ਭਾਰਤ ਸਰਕਾਰ ਯੂਕਰੇਨ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਪੰਜਾਬ ਲਿਆਉਣ ਦੇ ਪੁਖਤਾ ਪ੍ਰਬੰਧ ਕਰੇ-ਡਾ ਸੋਨੀਆਂ

Share and Enjoy !

Shares

ਹੁਸਿ਼ਆਰਪੁਰ, 1 ਮਾਰਚ (ਤਰਸੇਮ ਦੀਵਾਨਾ) : ਯੂਕਰੇਨ ਨੂੰ ਗੁੰਮਰਾਹ ਕਰ ਕੇ ਅਮਰੀਕਾ ਯੂਕਰੇਨ ਦਾ ਨੁਕਾਸਾਨ ਕਰਵਾ ਰਿਹਾ ਹੈ। ਰੂਸ ਦੁਆਰਾ ਯੂਕਰੇਨ ਤੇ ਕੀਤੇ ਹਮਲੇ ਨਾਲ ਯੂਕਰੇਨ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਤੀਸਰੇ ਵਿਸ਼ਵ ਯੁੱਧ ਲੱਗਣ ਦੇ ਅਸਾਰ ਬਣੇ ਹੋਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਉੱਘੀ ਸਮਾਜ ਸੇਵਕਾ ਡਾ ਸੋਨੀਆ ਨੇ ਕਿਹਾ ਕਿ ਯੂਕਰੇਨ ਵਿੱਚ ਪੜ੍ਹਨ ਗਏ ਪੰਜਾਬ ਅਤੇ ਪੰਜਾਬ ਤੋਂ ਬਗੈਰ ਹੋਰ ਦੇਸ਼ਾਂ ਦੇ ਵਿਦਿਆਰਥੀ ਅਤੇ ਕੰਮ ਕਰਨ ਗਏ  ਕਾਮੇ ਉੱਥੇ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ। ਪ੍ਰੰਤੂ ਭਾਰਤ ਸਰਕਾਰ ਉਨ੍ਹਾਂ ਦੀ ਸਹੀ ਤਰੀਕੇ ਨਾਲ ਉਨ੍ਹਾਂ ਦੀ  ਸਾਰ ਨਹੀਂ ਲੈ ਰਹੀ, ਜਿਸ ਕਾਰਨ ਯੂਕਰੇਨ ਵਿੱਚ ਫਸੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਚਿੰਤਾ ਵਿੱਚ ਡੁੱਬੇ ਹੋਏ  ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਲੱਖਾਂ ਰੁਪਏ ਖਰਚ ਕੇ ਬਾਹਰ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਯੂਕਰੇਨ ਵਿੱਚ ਫਸੇ ਪੰਜਾਬੀਆਂ ਨੂੰ ਜਲਦ ਤੋ ਜਲਦ  ਪੰਜਾਬ ਵਿੱਚ ਲਿਆਉਣ ਦੇ ਪੁਖਤਾ ਪ੍ਰਬੰਧ ਕਰੇ ਤਾਂ ਜੋ ਯੂਕਰੇਨ ਵਿੱਚ ਫਸੇ ਹੋਏ ਪੰਜਾਬੀ ਸਹੀ ਸਲਾਮਤ ਆਪਣੇ ਘਰ ਪਹੁੰਚ ਸਕਣ।

About Post Author

Share and Enjoy !

Shares

Leave a Reply

Your email address will not be published.