ਹੁਸ਼ਿਆਰਪੁਰ 28 ਫਰਵਰੀ ( ਤਰਸੇਮ ਦੀਵਾਨਾ ) : ਮਾਣਯੋਗ ਸ਼੍ਰੀਮਤੀ ਅਮਰਜੋਤ ਭੱਟੀ ਜ਼ਿਲਾ ਤੇ ਸੈਸ਼ਨ ਜੱਜ ਕਮ – ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ੍ਰੀਮਤੀ ਅਪਰਾਜਿਤ ਜੋਸ਼ੀ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ -ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ 12 ਮਾਰਚ ਨੂੰ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੱਖ ਵੱਖ ਵਿਭਾਗਾਂ ਜਿਵੇਂ ਕਿ ਆਰ ਟੀ ਆਈ ਹੁਸ਼ਿਆਰਪੁਰ ਅਸਿਸਟੈਂਟ ਲੇਬਰ ਕਮਿਸ਼ਨਰ ਹੁਸ਼ਿਆਰਪੁਰ ਐੱਸ ਐੱਸ ਪੀ ਦਫ਼ਤਰ ਹੁਸ਼ਿਆਰਪੁਰ ਪੀ ਐਸ ਪੀ ਸੀ ਐੱਲ ਹੁਸ਼ਿਆਰਪੁਰ ਬੀ ਐਸ ਐਨ ਐਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੈਂਕਾਂ ਦੇ ਕੰਟਰੋਲਿੰਗ ਹੈੱਡ ਅਤੇ ਇੰਸ਼ੋਰੈਂਸ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਨਿਮਨਹਸਤਾਖਰ ਵੱਲੋਂ ਇਨ੍ਹਾਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਇਸ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਪ੍ਰੀਲੀਟੀਗੇਟੀਵ ਕੇਸ ਲੈ ਕੇ ਆਉਣ ਤਾਂ ਜੋ ਵੱਧ ਤੋਂ ਵੱਧ ਕੇਸਾਂ ਦਾ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਨਿਪਟਾਰਾ ਕੀਤਾ ਜਾ ਸਕੇ ਜਿਹੜੇ ਕੇਸ ਕੋਰਟਾਂ ਵਿੱਚ ਪੈਂਡਿੰਗ ਚੱਲ ਰਹੇ ਹਨ ਉਨ੍ਹਾਂ ਕੇਸਾਂ ਨੂੰ ਵੀ ਲੋਕ ਅਦਾਲਤ ਵਿੱਚ ਅਰਜ਼ੀ ਦੇ ਕੇ ਸਬੰਧਿਤ ਬੋਰਡ ਵਿੱਚ ਲਗਾਇਆ ਜਾ ਸਕਦਾ ਹੈ ਜਿਵੇਂ ਘਰੇਲੂ ਝਗੜੇ ਜ਼ਮੀਨ ਜਾਇਦਾਦ ਦੇ ਝਗੜੇ ਸਿਵਲ ਕੇਸ ਇੰਜੈਕਸ਼ਨ ਮੈਟਰ ਲੈਂਡ ਐਕਿਊਜੀਸ਼ਨ ਕੇਸ ਟ੍ਰੈਫਿਕ ਚਲਾਨ ਕੈਂਸਲੇਸ਼ਨ ਅਨਟ੍ਰੇਸ ਕੇਸ ਕੰਪਾਊਂਡੇਬਲ ਕੇਸ ਚੈੱਕ ਬਾਊਂਸ ਕੇਸ ਅਤੇ ਫ਼ੌਜਦਾਰੀ ਕੰਪਾਊਂਡੇਬਲ ਕੇਸ ਲਗਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਲੋਕ ਅਦਾਲਤ ਦਾ ਫ਼ੈਸਲਾ ਅੰਤਿਮ ਹੁੰਦਾ ਹੈ ਇਸ ਫ਼ੈਸਲੇ ਦੀ ਕੋਈ ਅਪੀਲ ਨਹੀਂ ਹੁੰਦੀ ਅਤੇ ਲੋਕ ਅਦਾਲਤ ਵਿੱਚ ਲੱਗੀ ਕੋਰਟ ਫ਼ੀਸ ਵੀ ਵਾਪਸ ਹੋ ਜਾਂਦੀ ਹੈ ਅਤੇ ਵੱਧ ਤੋਂ ਵੱਧ ਲੋਕ ਇਸ ਲੋਕ ਅਦਾਲਤ ਵਿਚ ਕੇਸ ਲਗਾ ਕੇ ਇਸ ਦਾ ਲਾਭ ਪ੍ਰਾਪਤ ਕਰ ਸਕਣ
![]()