ਡਾ ਸ਼ੈਲੀ ਹੋਣਗੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਲੀਗਲ ਸੈੱਲ ਦੇ ਇੰਚਾਰਜ

Share and Enjoy !

Shares
ਦਿੜ੍ਹਬਾ ਮੰਡੀ, 1 ਮਾਰਚ (ਕਮਲ ਰੰਗਾਰਾ) : ਦੇਸ਼ ਦੀ ਨਾਮਵਰ ਖੇਡ ਸੰਸਥਾ  ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਆਪਣੀ ਸੰਸਥਾ ਦੇ ਕਾਨੂੰਨੀ ਕੰਮਾ ਨੂੰ ਹੋਰ ਸੰਚਾਰੂ ਢੰਗ ਨਾਲ ਚਲਾਉਣ ਲਈ ਚੰਡੀਗੜ੍ਹ ਦੇ ਉੱਘੇ ਵਕੀਲ ਡਾ ਸ਼ੈਲੀ ਸ਼ਰਮਾਂ ਜੀ ਨੂੰ ਆਪਣਾ ਲੀਗਲ ਸੈੱਲ ਦਾ ਇੰਚਾਰਜ ਨਿਯੁਕਤ ਕੀਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਕਾਰਜਕਾਰੀ ਪ੍ਧਾਨ ਹਰਜੀਤ ਸਿੰਘ ਸੁੱਖੀ ਨੇ ਦੱਸਿਆ ਕਿ ਡਾ ਸ਼ੈਲੀ ਜੀ ਦੇਸ਼ ਦੇ ਨਾਮਵਰ ਵਕੀਲ ਹਨ। ਜੋ ਪੰਜਾਬ , ਹਰਿਆਣਾ, ਚੰਡੀਗੜ੍ਹ, ਰਾਜਸਥਾਨ ਦੇ ਕੇਸ ਵੀ ਲੜਦੇ ਹਨ। ਸਾਡੀ ਫੈਡਰੇਸ਼ਨ ਦੇ ਪ੍ਧਾਨ ਸ੍ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿੱਚ ਅਸੀਂ ਹਰ ਕਾਨੂੰਨੀ ਪ੍ਕਿਰਿਆ ਨੂੰ ਡਾ ਸ਼ੈਲੀ ਜੀ ਦੇਖਣਗੇ। ਉਹਨਾਂ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਕਬੱਡੀ ਜਗਤ ਵਿੱਚ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੀ ਖੇਡ ਸੰਸਥਾ ਹੈ। ਅਸੀਂ ਕਬੱਡੀ ਨੂੰ ਹੋਰ ਉਸਾਰੂ ਢੰਗ ਨਾਲ ਚਲਾਉਣ ਲਈ ਹਮੇਸ਼ਾ ਯਤਨਸ਼ੀਲ ਹਾਂ। ਇਸ ਮੌਕੇ ਸੀਨੀਅਰ ਵਾਇਸ ਪ੍ਧਾਨ ਬਲਬੀਰ ਸਿੰਘ ਬਿੱਟੂ, ਖਜਾਨਚੀ ਜਸਵੀਰ ਸਿੰਘ ਧਨੋਆ, ਜਰਨਲ ਸਕੱਤਰ ਸੁੱਖੀ ਬਰਾੜ, ਕਾਲਾ ਕੁਲਥਮ,ਗੁਰਮੇਲ ਸਿੰਘ ਦਿੜ੍ਹਬਾ ਕਾਰਜਕਾਰੀ ਜਰਨਲ ਸਕੱਤਰ, ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਨੱਥਾ ਸਿੰਘ ਗਾਖਲ ਗਰੁੱਪ, ਮਨਜਿੰਦਰ ਸਿੰਘ ਸੀਪਾ, ਕਮਲ ਵੈਰੋਕੇ,ਅਮਨ ਦੁੱਗਾਂ, ਗੋਪੀ ਬੋਲੀਨਾ, ਬੀਰ ਕਰੀਹਾ, ਮਹਿੰਦਰ ਸਿੰਘ ਸੁਰਖਪੁਰ, ਡਾ ਬਲਬੀਰ ਸਿੰਘ, ਵਿਨੋਦ ਕੁਮਾਰ, ਖੇਡ ਬੁਲਾਰਾ ਰੁਪਿੰਦਰ ਜਲਾਲ, ਸਤਪਾਲ ਖਡਿਆਲ, ਕਬੱਡੀ ਸਟਾਰ ਦੁੱਲਾ ਬੱਗਾਪਿੰਡ, ਮਿੰਦਰ ਸੋਹਾਣਾ, ਬੱਗਾ ਕੁਤਬਾ, ਬਲਜੀਤ ਬਰਨਾਲਾ, ਸ਼ੇਰਾ ਗਿੱਲ ਆਦਿ ਹਾਜ਼ਰ ਸਨ।।

About Post Author

Share and Enjoy !

Shares

Leave a Reply

Your email address will not be published.