ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਵੱਲੋਂ ਡਾਕ ਵਿਭਾਗ ਵਿਚ ਕੰਮ ਕਰ ਰਹੇ ਸਹਿਯੋਗੀ ਸਾਥੀਆਂ ਦਾ ਸਨਮਾਨ

Share and Enjoy !

Shares

ਚੰਡੀਗੜ, 28 ਫਰਵਰੀ, (ਪ੍ਰੀਤਮ ਲੁਧਿਆਣਵੀ) : ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਵੱਲੋਂ ਡਾਕ ਵਿਭਾਗ ਵਿਚ ਮੁਹਾਲੀ ਤੇ ਚੰਡੀਗੜ ਵਿਖੇ ਕੰਮ ਕਰ ਰਹੇ ਆਪਣੇ ਸਹਿਯੋਗੀ ਸਾਹਿਤਕ ਸਾਥੀਆਂ ਨੂੰ ਉਨਾਂ ਵੱਲੋਂ ਸੰਸਥਾ ਪ੍ਰਤੀ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਬੜੀ ਸ਼ਾਨੋ-ਸ਼ੌਕਤ ਨਾਲ ਸਨਮਾਨ-ਪੱਤਰ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਦੀਆਂ ਰਸਮਾਂ ਵਿਭਾਗ ਦੇ ਅਧਿਕਾਰੀ ਮੈਡਮ ਅਨੂਪਮਾ (ਟੀ. ਡੀ. ਐਸ. ਸੈਕਟਰ-55 ਮੁਹਾਲੀ), ਸ੍ਰੀ ਰਾਜਿੰਦਰ ਪ੍ਰਸ਼ਾਦ (ਪੋਸਟ ਮਾਸਟਰ, ਫੇਸ-1 ਮੁਹਾਲੀ) ਅਤੇ ਸੰਸਥਾ ਵੱਲੋਂ ਸਾਂਝੇ ਤੌਰ ਤੇ ਨਿਭਾਈਆਂ ਗਈਆਂ। ਸਨਮਾਨਿਤ ਸਾਥੀਆਂ ਵਿਚ ਮੌਕੇ ’ਤੇ ਸ੍ਰੀ ਹਰਿੰਦਰ ਵਰਮਾ (ਪੋਸਟਮੈਨ), ਸ੍ਰੀ ਪ੍ਰਸ਼ੋਤਮ ਲਾਲ ਝਾਂਡੀਆਂ (ਪੋਸਟਮੈਨ) ਤੇ ਸ੍ਰੀ ਰਾਜੂ ਯਾਦਵ ਹੀ ਹਾਜ਼ਰ ਮਿਲੇ : ਜਦਕਿ ਸ੍ਰੀ ਬਲਜੀਤ ਖਾਨ (ਪੋਸਟਮੈਨ), ਸ੍ਰ. ਦਲਜੀਤ ਸਿੰਘ ਛਿੱਬਰ (ਪੋਸਟਮੈਨ) ਤੇ ਸ੍ਰ. ਬਲਜਿੰਦਰ ਸਿੰਘ (ਪ੍ਰਧਾਨ)  ਨਾਂ ਦੇ ਸਹਿਯੋਗੀ ਸਾਥੀ ਫੇਸ-1 ਮੁਹਾਲੀ ਤੋਂ ਬਦਲ ਜਾਣ ਕਾਰਨ ਉਨਾਂ ਦੇ ਸਰਟੀਫਿਕੇਟ ਅਤੇ ਮੈਡਲ ਉਨਾਂ ਤੱਕ ਪਹੁੰਚਦੇ ਕਰਨ ਲਈ ਉਨਾਂ ਦੇ ਸਾਥੀਆਂ ਦੇ ਸਪੁਰਦ ਕੀਤੇ ਗਏ। ਉਪਰੰਤ ਸਨਮਾਨਿਤ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਵੀ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਜਿਨਾਂ ਵਿਚ ਮੈਡਮ ਅਨੂਪਮਾ (ਟੀ. ਡੀ. ਐਸ.) ਦੇ ਗਲ ’ਚ ਮੈਡਲ, ਮੈਡਮ ਸਵਿਤਾ (ਪੀ. ਏ.) ਵੱਲੋਂ ਪਾਇਆ ਗਿਆ ਅਤੇ ਸ੍ਰੀ ਰਾਜਿੰਦਰ ਪ੍ਰਸ਼ਾਦ ਜੀ ਤੇ ਰਸ਼ਵਿੰਦਰ (ਪੀ. ਏ.) ਦੇ ਗਲ਼ ’ਚ ਮੈਡਲ ਸੰਸਥਾ ਵੱਲੋਂ ਪਾਏ ਗਏ। ਵਿਸ਼ੇਸ਼ ਜਿਕਰ ਯੋਗ ਹੈ ਕਿ ਇਸੇ ਹੀ ਵਿਭਾਗ ਵਿਚ ਕੰਮ ਕਰ ਰਹੇ ਸਾਹਿਤਕ ਸਾਥੀ ਸ੍ਰ. ਕੁਲਵਿੰਦਰ ਕਾਲਾ (ਮੇਲ ਓਵਰਸੀਅਰ), ਸ੍ਰ. ਬੀ. ਬੀ. ਰਾਣਾ (ਏ. ਐਸ. ਪੀ. ਓ. ਵੈਸਟ ਸਬ-ਡਵੀਜਨ ਚੰਡੀਗੜ) ਅਤੇ ਸ੍ਰ. ਪ੍ਰਦੀਪ ਕੰਗ (ਏ. ਐਸ. ਪੀ. ਓ. ਵੈਸਟ ਸਬ-ਡਵੀਜਨ ਚੰਡੀਗੜ) ਨੂੰ 25 ਦਸੰਬਰ, 2021 ਨੂੰ ਉਨਾਂ ਵੱਲੋਂ ਇਸ ਸੰਸਥਾ ਦੇ ਮੁਹਾਲੀ ਵਿਖੇ ਕਰਵਾਏ ਗਏ ਵਿਸ਼ਾਲ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪਧਾਰਨ ਵਜੋਂ ਬੜੀ ਸ਼ਾਨੋ-ਸ਼ੌਕਤ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

About Post Author

Share and Enjoy !

Shares

Leave a Reply

Your email address will not be published.