
ਮਲੋਟ, 2 ਮਾਰਚ (ਪ੍ਰੇਮ ਗਰਗ) : ਪ੍ਰੋਫੈਸ਼ਰ ਡਾ.ਆਰ.ਕੇ.ਉੱਪਲ ਬਾਬਾ ਫਰੀਦ ਕਾਲਜ ਆਫ ਮੈਨੇਜ਼ਮੈਂਟ ਅਤੇ ਟੈਕਨਾਲੋਜੀ ਨੂੰ ਐਮ.ਟੀ.ਸੀ.ਗਲੋਬਲ ਗਰੁਪ ਵੱਲੋਂ ਅਨੇਕਾਂ ਪ੍ਰਾਪਤੀਆਂ ਸਿੱਖਿਆ ਖੇਤਰ ਵਿੱਚ ਕਰਨ ਲਈ ‘ਐਮਟੀਸੀ ਗਲੋਬਲ ਲਾਈਫ ਟਾਈਮ ਆਚੀਵਮੈਂਟ ਅਵਾਰਡ-2022’ ਦਿੱਤਾ ਗਿਆ ਹੈ। ਡਾ.ਉੱਪਲ ਨੇ 75 ਕਿਤਾਬਾਂ, 300 ਖੋਜ ਪੱਤਰ ਅਤੇ ਅਨੇਕਾਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸੈਮੀਨਾਰਾਂ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਡਾ.ਆਰ.ਕੇ.ਉੱਪਲ ਨੂੰ ਬਹੁਤ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਵੀ ਡੀ.ਲਿਟ ਦੀਆਂ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ ਹੈ। 17 ਵਿਦਿਆਰਥੀਆਂ ਉਹਨਾ ਤੋਂ ਪੀ.ਐਚ.ਡੀ.ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਡਾ.ਆਰ.ਕੇ.ਉੱਪਲ ਆਲ ਇੰਡੀਆ ਰੇਡੀਓ, ਦੂਰਦਰਸ਼ਨ ਜਲੰਧਰ ਅਤੇ ਹੋਰ ਕਈ ਚੈਨਲਾਂ ਤੇ ਆਰਥਿਕ ਅਤੇ ਸਮਾਜਿਕ ਮੁੱਦਿਆਂ ਤੇ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ। ਇਸ ਸ਼ਾਨਦਾਰ ਪ੍ਰਾਪਤੀ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਡਾਕਟਰ ਉੱਪਲ ਨੂੰ ਦਿਲੋਂ ਵਧਾਈ ਦਿੱਤੀ ਹੈ।
![]()