– ਪ੍ਰੋ ਭੁੱਲਰ ਦੀ ਜਲਦ ਰਿਹਾਈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੁਸ਼ਿਆਰਪੁਰ 2 ਫ਼ਰਵਰੀ ( ਤਰਸੇਮ ਦੀਵਾਨਾ ) : ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵੇਖੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਚੱਲ ਰਹੀ ਭੁੱਖ ਹਡ਼ਤਾਲ ਪਹੁੰਚੀ ਦਸਵੇਂ ਦਿਨ । ਮੋਰਚਾ ਭੁੱਖ ਹਡ਼ਤਾਲ ਤੇ ਕਰਨੈਲ ਸਿੰਘ ਹਲਵਾਰਾ, ਬਲੌਰ ਸਿੰਘ ਸਰਾਭਾ, ਠੇਕੇਦਾਰ ਗੁਰਮੀਤ ਸਿੰਘ ਦੋਲੋ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਬਲਦੇਵ ਸਿੰਘ ਦੇਵ ਸਰਾਭਾ ਸਮੇਤ ਬੈਠੇ ਸਨ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ਤੇ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਇਹ ਮੋਰਚਾ ਭੁੱਖ ਹਡ਼ਤਾਲ ਪੰਥ ਦਰਦੀਆਂ ਦੇ ਸਹਿਯੋਗ ਨਾਲ 21 ਫਰਵਰੀ ਤੋਂ ਆਰੰਭ ਕੀਤਾ ਅੱਜ ਇਹ ਸੰਘਰਸ਼ ਜੁਝਾਰੂ ਲੋਕਾਂ ਦੇ ਸਹਿਯੋਗ ਨਾਲ ਦਸਵੇਂ ਦਿਨ ਪੁੱਜਿਆ । ਉਨ੍ਹਾਂ ਅੱਗੇ ਆਖਿਆ ਕਿ ਸਾਨੂੰ ਅੱਜ ਨਿਊਜ਼ ਚੈਨਲਾਂ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਜਲਦ ਰਿਹਾਈ ਹੋ ਰਹੀ ਹੈ । ਸੋ ਅਸੀਂ ਪਰਮਾਤਮਾ ਅਕਾਲ ਪੁਰਖ ਦਾ ਸ਼ੁਕਰਾਨਾ ਤੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੇ ਸਾਰੇ ਬੰਦੀ ਸਿੰਘ ਜੋ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਹ ਜਲਦ ਰਿਹਾਅ ਹੋ ਜਾਣ ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਅਸੀਂ ਪੂਰੇ ਪੰਜਾਬ ਤੇ ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚਾਰ ਮਾਰਚ ਦਿਨ ਸ਼ੁੱਕਰਵਾਰ ਨੂੰ ਵੱਡਾ ਇਕੱਠ ਸਰਾਭਾ ਵਿਖੇ ਹੋ ਰਿਹਾ ਉਸ ਵਿੱਚ ਵਧ ਚੜ੍ਹ ਕੇ ਹਾਜ਼ਰੀ ਲਵਾਓ ਤਾਂ ਜੋ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਵਾਂਗ ਬਾਕੀ ਦੇ ਬੰਦੀ ਸਿੰਘਾਂ ਨੂੰ ਵੀ ਜਲਦ ਰਿਹਾਅ ਕਰਵਾਇਆ ਜਾ ਸਕੇ ।ਇਸ ਸਮੇਂ ਪ੍ਰਧਾਨ ਹਰਨੇਕ ਸਿੰਘ ਸਰਾਭਾ ਬਲਾਕ ਸੰਮਤੀ ਮੈਂਬਰ, ਇੰਦਰਜੀਤ ਸਿੰਘ ਸਹਿਜਾਦ ,ਜੰਗ ਸਿੰਘ ਟੂਸੇ, ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਪਰਮਿੰਦਰ ਸਿੰਘ ਬਿੱਟੂ ਸਰਾਭਾ,ਹਰਦੀਪ ਸਿੰਘ ਸਰਾਭਾ, ਜਗਦੇਵ ਸਿੰਘ ਦੁੱਗਰੀ, ਇੰਦਰਜੀਤ ਸਿੰਘ ਦੁੱਗਰੀ, ਗੁਰਦੇਵ ਸਿੰਘ ਦੁਗਰੀ,ਡਾ ਕਰਤਾਰ ਸਿੰਘ ਸਰਾਭਾ,ਕੁਲਦੀਪ ਸਿੰਘ ਕਿਲਾ ਰਾਏਪੁਰ,ਕੁਲਜੀਤ ਸਿੰਘ ਭੰਮਰਾ ਸਰਾਭਾ ਆਦਿ ਹਾਜ਼ਰ ਸਨ ।