66ਵੀਆਂ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਬੁਢਲਾਡਾ ਸਕੂਲ ਦੀ ਵਿਦਿਆਰਥਣ ਨੇ ਜਿੱਤੇ ਸੋਨੇ ਅਤੇ ਚਾਂਦੀ ਦੇ ਤਗਮੇ

Share and Enjoy !

Shares
 
ਹਰਪ੍ਰੀਤ ਕੌਰ ਦੀ ਰਾਸ਼ਟਰ ਪੱਧਰ ਦੀਆਂ ਐਥਲੈਟਿਕਸ ਖੇਡਾਂ ਲਈ ਹੋਈ ਚੋਣ
ਹੀਰੋਂ ਖੁਰਦ (ਗੁਰਵਿੰਦਰ ਸਿੰਘ ਚਹਿਲ) : 66ਵੀਆਂ ਰਾਜ ਪੱਧਰੀ ਐਥਲੈਟਿਕਸ ਸਕੂਲ ਖੇਡਾਂ ਸੰਗਰੂਰ ਵਿਖੇ ਸੰਪੰਨ ਹੋਈਆਂ। ਪ੍ਰਿੰਸੀਪਲ ਮੁਕੇਸ਼ ਕੁਮਾਰ ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਕੰਨਿਆਂ) ਬੁਢਲਾਡਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਜ਼ਿਲ੍ਹਾ ਮਾਨਸਾ ਵੱਲੋਂ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਸੰਗਰੂਰ ਵਿਖੇ ਐਥਲੈਟਿਕਸ ਵਿੱਚ ਭਾਗ ਲਿਆ, ਜਿਸ ਵਿੱਚ ਅੰਡਰ 17 ਲੜਕੀਆਂ ਦੇ ਵਰਗ ਵਿੱਚ 1500 ਮੀਟਰ ਅਤੇ 3000 ਮੀਟਰ ਦੌੜ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਰਾਸ਼ਟਰ ਪੱਧਰ ਦੀਆਂ ਐਥਲੈਟਿਕਸ ਖੇਡਾਂ ਵਿੱਚ ਆਪਣੀ ਥਾਂ ਬਣਾਈ।ਜਿਕਰਯੋਗ ਹੈ ਕਿ ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਰਾਜ ਪੱਧਰੀ ਖੇਡਾਂ ਵਿੱਚ ਐਥਲੈਟਿਕਸ ਦੇ 1500 ਮੀਟਰ ਈਵੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਮਾਨਸਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ।ਸਕੂਲ ਪਹੁੰਚਣ ‘ਤੇ ਜੇਤੂ ਵਿਦਿਆਰਥਣ ਨੂੰ ਬੁੱਧ ਰਾਮ ਵਿਧਾਇਕ ਬੁਢਲਾਡਾ,ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਸਨਮਾਨਿਤ ਕੀਤਾ।ਇਸ ਸਨਮਾਨ ਸਮਾਰੋਹ ਦੌਰਾਨ ਪ੍ਰਿੰਸੀਪਲ ਮੁਕੇਸ਼ ਕੁਮਾਰ, ਲੈਕਚਰਾਰ ਸਮਸ਼ੇਰ ਸਿੰਘ,ਗੁਰਦੀਪ ਸਿੰਘ, ਮਨਦੀਪ ਕੌਰ ਪੀਟੀਆਈ,ਜਸਵੀਰ ਕੌਰ ਪੀਟੀਆਈ,ਨਰਿੰਦਰ ਸਿੰਘ ਚਹਿਲ, ਸ਼ੁਭਮ ਜੈਨ ,ਰਾਜਵੀਰ ਕੌਰ ਲੈਕਚਰਾਰ,ਹਰਪ੍ਰੀਤ ਸਿੰਘ ਲੈਕਚਰਾਰ,ਡਾ.ਜਸਵੀਰ ਸਿੰਘ, ਪਰਮਜੀਤ ਸਿੰਘ ਸੈਣੀ,ਲੈਕਚਰਾਰ ਸਿਵਾਲਿਕਾ ਰਾਣੀ, ਸਰਬਜੀਤ ਕੌਰ,ਦੀਪਕ ਗੁਪਤਾ ਅਤੇ ਵਿਦਿਆਰਥੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.