਰੀਦਕੋਟ, 3 ਮਾਰਚ (Check Post) : ਗੂੰਗੇ ਅਤੇ ਬੋਲਿਆਂ ਦੀ ਆਪਸੀ ਸੰਕੇਤਿਕ ਭਾਸ਼ਾ ਨੂੰ ਸਮਝਣ ਲਈ ਸਿਹਤ ਵਿਭਾਗ ਦੇ ਐਨ ਪੀ ਪੀ ਸੀ ਡੀ ਪ੍ਰੋਗਰਾਮ ਦੇ ਅਸੀਸਟੈਂਟ ਡਾਇਰੈਕਟਰ ਡਾ ਬਲਜੀਤ ਕੌਰ ਅਤੇ ਸਟੇਟ ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ ਵਲੋਂ ਮੋਹਾਲੀ ਵਿਖੇ ” ਇੰਡੀਅਨ ਸਾਇੰਨ ਲੈਂਗੁਏਜ਼ ” ਦੀ ਮੁੱਢਲੀ ਟ੍ਰੇਨਿੰਗ ਕਰਵਾਈ ਗਈ। ਸਿਵਲ ਸਰਜਨ ਫ਼ਰੀਦਕੋਟ ਡਾ ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਟ੍ਰੇਨਿੰਗ ਵਿੱਚ ਸਿਹਤ ਵਿਭਾਗ ਫ਼ਰੀਦਕੋਟ ਦੇ ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਸਿਹਤ ਬਲਾਕ ਜੰਡ ਸਾਹਿਬ ਤੋਂ ਆਈ ਈ ਸੀ ਗਤੀਵਿਧੀਆਂ ਦੇ ਨੋਡਲ ਅਫ਼ਸਰ ਡਾ ਪ੍ਰਭਦੀਪ ਸਿੰਘ ਚਾਵਲਾ ਅਤੇ ਬਾਜਾਖਾਨਾ ਦੇ ਨੋਡਲ ਅਫ਼ਸਰ ਸੁਧੀਰ ਧੀਰ ਨੇ ਟ੍ਰੇਨਿੰਗ ਹਾਸਲ ਕੀਤੀ।
ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਗੂੰਗੇ ਤੇ ਬੋਲਿਆਂ ਦੀ ਸੰਕੇਤਿਕ ਭਾਸ਼ਾ ਦੀ ਸਮਝ ਦਫ਼ਤਰੀ ਮੁਲਾਜਮਾਂ ਜਾਂ ਆਮ ਲੋਕਾਂ ਨੂੰ ਨਹੀਂ ਆਉਂਦੀ। ਉਹਨਾਂ ਨੂੰ ਆਪਨੀ ਗੱਲ ਸਮਝਾਉਣ ਲਈ ਬਹੂਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਰਕੇ ਇਹ ਵਰਗ ਆਪਣੇ ਆਪ ਨੂੰ ਸਮਾਜ ਵਲੋਂ ਅਣਗੌਲਿਆ ਮਹਿਸੂਸ ਕਰਦਾ ਹੈ। ਜੇਕਰ ਉਹ ਬੀਮਾਰ ਹੋ ਜਾਂਣ ਤਾਂ ਆਪਨੀ ਬੀਮਾਰੀ ਤੇ ਤਕਲੀਫ਼ ਬਾਰੇ ਵੀ ਸਾਹਮਣੇ ਵਾਲ਼ੇ ਨੂੰ ਸੰਕੇਤਿਕ ਭਾਸ਼ਾ ਵਿਚ ਹੀ ਦੱਸ ਸਕਦੇ ਹਨ, ਪਰ ਸੰਕੇਤਿਕ ਭਾਸ਼ਾ ਦਾ ਮੁੱਢਲਾ ਗਿਆਨ ਨੂੰ ਹੋਣ ਕਰ ਕੇ ਉਹਨਾਂ ਦੀ ਬੀਮਾਰੀ ਜਾਂ ਤਕਲੀਫ਼ ਨੂੰ ਪੂਰੀ ਤਰ੍ਹਾਂ ਜਾਣਿਆ ਨਹੀ ਜਾ ਸਕਦਾ, ਜਿਸ ਨਾਲ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਔਕੜਾਂ ਨੂੰ ਦੂਰ ਕਰਨ ਲਈ ਹੀ ਇਹ ਟ੍ਰੇਨਿੰਗ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ” ਸੰਗੀਤਾ ਹੈਂਡਸ ਐਂਡ ਆਈਜ਼ ਫਾਊਂਡੇਸ਼ਨ ” ਨਾਮਕ ਸੰਸਥਾ ਦੇ ਸਹਿਯੋਗ ਨਾਲ ਕਰਵਾਈ ਗਈ।
ਨੋਡਲ ਅਫ਼ਸਰ ਡਾ ਪ੍ਰਭਦੀਪ ਸਿੰਘ ਚਾਵਲਾ ਅਤੇ ਸੁਧੀਰ ਧੀਰ ਨੇ ਦੱਸਿਆ ਕਿ ਜਿਲ੍ਹਾ ਫ਼ਰੀਦਕੋਟ ਹੇਠ ਆਉਂਦੇ ਸਾਰੇ ਸਿਹਤ ਵਿਭਾਗ ਦੇ ਮੁਲਜ਼ਮਾਂ ਨੂੰ ਸੰਕੇਤਿਕ ਭਾਸ਼ਾ ਦੀ ਮੁੱਢਲੀ ਟ੍ਰੇਨਿੰਗ ਵੱਖ ਵੱਖ ਪੜਾਵਾਂ ਵਿੱਚ ਕਰਵਾਈ ਜਾਵੇਗੀ ਤਾਂ ਜ਼ੋ ਗੂੰਗੇ ਤੇ ਬੋਲਿਆਂ ਦੀ ਸੰਕੇਤਿਕ ਭਾਸ਼ਾ ਨੂੰ ਸਮਝ ਕੇ ਓਹਨਾਂ ਦਾ ਸਹੀ ਇਲਾਜ਼ ਕਰ ਸਕਣ।