
– ਨਗਰ ਕੀਰਤਨ ’ਚ ਸਜਾਈਆਂ ਸੁੰਦਰ ਝਾਕੀਆਂ, ਵੱਖ-ਵੱਖ ਕੀਰਤਨੀ ਜੱਥਿਆ ਨੇ ਕੀਤਾ ਗੁਰੂ ਨਾਮ ਦਾ ਸਿਮਰਨ
– ਗੁਰੂ ਰਵਿਦਾਸ ਜੀ ਨੇ ਕੌਮ ਤੇ ਸਮਾਜ ਨੂੰ ਆਪਸ ’ਚ ਮਿਲ ਕੇ ਰਹਿਣ ਦਾ ਦਿੱਤਾ ਸੰਦੇਸ਼ : ਸੰਤ ਕੁਲਵੰਤ ਰਾਮ ਭਰੋਮਜਾਰਾ
(ਰਣਜੀਤ ਕਲਸੀ) ਬੰਗਾ (ਭਰੋਮਜਾਰਾ)। ਹਲਕਾ ਬੰਗਾ ’ਚ ਪੈਂਦੇ ਪਿੰਡ ਭਰੋਮਜਾਰਾ ਸਥਿਤ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਦੇ ਮੁੱਖ ਗੱਦੀ ਨਸ਼ੀਨ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ:) ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਦੇਖ-ਰੇਖ ਹੇਠ

ਜਗਤ ਪਿਤਾਮਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਸਜਾਏ ਗਏ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ। ਨਗਰ ਕੀਰਤਨ ਦੀ ਆਗਵਾਈ ਪੰਜ ਪਿਆਰੇ ਕਰ ਰਹੇ

ਸਨ। ਇਹ ਨਗਰ ਕੀਰਤਨ ਡਾਕਟਰ ਅੰਬੇਡਕਰ ਚੌਂਕ, ਸਰਹਾਲ ਰਣੂਆ, ਚੱਕ ਮਾਈ ਦਾਸ, ਚੱਕ ਗੁਰੂ, ਤਲਵੰਡੀ ਜੱਟਾਂ, ਚੱਕ ਰਾਮੂ ਤੋਂ ਹੁੰਦਾ ਹੋਇਆ ਵਾਪਿਸ 108 ਸੰਤ ਬਾਬਾ ਮੇਲਾ ਰਾਮ ਜੀ ਵਿਖੇ ਪਹੁੰਚਿਆ। ਜਗਾ-ਜਗਾ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ

ਸਵਾਗਤ ਕੀਤਾ ਅਤੇ ਲੰਗਰ ਵੀ ਲਗਾਏ। ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਨਾਲ ਸਬੰਧਿਤ ਮਨਮੋਹਕ ਝਾਕੀਆਂ ਗੁਰੂ ਜੀ ਦੀ ਮਹਿਮਾ ਦਰਸਾ ਰਹੀਆਂ ਸਨ। ਸੰਤ ਕੁਲਵੰਤ ਰਾਜ ਭਰੋਮਜਾਰਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ

ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਾਹਿਬ-ਏ-ਕਮਾਲ, ਜਗਤ ਪਿਤਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਜਿਨਾਂ ਨੇ ਮਨੁੱਖਤਾ ਦੇ ਭੱਲੇ ਲਈ ਅਤੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ। ਉਨਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣੇ ਸੰਘਰਸ਼ਮਈ ਜੀਵਨ ਨਾਲ ਸੁੱਤੇ ਹੋਏ ਸਮਾਜ ਨੂੰ ਜਗਾਇਆ, ਜਿਨਾਂ ਦੇ ਪ੍ਰਭਾਵਿਤ ਵਿਚਾਰਾਂ ਤੋਂ ਅਣਗਣਿਤ ਲੋਕ ਪ੍ਰਭਾਵਿਤ ਹੋਏ ਤੇ ਅਪਣੇ ਜੀਵਨ ਦਾ ਰਸਤਾ ਹੀ ਬਦਲ ਦਿੱਤਾ। ਆਓ ਆਪਾਂ ਰੱਲ ਕੇ ਦੇਸ਼ ਅਤੇ

ਕੌਮ ਤੇ ਹੋ ਰਹੇ ਜੁਲਮਾਂ ਨੂੰ ਰੋਕਣ ਲਈ ਇੱਕ ਮੰਚ ਤੇ ਇੱਕਠੇ ਹੋਈਏ ਤਾਂ ਕਿ ਸਾਡੀਆਂ ਨਸਲਾਂ ਦੇ ਨਾਲ ਨਾਲ ਫਸਲਾਂ ਵੀ ਹਰੀਆਂ ਭਰੀਆਂ ਰਹਿ ਸਕਣ। ਇਸ ਮੌਕੇ ਤੇ ਸੰਤ ਜਸਵਿੰਦਰ ਸਿੰਘ ਡਾਂਡੀਆ, ਸੰਤ ਹਰਵਿੰਦਰ ਸਿੰਘ ਡੇਰਾ ਬਾਬਾ ਵਸਾਊ ਈਸਪੁਰ, ਬਾਬਾ ਮਨਜੀਤ ਜਲੰਧਰ, ਹਰਬਲਾਸ ਬਸਰਾ ਬੁਰਜ, ਜੋਗ ਰਾਜ ਚੱਕਗੁਰੂ, ਪਿ੍ਰੰਸੀਪਲ ਹਰਭਜ ਰਾਮ, ਲੈਕਚਰਾਰ ਰਾਮ ਲੁਭਾਇਆ ਕਲਸੀ, ਬਿਹਾਰੀ ਲਾਲ ਨੰਗਲ ਡੈਮ, ਬੀਬੀ ਨਿਸ਼ੀ ਸਰਪੰਚ ਸੌਲੀ, ਜਸਵਿੰਦਰ ਰਾਮ ਸਮਾਜ ਸੇਵਕ, ਕੁਲਦੀਪ ਲਾਲ ਗੜਸ਼ੰਕਰ, ਨਛੱਤਰ ਸਿੰਘ ਬਹਿਰਾਮ, ਸੋਮ ਨਾਥ ਗੜਸ਼ੰਕਰ, ਯਛਪਾਲ
![]()
ਗੜਸ਼ੰਕਰ, ਕੁਲਦੀਪ ਚੰਦ ਗੜਸ਼ੰਕਰ, ਜੀ.ਸੀ ਖੁੱਤਨ ਜਲੰਧਰ, ਦੇਸ ਰਾਜ ਚੱਕ ਗੁਰੂ, ਬਲਵੰਤ ਰਾਏ ਵੜਿੰਗ, ਸਰੋਜ ਕੁਮਾਰ ਵੜਿੰਗ, ਗੁਰਦੀਪ ਸਿੰਘ ਭਰੋਲੀ, ਕੁਲਦੀਪ ਸਿੰਘ ਹੈਡ ਗ੍ਰੰਥੀ, ਬਾਬਾ ਜਿੰਦਰ ਜੀ, ਓਕਾਂਰ ਸਿੰਘ ਚੱਕ-ਗੁਰੂ, ਮੋਹਣ ਲਾਲ ਭਰੋਮਜਾਰਾ, ਡਾ. ਅੰਬੇਦਕਰ ਗ੍ਰੋ-ਗਰੀਨ ਕਲੱਬ ਭਰੋਮਜਾਰਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।