ਸਹਾਰਾ ਵੱਲੋਂ ਲਗਾਏ ਪਲਸ ਪੋਲੀਓ ਕੈੰਪ ਦੌਰਾਨ ਸਿਵਲ ਸਰਜਨ ਨੇ ਨੰਨੇ ਮੁੰਨਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ

Share and Enjoy !

Shares
ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ) : ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਸਹਾਰਾ ਫਾਊਂਡੇਸ਼ਨ ਵੱਲੋਂ ਪਲਸ ਪੋਲੀਓ ਕੈੰਪ ਡਾ ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ , ਸਰਬਜੀਤ ਸਿੰਘ ਰੇਖੀ ਚੇਅਰਮੈਨ ,ਪੂਰਨ ਚੰਦ ਸ਼ਰਮਾ ,ਜਗਤਾਰ ਸਿੰਘ ਪ੍ਧਾਨ ਗੁਰਦੁਆਰਾ ਸਾਹਿਬ , ਹਰਪੀ੍ਤ ਕੌਰ ਕੈੰਪ ਇੰਚਾਰਜ,  ਕੁਲਵਿੰਦਰ ਕੌਰ ਢੀਂਗਰਾ ਡਾਇਰੈਕਟਰ ਲੇਡੀਜ਼ ਵਿੰਗ ਦੀ ਦੇਖ ਰੇਖ ਲਗਾਇਆ ਗਿਆ । ਇਸ ਕੈੰਪ ਵਿੱਚ ਡਾਕਟਰ ਪਰਮਿੰਦਰ ਕੌਰ ਸਿਵਲ ਸਰਜਨ ਦੇ ਨਾਲ ਡਾ ਵਿਨੋਦ ਤੇ ਸੰਜੈ ਮਾਥੁਰ ਜ਼ਿਲਾ ਟੀਕਾਕਰਨ ਇੰਚਾਰਜ ਵਿਸੇਸ਼ ਤੌਰ ਤੇ ਪਹੁੰਚ ਕੇ ਨੰਨੇ ਮੁੰਨਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਤੇ ਸਹਾਰਾ ਟੀਮ ਨੂੰ  ਸਾਬਾਸ਼ੀ ਦਿੱਤੀ। ਸੁਰਿੰਦਰ ਪਾਲ ਸਿੰਘ  ਸਿਦਕੀ ਕੋਆਰਡੀਨੇਟਰ ਨੇ ਸਵਾਗਤੀ ਸ਼ਬਦ ਕਹੇ ਤੇ ਸਹਾਰਾ ਵੱਲੋਂ ਡਿਪਟੀ ਕਮਿਸ਼ਨਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿਹਤ ਤੰਦਰੁਸਤੀ ਦੇ ਕੀਤੇ ਜਾ ਰਹੇ ਕਾਰਜਾਂ ਬਾਰੇ ਦਸਿੱਆ। ਡਾ ਪਰਮਿੰਦਰ ਕੌਰ ਨੇ ਕਿਹਾ ਕਿ ਭਾਵੇਂ ਭਾਰਤ ਦੇਸ਼ ਪਹਿਲਾਂ ਹੀ  ਪੋਲੀਓ ਮੁਕਤ ਹੋ ਚੁੱਕਾ ਹੈ ਪਰ ਗਵਾਂਢੀ ਦੇਸ਼ਾਂ ਵਿੱਚ ਕੇਸ ਮਿਲਣ ਕਰਕੇ ਅਹਿਤਿਹਾਤ ਵੱਜੋਂ ਭਾਰਤ ਸਰਕਾਰ ਵੱਲੋਂ ਤਿੰਨ ਰੌਜਾ ਇਹ ਮੁਹਿੰਮ ਸ਼ੁਰੂ ਕੀਤੀ ਗਈ।ਉਨ੍ਹਾਂ ਸਮੂਹ ਮਾਪਿਆਂ ਨੂੰ ਕਿਹਾ ਕਿ ਉਹ 0-5 ਸਾਲ ਦੇ ਆਪਣੇ ਬੱਚਿਆਂ ਨੂੰ ਦੋ ਬੂੰਦਾਂ ਜਰੂਰ ਪਿਲਾਉਣ। ਇਸ ਮੌਕੇ ਧਨਵੰਤ ਕੁਮਾਰ,ਅਸ਼ੋਕ ਕੁਮਾਰ, ਗੁਰਤੇਜ ਖੇਤਲਾ,ਵਰਿੰਦਰਜੀਤ ਸਿੰਘ ਬਜਾਜ, ਹਰਜੀਤ ਸਿੰਘ ਢੀੰਗਰਾ, ਡਾ ਸ਼ਮਿਦਰ ਸਿੰਘ , ਅਭਿਨੰਦਨ ਚੌਹਾਨ,ਇੰਦਰਪਾਲ ਕੌਰ, ਹਰਪੀ੍ਤ ਕੌਰ ,ਹਰਮਨਜੋਤ  ਸਿੰਘ ,ਭਗਵੰਤ ਸਿੰਘ , ਸੁਖਵਿੰਦਰ ਸਿੰਘ  ਸੋਨੂੰ ਆਦਿ ਦਾ ਵਿਸੇਸ਼ ਸਹਿਯੋਗ ਰਿਹਾ ਤੇ ਸਿਹਤ ਵਿਭਾਗ ਵੱਲੋਂ ਸੁਰਿੰਦਰ ਪਾਲ ਕੌਰ ਆਸ਼ਾ ਵਰਕਰ ਦੇ ਨਾਲ ਨੀਤੂ, ਸ਼ੀਤਲ,ਪਰਨੀਤ ਕੌਰ, ਡਿੰਪਲ ਰਾਣੀ ਨੇ ਡਿਊਟੀ ਨਿਭਾਈ।

About Post Author

Share and Enjoy !

Shares

Leave a Reply

Your email address will not be published.