
ਮਾਛੀਵਾੜਾ ਸਾਹਿਬ, 2 ਮਾਰਚ (ਹਰਪ੍ਰੀਤ ਸਿੰਘ ਕੈਲੇ ) : ਸੱਤਿਆ ਐਲੀਮੈਂਟਰੀ ਸਕੂਲ ਖਾਨਪੁਰ ਵਿੱਚ ਵਿਸ਼ਵ ਸਾਇੰਸ ਦਿਵਸ ਮਨਾਇਆ ਗਿਆ ਜਿਸ ਵਿਚ ਸਕੂਲੀ ਵਿਦਿਆਰਥੀਆਂ ਵੱਲੋਂ ਪ੍ਰਾਜੈਕਟ ਮਾਡਲ ਅਤੇ ਚਾਰਟ ਆਦਿ ਤਿਆਰ ਕੀਤੇ ਗਏ । ਸਕੂਲ ਮੁੱਖ ਅਧਿਆਪਕ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵਿਚਕਾਰ ਵਾਤਾਵਰਣ ਅਤੇ ਸਾਇੰਸ ਨਾਲ ਸਬੰਧਤ ਕੁਇਜ਼ ਮੁਕਾਬਲੇ ਵੀ ਕਰਵਾਏ ਗਏ।ਇਸ ਮੌਕੇ ਪਾਸ ਆਊਟ ਹੋਏ ਵਿਦਿਆਰਥੀਆਂ ਲਈ ਐਲੂਮਨੀ ਮਿਲਣੀ ਵੀ ਰੱਖੀ ਗਈ । ਇਸ ਮੌਕੇ ਵਿਦਿਆਰਥੀਆਂ ਲਈ ਮਿਊਜ਼ੀਕਲ ਚੇਅਰ ਗੇਮ ਵੀ ਰੱਖੇਗੀ ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ । ਸਕੂਲ ਮੁੱਖ ਅਧਿਆਪਕ ਸ੍ਰੀਮਤੀ ਪਰਮਜੀਤ ਕੌਰ ਨੇ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਪੰਚ ਬਿੱਟੂ, ਵਿਜੇ ਆਨੰਦ ਅਤੇ ਸ੍ਰੀਮਤੀ ਲਵਲੀ ਆਨੰਦ ਨੇ ਸਾਇੰਸ ਅਤੇ ਵਾਤਾਵਰਣ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟਾਫ਼ ਮੈਂਬਰ ਹਰਪ੍ਰੀਤ ਕੌਰ, ਨਵਪ੍ਰੀਤ ਕੌਰ, ਹਰਬੰਸ ਕੌਰ, ਰਸ਼ਪਿੰਦਰ ਕੌਰ, ਰਣਜੀਤ ਕੌਰ ਤੇ ਰੋਬੋਟਿਕ ਟ੍ਰੇਨਰ ਰਮੇਸ਼ ਪ੍ਰਸਾਦ ਸਾਹਨੀ ਵੀ ਮੌਜੂਦ ਸਨ|