ਡੀਟੀਐੱਫ਼ ਆਗੂ ਹਰਦੇਵ ਮੁੱਲਾਂਪੁਰ ਤੇ ਸਾਥੀਆਂ ‘ਤੇ ਝੂਠਾ ਪਰਚਾ ਦਰਜ ਕਰਨ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ

Share and Enjoy !

Shares
ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) : ਪਿਛਲੇ ਦਿਨੀਂ ਥਾਣਾ ਦਾਖਾ ਦੀ ਪੁਲੀਸ ਵੱਲੋਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਮੁੱਲਾਂਪੁਰ ‘ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਸੰਗਰੂਰ ਪੰਜਾਬ ਦੇ ਜਿਲ੍ਹਾ  ਪ੍ਰਧਾਨ ਬਲਵੀਰ ਲੌਂਗੋਵਾਲ ਸਕੱਤਰ ਹਰਭਗਵਾਨ ਗੁਰਨੇ ਤੇ ਸੂਬਾ ਵਿੱਤ ਸਕੱਤਰ ਪਰਮਿੰਦਰ ਉਭਾਵਾਲ ਨੇ ਦੱਸਿਆ ਕਿ ਦਾਖਾ ਨਜ਼ਦੀਕ ਪੰਡਤਾਂ ਦੇ ਢਾਬੇ ਦੇ ਮਾਲਕ ਤੇ ਉਸਦੇ ਪੁੱਤਰ ਵੱਲੋਂ ਰੋਟੀ ਖਾਣ ਰੁਕੇ ਕੁੱਝ ਨੌਜਵਾਨਾਂ ਦੀ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ ਤੇ ਘਟਨਾ ਸਥਾਨ ‘ਤੇ ਪੁਲਿਸ ਵੀ ਪਹੁੰਚ ਗਈ। ਘਟਨਾ ਤੋਂ ਅੱਧਾ ਘੰਟਾ ਬਾਅਦ ਡੀਟੀਐੱਫ਼ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਮੁੱਲਾਂਪੁਰ ਵੀ ਦੋਵਾਂ ਦਰਮਿਆਨ ਸੁਲਾਹ ਸਫਾਈ ਕਰਵਾਉਣ ਲਈ ਪਹੁੰਚ ਗਏ ਪਰ ਬਾਅਦ ਵਿੱਚ ਢਾਬਾ ਮਾਲਕ ਦੀ ਸ਼ਹਿ ‘ਤੇ ਦਾਖਾ ਪੁਲਿਸ ਵੱਲੋਂ ਅਧਿਆਪਕ ਆਗੂ ਹਰਦੇਵ ਮੁੱਲਾਂਪੁਰ ਖਿਲਾਫ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਜਿਸ ਸਬੰਧੀ ਸਥਾਨਕ ਲੋਕਾਂ ਵੱਲੋਂ ਜਨਤਕ ਜਥੇਬੰਦੀਆਂ ਦੀ ਅਗਵਾਈ ਵਿੱਚ ਦਾਖਾ ਪੁਲਿਸ ਖਿਲਾਫ਼ ਵੱਡਾ ਮੁਜਾਹਰਾ ਵੀ ਕੀਤਾ ਗਿਆ ਹੈ ਤੇ ਜਥੇਬੰਦੀ ਇਸ ਝੂਠੇ ਪੁਲਿਸ ਪਰਚੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਡੀਟੀਐੱਫ਼ ਦੇ ਜਿਲ੍ਹਾ ਆਗੂਆਂ ਜਸਵੀਰ ਨਮੋਲ, ਗੁਰਮੇਲ ਬਖਸ਼ੀਵਾਲਾ ਪਵਨ ਨੰਦਗੜ੍ਹ, ਸੁੱਖਜਿੰਦਰ, ਯਾਦਵਿੰਦਰ ਧੂਰੀ ਗੁਰਪ੍ਰੀਤ ਲਹਿਰ ਤੇ ਦਾਤਾ ਨਮੋਲ ਨੇ ਮੰਗ ਕੀਤੀ ਹੈ ਕਿ ਜਥੇਬੰਦੀ ਦੇ ਆਗੂ ਹਰਦੇਵ ਮੁੱਲਾਂਪੁਰ ਤੇ ਸਾਥੀਆਂ ‘ਤੇ ਦਰਜ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਪੀੜਤ ਧਿਰ ਨੂੰ ਇਨਸਾਫ ਦਿੱਤਾ ਜਾਵੇ। ਜੇਕਰ ਇਹ ਮੰਗ ਨਾ ਮੰਗੀ ਗਈ ਤਾਂ ਡੀਟੀਐੱਫ਼ ਪੰਜਾਬ ਭਰਾਤਰੀ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਦਾਖਾ ਪੁਲਿਸ ਖਿਲਾਫ਼ ਵੱਡਾ ਸੰਘਰਸ਼ ਛੇੜੇਗੀ। ਇੱਥੇ ਇਹ ਜਿਕਰਯੋਗ ਹੈ ਕਿ ਸਾਥੀ ਹਰਦੇਵ ਮੁਲਾਂਪੁਰ ਇੱਕ ਸੁਹਿਰਦ, ਮਿਹਨਤੀ ਅਧਿਆਪਕ, ਇਨਸਾਫ ਪਸੰਦ ਨਾਗਰਿਕ, ਹੱਕ ਸੱਚ ਲਈ ਦੱਬੇ ਕੁਚਲੇ ਲੋਕਾਂ ਲਈ ਬੋਲਣ ਤੇ ਖੜਨ ਵਾਲਾ ਆਗੂ ਵਜੋਂ ਇਲਾਕੇ ਭਰ ਵਿੱਚ ਜਾਣਿਆ ਜਾਂਦਾ ਨਾਂਅ ਹੈ। ਇੱਕ ਵੱਡਾ ਅਧਿਆਪਕ ਆਗੂ ਹੋਣ ਦੇ ਨਾਲ ਨਾਲ ਉਹ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦੇ ਸੰਘਰਸ਼ਾਂ ਚ ਸਰਕਾਰ ਤੇ ਹਾਕਮ ਧਿਰ ਦੇ ਲੀਡਰਾਂ, ਭ੍ਰਿਸ਼ਟ ਅਫਸਰਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਰਿਹਾ ਹੈ।

About Post Author

Share and Enjoy !

Shares

Leave a Reply

Your email address will not be published.