
ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਨੇ ਖਿਡਾਰੀਆ ਨੂੰ ਕੀਤਾ ਸਨਮਾਨਿਤ
ਚੀਮਾ ਮੰਡੀ, (ਗੁਰਵਿੰਦਰ ਸਿੰਘ ਚਹਿਲ) : ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ 66ਵੇਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਐਥਲੈਟਿਕਸ ਮੁਕਾਬਲੇ ਹੀਰੋਜ ਵਾਰ ਸਟੇਡੀਅਮ ਸੰਗਰੂਰ ਵਿਖੇ ਜ਼ਿਲਾ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਵਿੱਚ ਹੋ ਰਹੇ ਹਨ।ਇਹਨਾਂ ਮੁਕਾਬਲਿਆ ਦੇ ਵਿਸੇਸ਼ ਮਹਿਮਾਨ ਪੰਜਾਬ ਪਨਸੀਡ ਦੇ ਚੇਅਰਮੈਨ
ਮਹਿੰਦਰ ਸਿੰਘ ਸਿੱਧੂ ਨੇ ਇਨ੍ਹਾਂ ਰਾਜ ਪੱਧਰੀ ਐਥਲੈਟਿਕਸ ਮੁਕਬਾਲਿਆਂ ਦੇ ਜੇਤੂਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ।
ਮੁਕਾਬਲਿਆਂ ਵਿੱਚ ਅੰਡਰ-14 ਲੜਕੇ 100 ਮੀਟਰ ਰੇਸ ਜਗਜੀਤ ਸਿੰਘ ਗੁਰਦਾਸਪੁਰ ਫਸਟ,ਜਸਕਰਨ ਸਿੰਘ ਮੋਹਾਲੀ ਸੈਕਿੰਡ, ਹਰਮਨਪ੍ਰੀਤ ਸਿੰਘ ਗੁਰਦਾਸਪੁਰ ਤੀਜਾ ਸਥਾਨ, 400 ਮੀਟਰ ਰੇਸ ਵਿਸ਼ਾਲ ਸਿੰਘ ਫਿਰੋਜ਼ਪੁਰ ਫਸਟ, ਅਵਦੇਸ਼ ਸਿੰਘ ਫਰੀਦਕੋਟ ਸੈਕਿੰਡ,ਰਾਹੁਲ ਕੁਮਾਰ ਮੋਗਾ ਤੀਜਾ ਸਥਾਨ, ਹਾਈ ਜੰਪ ਲਵਪ੍ਰੀਤ ਸਿੰਘ ਫਾਜ਼ਿਲਕਾ ਫਸਟ,ਹਿਮਾਂਸੂ ਮੋਹਾਲੀ ਸੈਕਿੰਡ, ਮੁਹੰਮਦ ਰਿਹਾਨ ਪਟਿਆਲਾ ਤੀਜਾ ਸਥਾਨ, ਡਿਸਕਸ ਥ੍ਰੋ ਸਿਹਾਬ ਜੱਗਾ ਫਾਜਿਲਕਾ ਫਸਟ, ਸਤਵਿੰਦਰ ਸਿੰਘ ਬਠਿੰਡਾ ਸੈਕਿੰਡ, ਜਸਕਰਨ ਸਿੰਘ ਮੋਗਾ ਤੀਜਾ ਸਥਾਨ, ਅੰਡਰ-17 ਲੜਕੇ 100 ਮੀਟਰ ਰੇਸ ਮੀਟਰ ਜਸਜੀਤ ਸਿੰਘ ਪਟਿਆਲਾ ਫਸਟ, ਇੰਦਰਨਾਥ ਪਟਿਆਲਾ ਸੈਕਿੰਡ,ਮਾਨਵ ਸਿਕਨ ਰੂਪਨਗਰ ਤੀਜਾ ਸਥਾਨ,1500 ਮੀਟਰ ਕਰਨ ਕੁਮਾਰ ਸ਼ਹੀਦ ਭਗਤ ਸਿੰਘ ਨਗਰ ਫਸਟ , ਰਵੀ ਕੁਮਾਰ ਫਤਿਹਗੜ੍ਹ ਸਾਹਿਬ ਸੈਕਿੰਡ, ਦੀਪ ਸਿੰਘ ਸੰਗਰੂਰ ਤੀਜਾ ਸਥਾਨ,ਸ਼ਾਟਪੁੱਟ ਲੜਕੇ ਅਰਮਾਨਦੀਪ ਸਿੰਘ ਲੁਧਿਆਣਾ ਫਸਟ, ਹਰਪ੍ਰਤਾਪ ਸਿੰਘ ਸ਼੍ਰੀ ਅੰਮ੍ਰਿਤਸਰ ਸੈਕਿੰਡ, ਗੁਰਬਿੰਦਰ ਸਿੰਘ ਕਪੂਰਥਲਾ ਤੀਜਾ ਸਥਾਨ ,400 ਮੀਟਰ ਪਰਮਵੀਰ ਸਿੰਘ ਮੋਗਾ ਫਸਟ, ਧਰਮਪ੍ਰੀਤ ਸਿੰਘ ਰੂਪਨਗਰ ਸੈਕਿੰਡ,ਪ੍ਰੀਤ ਸਿੰਘ ਤਰਨਤਾਰਨ ਤੀਜਾ ਸਥਾਨ,ਅੰਡਰ-19 ਲੜਕੇ 100 ਮੀਟਰ ਰੇਸ ਲਵਨ ਤਰਨਤਾਰਨ ਫਸਟ, ਹਰਮਨ ਫਾਜ਼ਿਲਕਾ ਸੈਕਿੰਡ,ਦਿਲਪ੍ਰੀਤ ਸਿੰਘ ਸੰਗਰੂਰ ਤੀਜਾ ਸਥਾਨ,ਲੰਬੀ ਛਾਲ ਗੁਰਪ੍ਰੀਤ ਸਿੰਘ ਕਪੂਰਥਲਾ ਫਸਟ, ਅਰਸਨੂਰ ਮੋਨੀ ਜਲੰਧਰ ਸੈਕਿੰਡ, ਹਰਤੇਜ ਸਿੰਘ ਰਾਣਾ ਰੂਪਨਗਰ ਵਿੰਗ ਤੀਜਾ ਸਥਾਨ, ਜੈਵਲਿਨ ਥ੍ਰੋ ਭੀਸ਼ਮ ਜੀਤ ਫਾਜ਼ਿਲਕਾ ਫਸਟ, ਹਰਸ਼ ਚਾਹਲ ਜਲੰਧਰ ਸੈਕਿੰਡ, ਮਨੂੰ ਰਾਮ ਫਾਜ਼ਿਲਕਾ ਤੀਜਾ ਸਥਾਨ 1500 ਮੀਟਰ ਦਵਿੰਦਰ ਸਿੰਘ ਬਰਨਾਲਾ ਫਸਟ, ਚੰਦਰ ਭਾਨ ਫਾਜ਼ਿਲਕਾ ਸੈਕਿੰਡ,ਅੰਮ੍ਰਿਤਪਾਲ ਸਿੰਘ ਤੀਜਾ ਸਥਾਨ, ਹਾਸਲ ਕਰਨ ਤੇ ਮੈਡਲ ਨਾਲ ਸਨਮਾਨਿਤ ਕੀਤਾ । ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਦੱਸਿਆ ਕਿ ਇਹ ਖੇਡਾਂ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਖਿਡਾਰੀ ਲੜਕੇ ਅਤੇ ਲੜਕੀਆ ਭਾਗ ਲੈ ਰਹੇ ਹਨ।ਡੀਐਮ ਸਪੋਰਟਸ ਵਰਿੰਦਰ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।ਮੰਚ ਸੰਚਾਲਨ ਦੀ ਭੂਮਿਕਾ ਨਰੇਸ਼ ਸੈਣੀ ਲੈਕਚਰਾਰ ਅਤੇ ਸਤਿੰਦਰਜੀਤ ਕੌਰ ਡੀਪੀਈ ਨੇ ਬਾਖੂਬੀ ਨਿਭਾਈ। ਇਸ ਮੌਕੇ ਅੰਗਰੇਜ ਸਿੰਘ ਉਪ ਜ਼ਿਲਾ ਸਿੱਖਿਆ ਅਫ਼ਸਰ ਸੰਗਰੂਰ, ਡੀਐੱਸਓ ਰਣਵੀਰ ਸਿੰਘ ਭੰਗੂ, ਪ੍ਰਿੰਸੀਪਲ ਇੰਦੂ ਸਿਮਕ, ਪ੍ਰਿੰਸੀਪਲ ਨੀਲਮ ਕੁਮਾਰੀ ,ਪ੍ਰਿੰਸੀਪਲ ਬਿਪਨ ਚਾਵਲਾ, ਪ੍ਰਿੰਸੀਪਲ ਉਮ ਪ੍ਰਕਾਸ਼ ਸੇਤੀਆ, ਪ੍ਰਿੰਸੀਪਲ ਹਰਦੇਵ ਸਿੰਘ, ਪ੍ਰਿੰਸੀਪਲ ਦੀਪਕ ਕੁਮਾਰ,ਡੀਪੀਈ ਅਮਰੀਕ ਸਿੰਘ,ਜਗਤਾਰ ਸਿੰਘ,ਅਮਰੀਕ ਸਿੰਘ,ਜਸਤਿੰਦਰ ਸਿੰਘ, ਪੀਟੀਆਈ ਨਾਇਬ ਖਾਨ ਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ।